ਬਿਹਾਰ ’ਚ ਰੋਹਤਾਸ ਨੇੜੇ ਝੌਂਪੜੀ ਨੂੰ ਲੱਗੀ ਭਿਆਨਕ ਅੱਗ, 6 ਜ਼ਿੰਦਾ ਸੜੇ

04/09/2024 8:32:52 PM

ਸਾਸਾਰਾਮ (ਰੋਹਤਾਸ)- ਬਿਹਾਰ ਦੇ ਰੋਹਤਾਸ ਜ਼ਿਲੇ ’ਚ ਕਚਵਾਂ ਥਾਣਾ ਖੇਤਰ ਅਧੀਨ ਇਬਰਾਹਿਮਪੁਰ ਪੁਲ ਨੇੜੇ ਮੰਗਲਵਾਰ ਇਕ ਝੌਂਪੜੀ ਨੂੰ ਭਿਆਨਕ ਅੱਗ ਲੱਗਣ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ ਤੇ 2 ਹੋਰ ਗੰਭੀਰ ਰੂਪ ਚ ਜ਼ਖਮੀ ਹੋ ਗਏ।

ਜ਼ਖ਼ਮੀਆਂ ’ਚ ਝੁੱਗੀ ਦੇ ਮਾਲਿਕ ਦੇਵਰਾਜ ਚੌਧਰੀ ਦੀ ਤਿੰਨ ਸਾਲਾ ਬੇਟੀ ਸ਼ਿਵਾਨੀ ਕੁਮਾਰੀ ਤੇ ਸ਼ਮਾ ਚੌਧਰੀ ਦੀ 45 ਸਾਲਾ ਪਤਨੀ ਰਾਜੂ ਦੇਵੀ ਸ਼ਾਮਲ ਹਨ। ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਅਨੁਸਾਰ ਖਾਣਾ ਪਕਾਉਣ ਤੋਂ ਬਾਅਦ ਸਟੋਵ ’ਚੋਂ ਨਿਕਲੀ ਚੰਗਿਆੜੀ ਕਾਰਨ ਇਹ ਘਟਨਾ ਵਾਪਰੀ। ਸਾਰੇ ਵਿਅਕਤੀ ਕਣਕ ਦੀ ਵਾਢੀ ਤੋਂ ਬਾਅਦ ਘਰ ਆਏ ਸਨ ਅਤੇ ਖਾਣਾ ਖਾ ਕੇ ਸੌਂ ਗਏ। ਇਸ ਦੌਰਾਨ ਹੀ ਅੱਗ ਲੱਗ ਗਈ।


Rakesh

Content Editor

Related News