ਹਵਸ ’ਚ ਕਿੰਨੇ ਅੰਨ੍ਹੇ ਹੋ ਗਏ ਲੋਕ! 6 ਸਾਲ ਦੀ ਬੱਚੀ ਨਾਲ ਗੁਆਂਢ ਰਹਿੰਦੇ ਨੌਜਵਾਨ ਵਲੋਂ ਜਬਰ-ਜ਼ਿਨਾਹ ਦੀ ਕੋਸ਼ਿਸ਼

Wednesday, May 01, 2024 - 05:07 AM (IST)

ਹਵਸ ’ਚ ਕਿੰਨੇ ਅੰਨ੍ਹੇ ਹੋ ਗਏ ਲੋਕ! 6 ਸਾਲ ਦੀ ਬੱਚੀ ਨਾਲ ਗੁਆਂਢ ਰਹਿੰਦੇ ਨੌਜਵਾਨ ਵਲੋਂ ਜਬਰ-ਜ਼ਿਨਾਹ ਦੀ ਕੋਸ਼ਿਸ਼

ਲੁਧਿਆਣਾ (ਜ. ਬ.)– ਗੋਪਾਲ ਨਗਰ ਇਲਾਕੇ ’ਚ ਘਰ ਦੇ ਬਾਹਰ ਖੇਡ ਰਹੀ 6 ਸਾਲ ਦੀ ਬੱਚੀ ਨੂੰ ਇਕ ਨੌਜਵਾਨ ਵਰਗਲਾ ਕੇ ਲੈ ਗਿਆ ਤੇ ਉਸ ਨੇ ਬੱਚੀ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। ਬੱਚੀ ਨੇ ਰੌਲਾ ਪਾਇਆ ਤਾਂ ਉਸ ਦੇ ਪਰਿਵਾਰ ਨੂੰ ਪਤਾ ਲੱਗਾ। ਪਰਿਵਾਰ ਨੇ ਨੇੜੇ ਦੇ ਲੋਕਾਂ ਦੀ ਮਦਦ ਨਾਲ ਮੁਲਜ਼ਮ ਨੌਜਵਾਨ ਨੂੰ ਫੜ ਲਿਆ। ਫਿਰ ਬੱਚੀ ਨੂੰ ਉਸ ਦੇ ਚੁੰਗਲ ਤੋਂ ਛੁਡਾ ਕੇ ਉਸ ਦੀ ਛਿੱਤਰ-ਪਰੇਡ ਸ਼ੁਰੂ ਕੀਤੀ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਸਾਬਕਾ ਪ੍ਰਧਾਨ ਮੰਤਰੀ ਦੇ ਪੋਤੇ ਪ੍ਰਜਵਲ ਰੇਵੰਨਾ ਦੀ ਸੈਕਸ ਟੇਪ ਕਿਵੇਂ ਹੋਈ ਲੀਕ? ਡਰਾਈਵਰ ਹੀ ਬਣਿਆ ਕੇਸ ਦਾ ਮੁੱਖ ਪਾਤਰ

ਲੋਕਾਂ ਨੇ ਮੁਲਜ਼ਮ ਨੂੰ ਮੌਕੇ ’ਤੇ ਪੁੱਜੀ ਥਾਣਾ ਟਿੱਬਾ ਦੀ ਪੁਲਸ ਦੇ ਹਵਾਲੇ ਕਰ ਦਿੱਤਾ। ਮੁਲਜ਼ਮ ’ਤੇ ਸਖ਼ਤ ਕਾਰਵਾਈ ਕਰਨ ਨੂੰ ਲੈ ਕੇ ਲੋਕ ਦੇਰ ਰਾਤ ਤੱਕ ਥਾਣਾ ਟਿੱਬਾ ਦੇ ਬਾਹਰ ਖੜ੍ਹੇ ਰਹੇ। ਦਰਅਸਲ ਮਾਮਲਾ ਰਾਤ ਦਾ ਹੈ। ਗੋਪਾਲ ਨਗਰ ਇਲਾਕੇ ’ਚ ਇਕ ਬੱਚੀ ਘਰ ਦੇ ਬਾਹਰ ਬਾਕੀ ਬੱਚਿਆਂ ਨਾਲ ਖੇਡ ਰਹੀ ਸੀ।

ਇਸ ਦੌਰਾਨ ਗੁੁਆਂਢ ’ਚ ਰਹਿਣ ਵਾਲਾ ਨੌਜਵਾਨ ਆਇਆ ਤੇ ਕੋਈ ਚੀਜ਼ ਦਾ ਝਾਂਸਾ ਦੇ ਕੇ ਆਪਣੇ ਨਾਲ ਕਮਰੇ ’ਚ ਲੈ ਗਿਆ, ਜਿਥੇ ਉਸ ਨੇ ਬੱਚੀ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੱਚੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪਰਿਵਾਰ ਵਾਲੇ ਉਸ ਨੂੰ ਲੱਭ ਰਹੇ ਸਨ, ਜਿਨ੍ਹਾਂ ਨੇ ਬੱਚੀ ਦੀ ਆਵਾਜ਼ ਸੁਣੀ ਤੇ ਮੁਲਜ਼ਮ ਦੇ ਕਮਰੇ ਤੱਕ ਪੁੱਜ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News