''ਆਪ'' ਆਗੂਆਂ ਤੇ ਪੰਜਾਬ ਪੁਲਸ ''ਤੇ ਮੁੰਡੇ ਦੇ ਗੰਭੀਰ ਦੋਸ਼, MLA ਪਰਗਟ ਸਿੰਘ ਨੇ ਵੀਡੀਓ ਸਾਂਝੀ ਕਰ ਮੰਗੇ ਜਵਾਬ

Thursday, Feb 26, 2026 - 04:18 PM (IST)

''ਆਪ'' ਆਗੂਆਂ ਤੇ ਪੰਜਾਬ ਪੁਲਸ ''ਤੇ ਮੁੰਡੇ ਦੇ ਗੰਭੀਰ ਦੋਸ਼, MLA ਪਰਗਟ ਸਿੰਘ ਨੇ ਵੀਡੀਓ ਸਾਂਝੀ ਕਰ ਮੰਗੇ ਜਵਾਬ

ਜਲੰਧਰ (ਵੈੱਬ ਡੈਸਕ): ਕਾਂਗਰਸੀ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਇਕ ਵਿਦਿਆਰਥੀ ਵੱਲੋਂ ਪੁਲਸ ਅਫ਼ਸਰ ਨੂੰ ਪੁੱਛੇ ਗਏ ਸਿੱਧੇ ਸਵਾਲਾਂ ਦੀ ਵੀਡੀਓ ਸਾਂਝੀ ਕਰ ਕੇ ਸਰਕਾਰ ਤੇ ਪੁਲਸ ਪ੍ਰਸ਼ਾਸਨ ਤੋਂ ਸਪਸ਼ਟ ਜਵਾਬ ਦੀ ਮੰਗ ਕੀਤੀ ਹੈ। ਇਸ ਵੀਡੀਓ ਵਿਚ ਇਕ ਵਿਦਿਆਰਥੀ ਸਮਾਗਮ ਦੌਰਾਨ ਪੁਲਸ ਅਫ਼ਸਰਾਂ ਤੋਂ ਗੰਭੀਰ ਸਵਾਲ ਪੁੱਛਦਾ ਨਜ਼ਰ ਆ ਰਿਹਾ ਹੈ। 

ਵੀਡੀਓ ਵਿਚ ਨੌਜਵਾਨ ਆਮ ਆਦਮੀ ਪਾਰਟੀ ਦੇ ਕਈ ਵੱਡੇ ਲੀਡਰਾਂ ਦੇ ਨਾਂ ਲੈ ਕੇ ਦਾਅਵਾ ਕਰਦਾ ਹੈ ਕਿ ਉਨ੍ਹਾਂ ਦੇ ਕਰੀਬੀ ਨਸ਼ੇ ਦੇ ਮਾਮਲੇ ਵਿਚ ਫੜੇ ਗਏ ਹਨ ਤੇ ਨਾਲ ਹੀ ਇਹ ਵੀ ਪੁਛਦਾ ਹੈ ਕਿ ਪੰਜਾਬ ਪੁਲਸ ਆਪਣੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕਰਦੀ। ਸਟੇਜ 'ਤੇ ਮੌਜੂਦ ਅਫ਼ਸਰ ਵੱਲੋਂ ਇਨ੍ਹਾਂ ਸਵਾਲਾਂ ਨੂੰ 'ਭਾਸ਼ਣ' ਕਹਿ ਕੇ ਟਾਲੇ ਜਾਣ 'ਤੇ ਪਰਗਟ ਸਿੰਘ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿਚ 'ਯੁੱਧ ਨਸ਼ਿਆਂ ਵਿਰੁੱਧ' ਦੀ ਜ਼ਮੀਨੀ ਹਕੀਕਤ ਨਾਲ ਜੁੜੇ ਅਜਿਹੇ ਸਿੱਧੇ ਸਵਾਲਾਂ ਨੂੰ “ਭਾਸ਼ਣ” ਕਹਿ ਕੇ ਟਾਲਣ ਦੀ ਬਜਾਏ, ਪੁਲਸ ਪ੍ਰਸ਼ਾਸਨ ਅਤੇ ਸਰਕਾਰ ਨੂੰ ਸਪੱਸ਼ਟ ਅਤੇ ਇਮਾਨਦਾਰ ਜਵਾਬ ਦੇਣੇ ਚਾਹੀਦੇ ਹਨ। 


author

Anmol Tagra

Content Editor

Related News