ਭਾਰਤ ਦਾ ਸਰਬ-ਪੱਖੀ ਵਿਕਾਸ ਸਮਾਜ ਦੇ ਸਾਰੇ ਵਰਗਾਂ ਦੀ ਭਾਗੀਦਾਰੀ ਨਾਲ ਹੀ ਸੰਭਵ : ਮੋਹਨ ਭਾਗਵਤ

Thursday, Feb 26, 2026 - 09:18 PM (IST)

ਭਾਰਤ ਦਾ ਸਰਬ-ਪੱਖੀ ਵਿਕਾਸ ਸਮਾਜ ਦੇ ਸਾਰੇ ਵਰਗਾਂ ਦੀ ਭਾਗੀਦਾਰੀ ਨਾਲ ਹੀ ਸੰਭਵ : ਮੋਹਨ ਭਾਗਵਤ

ਲੁਧਿਆਣਾ : ਰਾਸ਼ਟਰੀ ਸਵਯੰਸੇਵਕ ਸੰਘ ਦੇ ਮੁਖੀ ਡਾ. ਮੋਹਨ ਰਾਓ ਜੀ ਭਾਗਵਤ ਆਪਣੇ ਤਿੰਨ ਦਿਨਾਂ ਦੇ ਪੰਜਾਬ ਦੌਰੇ ਦੇ ਤਹਿਤ ਅੱਜ ਮਿਤੀ 26 ਫ਼ਰਵਰੀ 2026 ਨੂੰ ਲੁਧਿਆਣਾ ਪਹੁੰਚੇ। ਅੱਜ ਲੁਧਿਆਣਾ ਵਿੱਚ ਸ਼੍ਰੀ ਅਰਬਿੰਦੋ ਕਾਲਜ ਆਫ਼ ਕਾਮਰਸ ਐਂਡ ਮੈਨੇਜਮੈਂਟ (SACCM) ਦੇ ਆਡੀਟੋਰੀਅਮ ਵਿੱਚ ਮੋਹਨ ਭਾਗਵਤ ਜੀ ਨੇ ਪ੍ਰਮੁੱਖ ਨਾਗਰਿਕਾਂ ਦੇ ਸਮੂਹ ਨੂੰ ਸੰਬੋਧਨ ਕੀਤਾ।

ਅੱਜ ਪੰਜਾਬ ਪ੍ਰਦੇਸ਼ ਦੇ  ਲਗਭਗ 800 ਪ੍ਰਮੁੱਖ ਲੋਕਾਂ  ਨੇ ਇਸ ਵਿੱਚ ਹਿੱਸਾ ਲਿਆ, ਜਿਸ ਵਿੱਚ ਸਮਾਜਿਕ ਸੰਸਥਾਵਾਂ ਨਾਲ ਜੁੜੇ ਲੋਕ, ਧਾਰਮਿਕ ਸੰਸਥਾਵਾਂ ਨਾਲ ਸੰਬੰਧਿਤ ਵਿਅਕਤੀ, ਪ੍ਰਸਿੱਧ ਡਾਕਟਰ, ਵਿਗਿਆਨੀ , ਮੀਡੀਆ ਜਗਤ ਦੀਆਂ ਪ੍ਰਮੁੱਖ ਹਸਤੀਆਂ, ਸੀਨੇ ਜਗਤ, ਰਾਜ ਪਰਿਵਾਰ ਦੇ ਲੋਕ, ਆਰਥਿਕ ਖੇਤਰ ਦੇ ਪ੍ਰਤਿਨਿਧੀ, ਸਿੱਖਿਆ ਜਗਤ ਨਾਲ ਸੰਬੰਧਿਤ ਵਿਅਕਤੀ ਅਤੇ ਕੁਝ ਵਿਸ਼ੇਸ਼ ਪ੍ਰਤਿਭਾਸ਼ਾਲੀ ਨੌਜਵਾਨ ਸ਼ਾਮਲ ਸਨ। ਜਿਸਦੇ ਵਿੱਚ ਵੱਡੀ ਗਿਣਤੀ 'ਚ ਮਹਿਲਾਵਾਂ ਵੀ ਮੌਜੂਦ ਸਨ। ਅੱਜ ਭਾਗਵਤ ਨੇ ਮੁੱਖ ਤੌਰ ‘ਤੇ ਸੰਘ ਦੀ ਸਥਾਪਨਾ ਦੀ ਪਿਛੋਕੜ, ਸੰਘ ਦਾ ਕ੍ਰਮਿਕ ਵਿਕਾਸ, ਸੰਘ ਦੀ ਕਾਰਜ-ਪ੍ਰਣਾਲੀ ਅਤੇ ਦੇਸ਼ ਦੇ ਸਰਵਾਂਗੀਣ ਵਿਕਾਸ ਵਰਗੇ ਪ੍ਰਮੁੱਖ ਵਿਸ਼ਿਆਂ ‘ਤੇ ਨਾਗਰਿਕਾਂ ਨਾਲ ਸੰਵਾਦ ਕੀਤਾ।

ਭਾਗਵਤ ਨੇ ਇਤਿਹਾਸ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੁੱਠੀ ਭਰ ਲੋਕ ਆਉਂਦੇ ਸੀ ਤੇ ਸਾਡੇ 'ਤੇ ਰਾਜ ਕਰਦੇ ਸੀ, ਇਸਦਾ ਮੁੱਖ ਕਾਰਨ ਇਹ ਸੀ ਕਿ ਅਸੀਂ ਸੰਗਠਿਤ ਨਹੀਂ ਸੀ। ਅੱਜ ਜਦੋਂ ਸਾਡਾ ਦੇਸ਼ ਆਜ਼ਾਦ ਹੈ ਤੇ ਹੁਣ ਸਾਡਾ ਮੁੱਖ ਟੀਚਾ ਹੈ ਕਿ ਆਪਣੇ ਦੇਸ਼ ਦਾ ਸਰਬ-ਪੱਖੀ ਵਿਕਾਸ ਕਰਨਾ ਜੋ ਕਿ ਸਮਾਜ ਦੇ ਸਾਰੇ ਵਰਗਾਂ ਦੇ ਯੋਗਦਾਨ ਅਤੇ ਸਾਰੇ ਵਰਗਾਂ ਨੂੰ ਨਾਲ ਲੈਕੇ ਹੀ ਹੋ ਪੈਣਾ  ਸੰਭਵ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸਮਾਜ ਨੂੰ ਸੰਗਠਿਤ ਕਰਨ ਦੀ ਗੱਲ ਕਰਦੇ ਹਾਂ ਤਾਂ ਇਸਦਾ ਅਰਥ ਭਾਰਤ ਵਿੱਚ ਰਹਿੰਦੇ ਸਾਰੇ 142 ਕਰੋੜ ਲੋਕਾਂ ਨਾਲ ਹੈ। ਸਾਰਿਆਂ ਦਾ ਸੰਮਾਨ ਕਰਨਾ ਹੀ ਭਾਰਤੀ ਦ੍ਰਿਸ਼ਟੀ ਹੈ । 

ਵੱਖ-ਵੱਖ ਮਤ, ਪੰਥ ਅਤੇ ਸੰਪਰਦਾਇਆਂ ਦੇ ਸਵਾਲ ‘ਤੇ ਗੱਲ ਕਰਦੇ ਹੋਏ ਭਾਗਵਤ ਨੇ ਕਿਹਾ ਕਿ ਸਾਰਿਆਂ ਨੂੰ ਜਾਣਾ ਇੱਕ ਹੀ ਥਾਂ ਹੈ, ਰਾਹ ਵੱਖ-ਵੱਖ ਹੋ ਸਕਦੇ ਹਨ। ਆਪਣੇ ਰਾਹ ‘ਤੇ ਡਟੇ ਰਹੋ ਅਤੇ ਹੋਰਨਾਂ ਦੇ ਰਾਹ ਦਾ ਵੀ ਸਤਿਕਾਰ ਕਰੋ। ਉਨ੍ਹਾਂ ਪੰਜ ਪਰਿਵਰਤਨ ਦੇ ਵਿਸ਼ਿਆਂ (ਸਮਾਜਿਕ ਸਮਰਸਤਾ, ਪਰਿਆਵਰਨ, ਪਰਿਵਾਰਕ ਜੀਵਨ ਮੁੱਲ, ਸਵ-ਬੋਧ ਅਤੇ ਨਾਗਰਿਕ ਕਰਤੱਵ) ਨੂੰ ਆਪਣੇ ਆਚਰਨ ਵਿੱਚ ਲਿਆਉਣ ਦੀ ਅਪੀਲ ਕੀਤੀ। ਪਰਿਆਵਰਣ ਦੇ ਵਿਸ਼ੇ 'ਤੇ ਗੱਲ ਕਰਦੇ ਹੋਏ ਭਾਗਵਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਵੀ ਜ਼ਿਕਰ ਕੀਤਾ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' 

ਸੰਘ ਦੇਸ਼ ਲਈ ਹੈ, ਆਪਣੇ ਲਈ ਨਹੀਂ। ਜਦੋਂ ਅਸੀਂ ਕਹਿੰਦੇ ਹਾਂ ਸੰਘ ਕਾਰਜ, ਇਸਦਾ ਅਰਥ ਹੈ ਦੇਸ਼ ਅਤੇ ਸਮਾਜ ਦਾ ਕਾਰਜ, ਕਿਸੇ ਇੱਕ ਸੰਸਥਾ ਦਾ ਕਾਰਜ ਨਹੀਂ। ਭਾਗਵਤ ਨੇ ਦੇਸ਼-ਸਮਾਜ ਨਾਲ ਜੁੜੇ ਕਈ ਅਹਿਮ ਸਵਾਲਾਂ ਦਾ ਵਿਸਥਾਰ-ਪੂਰਵਕ ਜਵਾਬ ਦਿੱਤਾ। ਮੰਚ 'ਤੇ ਮੋਹਨ ਭਾਗਵਤ ਦੇ ਨਾਲ ਪੰਜਾਬ ਰਾਜ ਦੇ ਸੰਘ ਚਾਲਕ ਸ. ਇਕਬਾਲ ਸਿੰਘ ਜੀ ਵੀ ਮੌਜੂਦ ਸਨ। ਸਮਾਗਮ ਦਾ ਸਮਾਪਨ ਰਾਸ਼ਟਰੀ ਗੀਤ ਨਾਲ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News