ਹੁਣ ਅਸਾਨੀ ਨਾਲ ਹੋ ਸਕੇਗੀ ਹਾਪੁਸ ਅੰਬ ਦੀ ਪਛਾਣ, ਵਪਾਰੀਆਂ ਨੇ ਸ਼ੁਰੂ ਕੀਤੀ ਇਹ ਤਕਨੀਕ

Friday, Apr 19, 2024 - 05:05 PM (IST)

ਹੁਣ ਅਸਾਨੀ ਨਾਲ ਹੋ ਸਕੇਗੀ ਹਾਪੁਸ ਅੰਬ ਦੀ ਪਛਾਣ, ਵਪਾਰੀਆਂ ਨੇ ਸ਼ੁਰੂ ਕੀਤੀ ਇਹ ਤਕਨੀਕ

ਨਵੀਂ ਮੁੰਬਈ : ਜੀਆਈ ਟੈਗ ਵਾਲੇ ਕੋਂਕਣ ਹਾਪੁਸ ਅੰਬ ਦੇ ਨਾਮ 'ਤੇ ਹੋ ਰਹੀ ਧੋਖਾਧੜੀ ਨੂੰ ਰੋਕਣ ਲਈ ਵਿਕਰੇਤਾਵਾਂ ਨੇ ਤਿਆਰੀ ਖਿੱਚ ਲਈ ਹੈ। ਹੁਣ ਹਾਪੁਸ ਅੰਬਾਂ ਦੀ ਪਛਾਣ ਲਈ ਨਵੇਂ QR ਕੋਡਾਂ ਦੀ ਵਰਤੋਂ ਕੀਤੀ ਜਾਵੇਗੀ। ਕੋਂਕਣ ਹਾਪੁਸ ਅੰਬ ਉਤਪਾਦਕ ਅਤੇ ਵਿਕਰੇਤਾ ਸਹਿਕਾਰੀ ਸਭਾ ਨੇ ਜੀਆਈ ਰਜਿਸਟਰਡ ਕਿਸਾਨਾਂ ਨੂੰ ਕੋਡ ਪ੍ਰਦਾਨ ਕੀਤੇ ਹਨ। ਕੋਡ ਦੀ ਸਹਾਇਤਾ ਨਾਲ ਗਾਹਕ ਨੂੰ ਪਤਾ ਲੱਗੇਗਾ ਕਿ ਅੰਬ ਅਸਲੀ ਹੈ ਜਾਂ ਨਕਲੀ। ਹਾਲਾਂਕਿ, ਇਹ ਅੰਬ ਅਜੇ ਤੱਕ ਵਾਸ਼ੀ ਏਪੀਐਮਸੀ ਮਾਰਕੀਟ ਵਿੱਚ ਵਿਕਰੀ ਲਈ ਉਪਲਬਧ ਨਹੀਂ ਹਨ। ਜ਼ਿਕਰਯੋਗ ਹੈ ਕਿ ਕਰਨਾਟਕ ਦੇ ਅੰਬ ਹਾਪੁਸ ਦੇ ਨਾਂ 'ਤੇ ਵੇਚੇ ਜਾਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਅਤੇ ਇਸ ਨੂੰ ਲੈ ਕੇ ਸ਼ਿਕਾਇਤਾਂ ਮਿਲੀਆਂ ਹਨ। 

ਕੋਂਕਣ ਦੇ ਦੇਵਗੜ੍ਹ ਹਾਪੁਸ ਅੰਬ ਦੀ ਮਹੱਤਤਾ ਨੂੰ ਬਰਕਰਾਰ ਰੱਖਣ ਲਈ ਡਾ: ਵਿਵੇਕ ਭਿੜੇ ਦੀ ਅਗਵਾਈ ਹੇਠ ਹਾਪੁਸ ਉਤਪਾਦਕ ਸੰਗਠਨਾਂ ਨੇ ਦੋ ਸਾਲ ਪਹਿਲਾਂ ਕਿਊ.ਆਰ. ਕੋਡ ਵਿਵਸਥਾ ਸ਼ੁਰੂ ਕੀਤੀ ਸੀ। ਸ਼ੁਰੂਆਤ ਵਿਚ ਇਹ ਸਫ਼ਲ ਨਹੀਂ ਹੋ ਸਕੀ। ਕੋਡ ਦੇ ਦੁਬਾਰਾ ਇਸਤੇਮਾਲ ਕਰਨ ਦਾ ਖਦਸ਼ਾ ਬਣਿਆ ਹੋਇਆ ਸੀ। ਹੁਣ ਦੁਬਾਰਾ ਕੋਡ ਤਿਆਰ ਕੀਤੇ ਗਏ ਹਨ। 

ਜ਼ਿਕਰਯੋਗ ਹੈ ਕਿ ਏਪੀਐਮਸੀ ਫਲ ਮੰਡੀ ਵਿੱਚ ਕੋਂਕਣ ਅੰਬਾਂ ਦੀ ਆਮਦ ਵਧੀ ਹੈ। ਪਰ ਕਿਸਾਨਾਂ ਨੂੰ ‘ਕਿਊਆਰ ਕੋਡ’ ਘੱਟ ਮਿਲੇ ਹਨ ਹੈ। ਅਜਿਹੇ 'ਚ QR ਕੋਡ ਵਾਲੇ ਅੰਬ ਅਜੇ ਆਉਣੇ ਸ਼ੁਰੂ ਨਹੀਂ ਹੋਏ ਹਨ।
ਮਹਾਰਾਸ਼ਟਰ ਰਾਜ ਅੰਬ ਉਤਪਾਦਕ ਸੰਘ ਦੇ ਪ੍ਰਧਾਨ ਚੰਦਰਕਾਂਤ ਮੋਕਲ ਨੇ ਕਿਹਾ ਕਿ ਨਕਲੀ ਅੰਬਾਂ ਦੀ ਆਮਦ ਨੂੰ ਰੋਕਣ ਲਈ ਕੋਂਕਣ ਵਿੱਚ ਹੀ ਹਾਪੁਸ ਦੀ ਬਰੇਡਿੰਗ ਕਰਵਾਈ ਜਾ ਰਹੀ ਹੈ। ਅਸੀਂ ਮੰਡੀਕਰਨ ਵਿਭਾਗ ਰਾਹੀਂ ਏ.ਪੀ.ਐਮ.ਸੀ. ਦੇ ਵਪਾਰੀਆਂ ਨੂੰ ਇਸ ਸਬੰਧੀ ਹਦਾਇਤਾਂ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਕਿਸਾਨਾਂ ਨੂੰ ਸਹੀ ਕੀਮਤ ਮਿਲ ਸਕੇ ਅਤੇ ਗਾਹਕਾਂ ਨੂੰ ਅਸਲ ਫ਼ਲ ਮਿਲ ਸਕੇ |


author

Harinder Kaur

Content Editor

Related News