ਹਰੀਕੇ ਪੁਲਸ ਵੱਲੋਂ 1 ਲੱਖ 10 ਹਜ਼ਾਰ ਲੀਟਰ ਲਾਹਣ ਸਣੇ 25 ਤਰਪਾਲਾਂ ਤੇ 6 ਡਰੰਮ ਬਰਾਮਦ

Thursday, May 02, 2024 - 06:19 PM (IST)

ਹਰੀਕੇ ਪੱਤਣ (ਲਵਲੀ, ਸੰਧੂ)- ਥਾਣਾ ਹਰੀਕੇ ਪੁਲਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਹੱਥ ਲੱਗੀ ਜਦੋਂ ਥਾਣਾ ਹਰੀਕੇ ਪੁਲਸ ਦੀ ਅਗਵਾਈ ਹੇਠ ਐਕਸਾਈਜ਼ ਵਿਭਾਗ ਦੀ ਟੀਮ ਵੱਲੋਂ ਹਰੀਕੇ ਦਰਿਆ ਦੇ ਮਰੜ ਏਰੀਏ ’ਚੋਂ ਇਕ ਲੱਖ ਦੱਸ ਹਜ਼ਾਰ ਲੀਟਰ ਲਾਹਣ ਬਰਾਮਦ ਕਰ ਲਈ ਗਈ। 

ਇਹ ਵੀ ਪੜ੍ਹੋ-  ਅਵਾਰਾ ਕੁੱਤਿਆਂ ਦਾ ਕਹਿਰ, ਨੋਚ-ਨੋਚ ਖਾ ਗਏ BSF ਜਵਾਨ ਦੀ ਪਤਨੀ

ਇਸ ਸਬੰਧੀ ਇੰਸਪੈਕਟਰ ਸ਼ਿਮਲਾ ਰਾਣੀ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਟੀਮ ਅਤੇ ਥਾਣਾ ਹਰੀਕੇ ਪੁਲਸ ਵੱਲੋਂ ਹਰੀਕੇ ਦਰਿਆ ਮਰੜ ਏਰੀਏ ਵਿਚੋਂ ਸਰਚ ਅਭਿਆਨ ਤਹਿਤ ਉਕਤ ਸਾਮਾਨ ਬਰਾਮਦ ਕੀਤਾ ਗਿਆ। ਇਸ ਮੌਕੇ ਮੁੱਖ ਮੁਨਸ਼ੀ ਕੰਵਲਜੀਤ ਸਿੰਘ, ਗੁਰਭੇਜ ਸਿੰਘ,ਲਵ ਮੁਨਸ਼ੀ ਤੋਂ ਇਲਾਵਾ ਐਕਸਾਈਜ਼ ਵਿਭਾਗ ਦੀ ਟੀਮ ਹਾਜ਼ਰ ਸਨ।

ਇਹ ਵੀ ਪੜ੍ਹੋ-  ਰੁੱਸੀ ਪਤਨੀ ਨੂੰ ਘਰ ਲਿਜਾ ਰਿਹਾ ਸੀ ਨੌਜਵਾਨ, ਰਾਹ 'ਚ ਹੀ ਵਾਪਰ ਗਿਆ ਭਾਣਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News