ਬ੍ਰਾਜ਼ੀਲ ''ਚ ਡੇਂਗੂ ਨਾਲ ਹੁਣ ਤੱਕ 1600 ਤੋਂ ਵੱਧ ਮੌਤਾਂ

04/21/2024 5:28:22 PM

ਸਾਓ ਪਾਉਲੋ (ਭਾਸ਼ਾ): ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ 2024 ਵਿਚ ਹੁਣ ਤੱਕ ਡੇਂਗੂ ਨਾਲ 1,601 ਮੌਤਾਂ ਦਰਜ ਕੀਤੀਆਂ ਗਈਆਂ ਹਨ। ਜਦਕਿ 2,061 ਮੌਤਾਂ ਦੀ ਜਾਂਚ ਚੱਲ ਰਹੀ ਹੈ। ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਪੂਰੇ ਦੇਸ਼ ਵਿਚ ਡੇਂਗੂ ਦੇ ਕੁੱਲ 35.3 ਲੱਖ ਸ਼ੱਕੀ ਮਾਮਲੇ ਸਾਹਮਣੇ ਆਏ ਹਨ ਅਤੇ ਦੱਖਣੀ ਅਮਰੀਕੀ ਦੇਸ਼ ਵਿਚ ਡੇਂਗੂ ਬੁਖਾਰ ਦੇ ਸ਼ੱਕੀ ਮਾਮਲਿਆਂ ਦੀ ਦਰ ਵਰਤਮਾਨ ਵਿਚ ਪ੍ਰਤੀ ਇਕ ਲੱਖ ਲੋਕਾਂ 'ਤੇ 1,741 ਹੈ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਪੰਜਾਬੀ ਬਜ਼ੁਰਗ ਲਾਪਤਾ, ਪੁਲਸ ਨੇ ਲੋਕਾਂ ਤੋਂ ਮੰਗੀ ਮਦਦ

ਡੇਂਗੂ ਨਾਲ ਪੁਸ਼ਟੀ ਕੀਤੀ ਗਈ ਮੌਤਾਂ ਦੀ ਗਿਣਤੀ 2023 ਵਿਚ ਕੁੱਲ 1,179 ਮੌਤਾਂ ਦੀ ਤੁਲਨਾ ਵਿਚ 35 ਫੀਸਦੀ ਜ਼ਿਆਦਾ ਹੈ। ਸ਼ੁੱਕਰਵਾਰ ਤੱਕ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਪੁਸ਼ਟੀ ਕੀਤੇ ਮਾਮਲਿਆਂ ਵਿਚ ਸਭ ਤੋਂ ਵੱਧ ਪ੍ਰਭਾਵਿਤ 55.2 ਫੀਸਦੀ ਔਰਤਾਂ ਹਨ ਅਤੇ ਸਭ ਤੋਂ ਵੱਧ ਲੋਕ 20 ਤੋਂ 29 ਸਾਲ ਦੀ ਉਮਰ ਸੀਮਾ ਦੇ ਅੰਦਰ ਆਉਂਦੇ ਹਨ। ਸਰਕਾਰ ਨੇ ਜਨਤਾ ਨੂੰ ਬੀਮਾਰੀ ਖ਼ਿਲਾਫ਼ ਦੇਸ਼ ਦੀ ਟੀਕਾਕਰਨ ਮੁਹਿੰਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਡੇਂਗੂ ਏਡੀਜ ਐਜਿਪਟੀ ਮੱਛਰ ਦੁਆਰਾ ਫੈਲਦਾ ਹੈ ਅਤੇ ਗੰਭੀਰ ਮਾਮਲਿਆਂ ਵਿਚ ਜਾਨਲੇਵਾ ਸਾਬਤ ਹੋ ਸਕਦਾ ਹੈ।

 ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News