3 ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਬਜ਼ੁਰਗ ਜੋੜੇ ਕੋਲੋਂ ਲੁੱਟੇ ਲੱਖਾਂ ਦੇ ਗਹਿਣੇ

Wednesday, May 01, 2024 - 02:56 PM (IST)

3 ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਬਜ਼ੁਰਗ ਜੋੜੇ ਕੋਲੋਂ ਲੁੱਟੇ ਲੱਖਾਂ ਦੇ ਗਹਿਣੇ

ਨਵਾਂਸ਼ਹਿਰ (ਤ੍ਰਿਪਾਠੀ)- ਇਕ ਨੌਜਵਾਨ ਕੁੜੀ ਸਮੇਤ ਤਿੰਨ ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਜੋੜੇ ਕੋਲੋਂ 3.5 ਲੱਖ ਰੁਪਏ ਦੇ ਗਹਿਣੇ ਲੁੱਟ ਲਏ ਗਏ। ਜਾਣਕਾਰੀ ਦਿੰਦੇ ਹੋਏ ਹਰਜੀਤ ਸਿੰਘ ਵਾਸੀ ਨੱਈਅਰ ਕਾਲੋਨੀ ਨਵਾਂਸ਼ਹਿਰ ਨੇ ਦੱਸਿਆ ਕਿ ਉਸ ਨੇ ਹਜ਼ੂਰ ਸਾਹਿਬ ਜਾਣਾ ਸੀ, ਜਿਸ ਕਾਰਨ ਉਹ ਆਪਣੀ ਪਤਨੀ ਗੁਰਬਖ਼ਸ਼ ਕੌਰ ਨਾਲ ਆਪਣੇ ਕੋਲ ਪਏ ਸੋਨੇ ਦੇ ਗਹਿਣੇ ਰੱਖਣ ਲਈ ਆਪਣੇ ਪਿੰਡ ਜਾ ਰਿਹਾ ਸੀ।

ਨੈਸ਼ਨਲ ਹਾਈਵੇਅ ’ਤੇ ਪਿੰਡ ਸਜਾਵਲਪੁਰ ਨੇੜੇ ਇਕ ਨੌਜਵਾਨ ਕੁੜੀ ਸਮੇਤ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੇ ਉਨ੍ਹਾਂ ਨੂੰ ਰਾਹ ਪੁੱਛਣ ਦੇ ਬਹਾਨੇ ਰੋਕ ਲਿਆ। ਉਸ ਨੇ ਦੱਸਿਆ ਕਿ ਜਦੋਂ ਉਹ ਰੁਕਿਆ ਤਾਂ ਉਕਤ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਉਸ ਦੇ ਟਰੰਕ ’ਚ ਪਏ ਸੋਨੇ ਦੇ ਗਹਿਣੇ, ਜਿਸ ’ਚ ਇਕ ਸੋਨੇ ਦੀ ਚੇਨ, ਗਜਰਾ, ਲਾਕੇਟ, 3 ਜੋੜੇ ਵਾਲੀਆਂ ਆਦਿ ਜਿਸ ਦੀ ਕੀਮਤ ਕਰੀਬ ਸਾਢੇ ਤਿੰਨ ਲੱਖ ਰੁਪਏ ਬਣਦੀ ਹੈ, ਖੋਹ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ’ਚ ਇਕ ਵਿਅਕਤੀ ਦੀ ਉਮਰ 50 ਸਾਲ ਦੇ ਕਰੀਬ, ਦੂਜੇ ਦੀ ਉਮਰ 25-30 ਸਾਲ ਦੇ ਕਰੀਬ ਸੀ ਅਤੇ ਇਕ ਨੌਜਵਾਨ ਕੁੜੀ ਵੀ ਉਨ੍ਹਾਂ ਦੇ ਨਾਲ ਸੀ।

ਇਹ ਵੀ ਪੜ੍ਹੋ- ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ 24 ਸਾਲਾ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News