AAP ਦੇ MLA ਦੇ ਸਾਹਮਣੇ ਦੁਹਾਈ ਪਾ ਰਹੇ ਲੋਕ, ਵਪਾਰੀਆਂ ''ਚ ਡਰ ਦਾ ਮਾਹੌਲ (ਵੀਡੀਓ)
Thursday, Feb 26, 2026 - 06:23 PM (IST)
ਲੁਧਿਆਣਾ: ਲੁਧਿਆਣਾ ਵਿਚ ਬੀਤੇ ਦਿਨੀਂ ਇਕ ਵਪਾਰੀ ਨੂੰ ਸੂਏ ਮਾਰ ਕੇ ਲੁੱਟਣ ਦੀ ਘਟਨਾ ਤੋਂ ਵਪਾਰੀ ਕਾਫ਼ੀ ਭੜਕੇ ਹੋਏ ਹਨ। ਇਸ ਮਾਮਲੇ ਵਿਚ ਬੀਤੇ ਦਿਨੀਂ ਵਪਾਰੀਆਂ ਵੱਲੋਂ ਇਕ ਮੀਟਿੰਗ ਕੀਤੀ ਗਈ। ਇਸ ਦੌਰਾਨ ਵਪਾਰੀਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਤੇ ਹੋਰ ਆਗੂ ਵੀ ਪਹੁੰਚੇ। ਇਸ ਦੌਰਾਨ ਵਪਾਰੀਆਂ ਨੇ ਖੁੱਲ੍ਹ ਕੇ ਆਪਣੀ ਗੱਲ ਰੱਖੀ। ਵਪਾਰੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਆਪਣੀ ਭੜਾਸ ਕੱਢੀ। ਕੁਝ ਲੋਕਾਂ ਨੇ ਸ਼ਿਕਾਇਤ ਕਰਨ ਦੇ ਬਾਵਜੂਦ ਪੁਲਸ ਵੱਲੋਂ ਢੁਕਵੀਂ ਕਾਰਵਾਈ ਨਾ ਕਰਨ ਦੇ ਦੋਸ਼ ਦੇ ਲਗਾਏ। ਵੇਖੋ ਪੂਰੀ ਵੀਡੀਓ -
