ਫਗਵਾੜਾ ਵਿਖੇ ਸਾਬਕਾ ਹੌਲਦਾਰ ਦੇ ਘਰ ''ਚ ਚੋਰ ਵੱਲੋਂ ਕੀਤੀ ਗਈ ਚੋਰੀ ਦੀ ਕੋਸ਼ਿਸ਼
Saturday, Apr 06, 2024 - 04:17 PM (IST)
ਫਗਵਾੜਾ (ਸੋਨੂੰ)- ਫਗਵਾੜਾ ਵਿੱਚ ਸਾਬਕਾ ਹੌਲਦਾਰ ਦੇ ਘਰ 'ਚ ਚੋਰ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਮੌਕੇ 'ਤੇ ਮੁਹੱਲੇ ਵਾਲਿਆਂ ਨੇ ਚੋਰ ਨੂੰ ਕਾਬੂ ਕਰ ਲਿਆ । ਮਿਲੀ ਜਾਣਕਾਰੀ ਮੁਤਾਬਕ ਬਜ਼ੁਰਗ ਹੌਲਦਾਰ ਆਪਣੀ ਪਤਨੀ ਨਾਲ ਦੂਜੇ ਪਲਾਟ ਗਿਆ ਹੋਇਆ ਸੀ ਅਤੇ 10 ਮਿੰਟ ਬਾਅਦ ਜਦੋਂ ਪਤਨੀ ਘਰ ਵਾਪਸ ਆਈ ਤਾਂ ਉਸ ਨੇ ਵੇਖਿਆ ਕਿ ਘਰ 'ਚ ਚੋਰ ਮੌਜੂਦ ਸੀ। ਔਰਤ ਨੂੰ ਵੇਖ ਕੇ ਚੋਰ ਕੱਧ ਟੱਪ ਕੇ ਭੱਜ ਗਿਆ।
ਔਰਤ ਵੱਲੋਂ ਰੌਲਾ ਪਾਉਣ ਤੋਂ ਬਾਅਦ ਮੁਹੱਲੇ ਨੇ ਚੋਰ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਦੂਜੇ ਪਲਾਟ ਸਬਜ਼ੀ ਲੈਣ ਗਿਆ ਸੀ ਪਰ ਜਦੋਂ ਉਸ ਦੀ ਪਤਨੀ ਵਾਪਸ ਆਈ ਤਾਂ ਘਰ 'ਚ ਇਕ ਆਦਮੀ ਵੜਿਆ ਹੋਇਆ ਸੀ ਅਤੇ ਜਦੋਂ ਔਰਤ ਨੇ ਦਰਵਾਜ਼ਾ ਖੋਲ੍ਹਿਆ ਤਾਂ ਚੋਰ ਕੰਧ ਟੱਪ ਕੇ ਭੱਜ ਗਿਆ। ਰੌਲਾ ਪਾਉਣ 'ਤੇ ਮੁਹੱਲੇ ਵਾਲਿਆਂ ਨੇ ਚੋਰ ਨੂੰ ਫ਼ੜ ਲਿਆ। ਅੱਗੇ ਦੱਸਦੇ ਹੋਏ ਬਜ਼ੁਰਗ ਨੇ ਕਿਹਾ ਕਿ ਚੋਰ ਦੀ ਪਛਾਣ ਮੁਸਤਫ਼ਾ ਵਜੋਂ ਹੋਈ ਹੈ ਅਤੇ ਉਸ ਤੋਂ ਗਾਜਾ ਵੀ ਬਰਾਮਦ ਹੋਇਆ ਹੈ। ਚੋਰ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਪੁਲਸ ਵੱਲੋਂ ਚੋਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਬੱਚਿਆਂ ਦੇ ਜਨਮ ਸਰਟੀਫਿਕੇਟ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਏ ਸਖ਼ਤ ਹੁਕਮ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8