ਟੋਰਾਂਟੋ ਵੈਨ ਹਾਦਸੇ ''ਚ ਮਾਰੀ ਗਈ ਬਜ਼ੁਰਗ ਔਰਤ, ਹੁਣ ਤੱਕ 6 ਦੀ ਹੋਈ ਪਛਾਣ

04/26/2018 5:05:08 PM

ਟੋਰਾਂਟੋ— ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਬੀਤੇ ਸੋਮਵਾਰ ਨੂੰ ਵਾਪਰੇ ਵੈਨ ਹਮਲੇ 'ਚ ਇਕ 94 ਸਾਲਾ ਬਜ਼ੁਰਗ ਔਰਤ ਦੀ ਮੌਤ ਹੋ ਗਈ। ਔਰਤ ਦਾ ਨਾਂ ਬੈਟੀ ਫਾਰਸੀਥ ਹੈ, ਜੋ ਕਿ 94 ਸਾਲ ਦੀ ਸੀ। ਇਸ ਦੁੱਖਦ ਘਟਨਾ ਬਾਰੇ ਬੈਟੀ ਦੀ 84 ਸਾਲਾ ਗੁਆਂਢਣ ਮੈਰੀ ਹੰਟ ਨੇ ਦੁੱਖ ਸਾਂਝਾ ਕੀਤਾ ਹੈ ਅਤੇ ਕਿਹਾ ਕਿ ਬੈਟੀ ਦੀ ਮੌਤ ਦੀ ਖਬਰ ਨੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ। ਮੈਰੀ ਨੇ ਕਿਹਾ ਕਿ ਬੈਟੀ ਬਹੁਤ ਹੀ ਚੰਗੀ ਔਰਤ ਸੀ ਅਤੇ ਉਹ ਪੰਛੀਆਂ ਨੂੰ ਬਹੁਤ ਪਿਆਰ ਕਰਦੀ ਸੀ। ਉਹ ਰੋਜ਼ਾਨਾ ਗਿਲਹਰੀਆਂ ਨੂੰ ਖਾਣਾ ਖਵਾਉਂਦੀ ਸੀ। ਮੈਰੀ ਹੰਟ ਨੇ ਕਿਹਾ ਕਿ ਉਹ ਮੇਰੀ ਪੱਕੀ ਦੋਸਤ ਸੀ। ਹੰਟ ਨੇ ਦੱਸਿਆ ਕਿ ਬੈਟੀ ਦਾ ਵਿਆਹ ਨਹੀਂ ਹੋਇਆ ਸੀ। ਬੈਟੀ ਨੂੰ ਯਾਦ ਕਰਦਿਆਂ ਮੈਰੀ ਹੰਟ ਨੇ ਕਿਹਾ ਕਿ ਮੈਂ ਉਸ ਨੂੰ ਕਦੇ ਨਹੀਂ ਭੁੱਲ ਸਕਦੀ। 

PunjabKesari
ਦੱਸਣਯੋਗ ਹੈ ਬੀਤੇ ਸੋਮਵਾਰ ਦੀ ਦੁਪਹਿਰ ਨੂੰ ਟੋਰਾਂਟੋ 'ਚ 25 ਸਾਲਾ ਅਲੇਕ ਮਿਨਸਿਸਅਨ ਨਾਂ ਦੇ ਨੌਜਵਾਨ ਨੇ ਵੈਨ ਨਾਲ ਪੈਦਲ ਲੋਕਾਂ ਨੂੰ ਕੁਚਲ ਦਿੱਤਾ ਸੀ, ਜਿਸ ਕਾਰਨ 10 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ ਸਨ। ਇਸ ਵੈਨ ਹਮਲੇ 'ਚ ਮਾਰੇ ਗਏ ਲੋਕਾਂ 'ਚੋਂ ਹੁਣ ਤੱਕ 6 ਦੀ ਪਛਾਣ ਹੋ ਚੁੱਕੀ ਹੈ। ਘਟਨਾ ਤੋਂ ਤੁਰੰਤ ਦੋਸ਼ੀ ਅਲੇਕ ਨੂੰ ਟੋਰਾਂਟੋ ਪੁਲਸ ਨੇ ਗ੍ਰਿਫਤਾਰ ਕਰ ਲਿਆ, ਜੋ ਕਿ ਓਨਟਾਰੀਓ ਦੇ ਰਿਚਮੰਡ ਹਿੱਲ ਦਾ ਰਹਿਣ ਵਾਲਾ ਹੈ। ਮਰਨ ਵਾਲਿਆਂ 'ਚ ਜ਼ਿਆਦਾਤਰ ਔਰਤਾਂ ਹਨ। ਦੱਸਿਆ ਜਾ ਰਿਹਾ ਹੈ ਕਿ ਅਲੇਕ ਨੂੰ ਔਰਤਾਂ ਨਾਲ ਨਫਰਤ ਸੀ, ਜਿਸ ਕਾਰਨ ਉਸ ਨੇ ਅਜਿਹੀ ਘਟਨਾ ਨੂੰ ਅੰਜ਼ਾਮ ਦਿੱਤਾ।


Related News