ਜਦੋਂ ਅਮਰੀਕੀ ਫੌਜੀਆਂ ਦੇ ਬੈਂਡ ਨੇ ਵਜਾਇਆ ਭਾਰਤ ਦਾ ਰਾਸ਼ਟਰੀ ਗੀਤ, ਵੀਡੀਓ

Thursday, Sep 19, 2019 - 11:12 AM (IST)

ਜਦੋਂ ਅਮਰੀਕੀ ਫੌਜੀਆਂ ਦੇ ਬੈਂਡ ਨੇ ਵਜਾਇਆ ਭਾਰਤ ਦਾ ਰਾਸ਼ਟਰੀ ਗੀਤ, ਵੀਡੀਓ

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਨੇੜੇ ਬੀਤੇ ਦਿਨੀਂ ਭਾਰਤੀ ਅਤੇ ਅਮਰੀਕੀ ਫੌਜ ਨੇ ਸਭ ਤੋਂ ਵੱਡਾ ਯੁੱਧ ਅਭਿਆਸ ਕੀਤਾ। ਦੋਹਾਂ ਦੇਸ਼ਾਂ ਦੀਆਂ ਫੌਜਾਂ ਨੇ ਜੁਆਇੰਟ ਬੇਸ ਲੁਈਸ ਮੈਕਕੌਰਡ ਵਿਚ 5 ਸਤੰਬਰ ਤੋਂ 16 ਸਤੰਬਰ ਤੱਕ ਇਹ ਅਭਿਆਸ ਕੀਤਾ। ਇਸ ਮੌਕੇ ਭਾਰਤੀ ਫੌਜ ਦੇ ਕਈ ਵੱਡੇ ਅਧਿਕਾਰੀ ਵੀ ਮੌਜੂਦ ਰਹੇ। ਯੁੱਧ ਅਭਿਆਸ 2019 ਦੇ ਤਹਿਤ ਭਾਰਤੀ ਫੌਜੀਆਂ ਦੇ ਇਕ ਦਸਤੇ ਨੇ ਅਮਰੀਕੀ ਫੌਜੀਆਂ ਨਾਲ ਆਪਣੇ ਯੁੱਧ ਕੌਸ਼ਲ ਦਾ ਪ੍ਰਦਰਸ਼ਨ ਕੀਤਾ।

ਇਹ ਅਭਿਆਸ 2019 ਦਾ 15ਵਾਂ ਐਡੀਸ਼ਨ ਸੀ। ਇਸ ਮੌਕੇ ਅਮਰੀਕੀ ਫੌਜੀਆਂ ਦੇ ਬੈਂਡ ਵੱਲੋਂ ਭਾਰਤੀ ਰਾਸ਼ਟਰੀ ਗੀਤ ਦੀ ਧੁਨ ਵਜਾਈ ਗਈ, ਜਿਸ ਸੰਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਯੁੱਧ ਅਭਿਆਸ ਦਾ ਉਦੇਸ਼ ਦੋਹਾਂ ਦੇਸ਼ਾਂ ਦੀਆਂ ਫੌਜਾਂ ਵਿਚ ਅੱਤਵਾਦ ਵਿਰੋਧੀ ਆਪਰੇਸ਼ਨ ਵਿਚ ਸਮਰੱਥਾ ਨੂੰ ਵਧਾਉਣਾ ਹੈ। 

 

ਇਸ ਦੌਰਾਨ ਭਾਰਤੀ ਅਤੇ ਅਮਰੀਕੀ ਫੌਜੀ ਅਸਮ ਰੈਜੀਮੈਂਟ ਦੇ ਮਾਰਚਿੰਗ ਗੀਤ ‘ਬਦਲੂਰਾਮ ਦਾ ਬਦਨ’ ’ਤੇ ਡਾਂਸ ਕਰਦੇ ਵੀ ਦਿਸੇ। ਇਸ ਸਾਂਝੇ ਮਿਲਟਰੀ ਅਭਿਆਸ ਵਿਚ ਵਿਭਿੰਨ ਤਰ੍ਹਾਂ ਦੀਆਂ ਮਿਲਟਰੀ ਗਤੀਵਿਧੀਆਂ ਕੀਤੀਆਂ ਗਈਆਂ ਤਾਂ ਜੋ ਇਕ ਦੂਜੇ ਦੇ ਸੰਗਠਨਤਾਮਕ ਢਾਂਚੇ ਅਤੇ ਯੁੱਧ ਪ੍ਰਕਿਰਿਆਵਾਂ ਨੂੰ ਸਮਝਿਆ ਜਾ ਸਕੇ। ਇਹ ਅਭਿਆਸ 18 ਸਤੰਬਰ ਨੂੰ ਖਤਮ ਹੋਇਆ ਜਿਸ ਵਿਚ ਸਾਂਝੇ ਯੁੱਧ ਕੌਸ਼ਲ, ਅੱਤਵਾਦ ਵਿਰੁੱਧ ਕਾਰਵਾਈ ਅਤੇ ਆਪਸੀ ਤਾਲਮੇਲ ’ਤੇ ਜ਼ੋਰ ਦਿੱਤਾ ਗਿਆ। 


author

Vandana

Content Editor

Related News