ਇਟਲੀ ’ਚ ਪਿਛਲੇ ਸਾਲ ਵਾਪਰੇ 71 ਹਜ਼ਾਰ ਸੜਕ ਹਾਦਸੇ, 1326 ਲੋਕਾਂ ਦੀ ਗਈ ਜਾਨ
Thursday, Apr 04, 2024 - 06:52 PM (IST)
ਰੋਮ (ਦਲਵੀਰ ਕੈਂਥ)- ਇਟਲੀ ਵਿਚ ਸੜਕ ਹਾਦਸਿਆਂ ਨੂੰ ਰੋਕਣ ਲਈ ਬੇਸ਼ੱਕ ਸਰਕਾਰ ਹਰ ਉਹ ਹੀਲਾ ਕਰ ਰਹੀ ਹੈ ਜਿਸ ਨਾਲ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਪਰ ਇਸ ਦੇ ਬਾਵਜੂਦ ਬੀਤੇ ਸਾਲ 2023 ਵਿਚ 71 ਹਜ਼ਾਰ ਸੜਕ ਹਾਦਸਿਆਂ ਦੌਰਾਨ 1326 ਲੋਕਾਂ ਦੀ ਮੌਤ ਹੋਈ ਅਤੇ 41 ਹਜ਼ਾਰ ਲੋਕ ਜ਼ਖ਼ਮੀ ਹੋਏ। ਇਕ ਸਰਵੇ ਵਿੱਚ ਇਹ ਖੁਲਾਸਾ ਹੋਇਆ ਹੈ। ਸਰਵੇ ਵਿਚ ਦੱਸਿਆ ਗਿਆ ਹੈ ਜਿਹੜੇ ਲੋਕ ਇਹਨਾਂ ਹਾਦਸਿਆਂ ਦੌਰਾਨ ਜਹਾਨੋਂ ਤੂਰ ਗਏ ਉਹਨਾਂ ਦੀ ਉਮਰ ਮਹਿਜ਼ 15 ਤੋਂ 24 ਸਾਲ ਦਰਮਿਆਨ ਸੀ। ਇਨ੍ਹਾਂ ਸੜਕ ਹਾਦਸਿਆਂ ਵਿਚ ਉਹ ਬੇਕਸੂਰ ਲੋਕ ਵੀ ਮਾਰੇ ਗਏ, ਜਿਨ੍ਹਾਂ ਨੂੰ ਦੂਜਿਆਂ ਵਾਹਨਾਂ ਨੇ ਆਪਣੀ ਲਪੇਟ ਵਿਚ ਲੈ ਲਿਆ।
ਇਹ ਵੀ ਪੜ੍ਹੋ: ਕੈਨੇਡਾ 'ਚ ਗੁੰਡਾਗਰਦੀ ਦੇ ਮਾਮਲੇ 'ਚ ਸ਼ਾਮਲ 3 ਭਾਰਤੀ ਚੜ੍ਹੇ ਪੁਲਸ ਅੜਿੱਕੇ, ਚੌਥਾ ਹਾਲੇ ਵੀ ਫਰਾਰ
ਇਸ ਸਰਵੇ ਤੋਂ ਬਾਅਦ ਇਟਲੀ ਦੇ ਗ੍ਰਹਿ ਮੰਤਰੀ ਮੈਤੀਓ ਪਿਆਨਤੇਦੋਜੀ ਨੇ ਆਪਣੇ ਚੈਂਬਰ ਦੀ ਕਾਨਫਰੰਸ ਵਿੱਚ ਬੋਲਦਿਆਂ ਕਿਹਾ ਕਿ ਉਦੋਂ ਤੱਕ ਪੁਲਸ ਦੀ ਜਾਂਚ ਕਾਫ਼ੀ ਨਹੀਂ, ਜਦੋਂ ਤੱਕ ਵਾਹਨ ਚਾਲਕ ਡਰਾਈਵਰੀ ਕਰਨ ਸਮੇਂ ਦੂਜਿਆਂ ਦੀ ਜਾਨ ਦੀ ਮਹੱਤਤਾ ਨਹੀਂ ਸਮਝਦਾ। ਇਸ ਕਾਨਫ਼ਰੰਸ ਵਿੱਚ ਮ੍ਰਿਤਕ ਫ੍ਰਾਂਸਿਸਕੋ ਦੇ ਪਿਤਾ ਲੂਕਾ ਵਾਲਡੀਸੇਰੀ ਵੀ ਸ਼ਾਮਲ ਸਨ, ਜਿਸ ਦੀ 19 ਸਾਲ ਦੀ ਉਮਰ ਵਿੱਚ ਉਸ ਸਮੇਂ ਮੌਤ ਹੋਈ ਸੀ ਜਦੋਂ ਉਹ ਫੁੱਟਪਾਥ 'ਤੇ ਤੁਰਿਆ ਜਾ ਰਿਹਾ ਸੀ। ਮ੍ਰਿਤਕ ਫ੍ਰਾਂਸਿਸਕੋ ਦੇ ਪਿਤਾ ਨੇ ਕਿਹਾ ਕਿ 18 ਮਹੀਨੇ ਪਹਿਲਾਂ ਉਸ ਦਾ ਪੁੱਤਰ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਸੀ, ਜਿਸ ਵਿੱਚ ਇੱਕ ਨਸ਼ੇੜੀ ਕੁੜੀ ਨੇ ਪੈਦਲ ਜਾ ਰਹੇ ਫਰਾਂਸਿਸਕੋ ਨੂੰ ਆਪਣੀ ਗੱਡੀ ਨਾਲ ਕੁਚਲ ਦਿੱਤਾ। ਇਸ ਹਾਦਸੇ ਨਾਲ ਉਸ ਦਾ ਪੁੱਤਰ ਤਾਂ ਮਰਿਆ ਹੀ ਸੀ ਪਰ ਉਸ ਕੁੜੀ ਦੀ ਜਿੰਦਗੀ ਵੀ ਲੀਹ ਤੋਂ ਉੱਤਰ ਗਈ।
ਇਹ ਵੀ ਪੜ੍ਹੋ: ਵੱਡੀ ਖ਼ਬਰ; ਜਹਾਜ਼ ਨੂੰ ਲੱਗੀ ਭਿਆਨਕ ਅੱਗ ਤੋਂ ਬਚਣ ਲਈ ਲੋਕਾਂ ਨੇ ਸਮੁੰਦਰ 'ਚ ਮਾਰੀਆਂ ਛਾਲਾਂ
ਇਟਲੀ ਸਰਕਾਰ ਸੜਕ ਸੁੱਰਖਿਆ ਦੇ ਨਿਯਮਾਂ ਵਿੱਚ ਸੁਧਾਰ ਕਰ ਲੋਕਾਂ ਦੀ ਜਾਨ ਬਚਾਉਣ ਲਈ ਬਹੁਤ ਉਪਰਾਲਾ ਕਰ ਰਹੀ ਹੈ। ਲੂਕਾ ਨੇ ਅੱਜ ਦੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਆਪਣੀ ਜਿੰਦਗੀ ਨੂੰ ਮਾਨਣਾ ਚਾਹੁੰਦੇ ਹਨ ਤਾਂ ਆਪਣੀ ਤੇ ਦੂਜਿਆਂ ਦੀ ਜਿੰਦਗੀ ਨੂੰ ਸੁੱਰਖਿਅਤ ਬਣਾਉਣ। ਨਸ਼ੇ ਵਿਚ ਵਾਹਨ ਨਾ ਚਲਾਉਣ। 2023 ਵਿੱਚ ਵਾਪਰੇ 71 ਹਜ਼ਾਰ ਸੜਕ ਹਾਦਸਿਆਂ ਦਾ ਮਤਲਬ ਹਰ ਰੋਜ਼ 194 ਸੜਕ ਹਾਦਸੇ ਵਾਪਰ ਰਹੇ, ਜਿਹਨਾਂ ਵਿੱਚ ਕਈ ਬੇਕਸੂਰ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ, ਜਿਹਨਾਂ ਨੂੰ ਬਚਾਉਣ ਲਈ ਸਭ ਨੂੰ ਸੰਜੀਦਾ ਹੋ ਕੇ ਵਾਹਨ ਚਲਾਉਣ ਦੀ ਲੋੜ ਹੈ।
ਇਹ ਵੀ ਪੜ੍ਹੋ: ਕੈਨੇਡਾ ਦੀ ਪਾਰਲੀਮੈਂਟ 'ਚ ਭਾਰਤ ਵਿਰੋਧੀ ਮਤਾ ਪੇਸ਼, ਦੋਵਾਂ ਦੇਸ਼ਾਂ ਦੇ ਸਬੰਧ ਹੋ ਸਕਦੇ ਨੇ ਹੋਰ ਖ਼ਰਾਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।