ਬੀੜੀ ਪੀਂਦੇ-ਪੀਂਦੇ ਸੌ ਗਿਆ ਬਜ਼ੁਰਗ, ਘਰ ''ਚ ਲੱਗ ਗਈ ਭਿਆਨਕ ਅੱਗ

04/27/2024 6:05:19 PM

ਨਵਾਂਗਰਾਓਂ (ਜੋਸ਼ੀ) : ਕਮਾਊ ਕਲੋਨੀ ਦੇ ਵਾਰਡ ਨੰਬਰ 1 ਵਿਚ ਸ਼ੁੱਕਰਵਾਰ ਦੁਪਹਿਰ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਕਮਾਊ ਕਲੋਨੀ ਵਿਚ ਬਜ਼ੁਰਗ ਵਿਅਕਤੀ ਇਕੱਲਾ ਰਹਿੰਦਾ ਹੈ ਪਰ ਦੁਪਹਿਰ ਵੇਲੇ ਜਦੋਂ ਉਹ ਆਰਾਮ ਕਰਦੇ ਹੋਏ ਬਿਸਤਰੇ ਵਿਚ ਬੀੜੀ ਪੀਣ ਲੱਗਾ ਤਾਂ ਥੋੜੀ ਦੇਰ ਬਾਅਦ ਉਸਦੀ ਅੱਖ ਲੱਗ ਗਈ। ਜਦੋਂ ਉਹ ਨੀਂਦ ਤੋਂ ਜਾਗਿਆ ਤਾਂ ਦੇਖਿਆ ਕਿ ਅੱਗ ਮੰਜੇ ਦੇ ਨਾਲ-ਨਾਲ ਘਰ ਵਿਚ ਫੈਲ ਚੁੱਕੀ ਸੀ।

ਇਹ ਵੀ ਪੜ੍ਹੋ-  ਇਨਸਾਨੀਅਤ ਸ਼ਰਮਸਾਰ: ਪਸ਼ੂਆਂ ਨਾਲ ਹਵਸ ਮਿਟਾਉਂਦਾ ਰਿਹਾ ਦਰਿੰਦਾ

ਮਾਮਲਾ ਸਮਾਜ ਸੇਵਿਕਾ ਮੀਨਾ ਵਰਮਾ ਦੇ ਧਿਆਨ ’ਚ ਆਇਆ ਤਾਂ ਉਹ ਮੌਕੇ ’ਤੇ ਪਹੁੰਚੇ ਅਤੇ ਅੱਗ ਬੁਝਾਊ ਵਿਭਾਗ ਨੂੰ ਵੀ ਸੂਚਿਤ ਕੀਤਾ। ਮੀਨਾ ਦਾ ਕਹਿਣਾ ਹੈ ਕਿ ਫਾਇਰ ਵਿਭਾਗ ਦੇ ਮੁਲਾਜ਼ਮਾਂ ਨੇ ਸਮੇਂ ਸਿਰ ਅੱਗ ’ਤੇ ਕਾਬੂ ਪਾ ਲਿਆ ਨਹੀਂ ਤਾਂ ਅੱਗ ਆਲੇ-ਦੁਆਲੇ ਦੇ ਇਲਾਕਿਆਂ ’ਚ ਫੈਲ ਜਾਂਦੀ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਬਲਾਸਟ ਨਾਲ ਕੰਬ ਗਿਆ ਪੂਰਾ ਸ਼ਹਿਰ, ਜਾਂਚ 'ਚ ਜੁਟੀ ਪੁਲਸ (ਵੀਡੀਓ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News