ਹਾਈਕੋਰਟ ਦਾ ਵੱਡਾ ਫੈਸਲਾ, ਹੁਸ਼ਿਆਰਪੁਰ ਦੀ 90 ਸਾਲਾ ਬਜ਼ੁਰਗ ਔਰਤ ਦੀ ਦਰਖਾਸਤ ''ਤੇ DC ਨੂੰ ਹੁਕਮ ਜਾਰੀ

04/18/2024 5:48:22 PM

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਪੱਸ਼ਟ ਕੀਤਾ ਕਿ ਸਿਰਫ਼  ਭੱਤੇ ਦੀ ਪ੍ਰਾਪਤੀ ਦਾ ਮਤਲਬ ਇਹ ਨਹੀਂ ਹੈ ਕਿ ਬਜ਼ੁਰਗ ਮਾਤਾ-ਪਿਤਾ ਬੱਚਿਆਂ ਨੂੰ ਜਾਇਦਾਦ ਤੋਂ ਬੇਦਖਲ ਨਹੀਂ ਕਰ ਸਕਦੇ। ਜਸਟਿਸ ਵਿਕਾਸ ਬਹਿਲ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੀ 90 ਸਾਲਾ ਵਿਧਵਾ ਗੁਰਦੇਵ ਕੌਰ ਦੀ ਪਟੀਸ਼ਨ ਨੂੰ ਸਵੀਕਾਰ ਕਰਦਿਆਂ ਇਹ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਡੀ. ਸੀ. ਨੂੰ ਆਦੇਸ਼ ਦਿੱਤੇ ਗਏ ਕਿ ਸਬੰਧਤ ਮਕਾਨ ਦਾ ਕਬਜ਼ਾ ਲੈਣ ਲਈ ਐੱਸ. ਐੱਸ. ਪੀ. ਦੀ ਮਦਦ ਲਈ ਜਾਵੇ ਅਤੇ ਜੇਕਰ ਕੋਈ ਇਸ ਵਿੱਚ ਰੁਕਾਵਟ ਪਾਉਂਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ- ਬਾਰਡਰ ਰੇਂਜ 'ਚ ਪੁਲਸ ਦੀ ਵੱਡੀ ਕਾਰਵਾਈ, ਇਨ੍ਹਾਂ ਜ਼ਿਲ੍ਹਿਆਂ 'ਚ ਹਥਿਆਰ ਤੇ ਨਸ਼ੀਲੇ ਪ੍ਰਦਾਰਥ ਨਾਲ 197 ਗ੍ਰਿਫ਼ਤਾਰ

ਐੱਸ. ਐੱਸ. ਪੀ. ਨੂੰ ਸ਼ਿਕਾਇਤਕਰਤਾ 90 ਸਾਲਾ ਵਿਧਵਾ ਗੁਰਦੇਵ ਕੌਰ ਨੂੰ ਪੂਰੀ ਮਦਦ ਦੇਣ ਲਈ ਕਿਹਾ ਗਿਆ ਹੈ। ਗੁਰਦੇਵ ਕੌਰ ਨੂੰ ਉਸ ਦੇ ਹੀ ਪੁੱਤਰ ਨੇ ਘਰੋਂ ਕੱਢ ਦਿੱਤਾ। ਉਨ੍ਹਾਂ ਨੇ ਹਾਈ ਕੋਰਟ ਤੱਕ ਪਹੁੰਚ ਕਰਕੇ ਮੰਗ ਕੀਤੀ ਸੀ ਕਿ ਡੀ. ਸੀ. ਹੁਸ਼ਿਆਰਪੁਰ ਵੱਲੋਂ 23 ਅਗਸਤ 2018 ਨੂੰ ਦਿੱਤੇ ਅੰਤਿਮ ਹੁਕਮਾਂ ਅਨੁਸਾਰ ਰਿਹਾਇਸ਼ੀ ਮਕਾਨ ਦਾ ਕਬਜ਼ਾ ਰੱਖ-ਰਖਾਅ ਦੇ ਬਕਾਏ ਸਮੇਤ ਸੌਂਪਣ ਦੀਆਂ ਹਦਾਇਤਾਂ ਦਿੱਤੀਆਂ ਜਾਣ। ਪਟੀਸ਼ਨਰ ਸਾਲ 2015 ਤੋਂ ਆਪਣਾ ਹੱਕ ਲੈਣ ਦਾ ਯਤਨ ਕਰ ਰਹੀ ਹੈ, ਜਦੋਂ ਕਿ ਅਗਸਤ 2023 ਵਿੱਚ ਜ਼ਿਲ੍ਹਾ ਮੈਜਿਸਟਰੇਟ ਨੇ ਪਟੀਸ਼ਨਰ ਦੇ ਹੱਕ ਵਿੱਚ ਹੁਕਮ ਜਾਰੀ ਕੀਤਾ ਸੀ, ਜਿਸ ਵਿੱਚ ਉਸ ਨੂੰ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਭੱਤਾ ਅਤੇ ਪੁੱਤਰ ਨੂੰ ਜਾਇਦਾਦ ਦਾ ਕਬਜ਼ਾ ਸੌਂਪਣ ਦਾ ਹੁਕਮ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਬਜ਼ੁਰਗ ਔਰਤ ਨੂੰ ਉਸ ਦੇ ਮੁੰਡੇ ਦੇ ਰਿਹਾਇਸ਼ੀ ਮਕਾਨ ਦਾ ਕਬਜ਼ਾ ਨਹੀਂ ਦਿੱਤਾ ਗਿਆ। 

ਇਹ ਵੀ ਪੜ੍ਹੋ- ਸਕੂਲ ਜਾ ਰਹੇ ਇਕਲੌਤੇ ਪੁੱਤ ਦੀ ਹਾਦਸੇ 'ਚ ਮੌਤ, ਮਰੇ ਪੁੱਤ ਦਾ ਕਦੇ ਪੈਰ ਤੇ ਕਦੇ ਹੱਥ ਚੁੰਮਦਾ ਰਿਹਾ ਪਿਓ

ਪੁੱਤਰ ਨੇ ਦਲੀਲ ਦਿੱਤੀ ਸੀ ਕਿ ਉਸ ਨੇ ਪਟੀਸ਼ਨ ਲੰਬਿਤ ਹੋਣ ਦੌਰਾਨ ਰੱਖ-ਰਖਾਅ ਦਾ ਬਕਾਇਆ ਅਦਾ ਕਰ ਦਿੱਤਾ ਸੀ। ਹਾਈਕੋਰਟ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਕਿਹਾ ਕਿ ਪਟੀਸ਼ਨਰ 90 ਸਾਲ ਦੀ ਵਿਧਵਾ ਹੈ ਅਤੇ ਉਸ ਦਾ ਇਕ ਪੁੱਤਰ ਹੈ, ਜਿਸ ਨੇ ਉਸ ਨੂੰ ਬੇਘਰ ਕਰ ਦਿੱਤਾ ਹੈ ਅਤੇ ਹੁਣ ਕਿਰਾਏ ਦੇ ਮਕਾਨ 'ਚ ਰਹਿ ਰਹੀ ਹੈ, ਜਦਕਿ ਪੁੱਤਰ  ਪ੍ਰਤੀ ਮਹੀਨਾ 45 ਹਜ਼ਾਰ ਰੁਪਏ ਤਨਖਾਹ ਲੈ ਰਿਹਾ ਹੈ। ਹਾਈਕੋਰਟ ਨੇ ਪੁੱਤਰ ਦੇ ਚਾਲ-ਚਲਣ ਨੂੰ ਮੰਦਭਾਗਾ ਮੰਨਦਿਆਂ ਉਸ ਨੂੰ ਘਰ ਖਾਲੀ ਕਰਨ ਅਤੇ ਗੁਜ਼ਾਰਾ ਕਰਨ ਲਈ ਕਿਹਾ  ਹੈ।

ਇਹ ਵੀ ਪੜ੍ਹੋ- ਤਰਨਤਾਰਨ ਤੋਂ ਵੱਡੀ ਖ਼ਬਰ: ਹਸਪਤਾਲ ਤੋਂ ਤੜਕੇ 2 ਵਜੇ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ ਹੋਇਆ ਰਾਜੂ ਸ਼ੂਟਰ 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Shivani Bassan

Content Editor

Related News