ਆਪਣੇ ਬੱਚਿਆਂ ਨੂੰ ਜ਼ਰੂਰ ਵਿਖਾਓ ਹੋਲੇ-ਮਹੱਲੇ ਨਾਲ ਸਬੰਧਤ ਇਹ ਵੀਡੀਓ, ਧਰਮ ਪ੍ਰਤੀ ਵਧੇਗਾ ਉਤਸ਼ਾਹ
Sunday, Mar 01, 2026 - 12:56 PM (IST)
ਜਲੰਧਰ/ਸ੍ਰੀ ਅਨੰਦਪੁਰ ਸਾਹਿਬ (ਵੈੱਬ ਡੈਸਕ)- ਗੁਰੂ ਦੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦਾ ਪਵਿੱਤਰ ਤਿਉਹਾਰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਹੋਲੇ-ਮਹੱਲੇ ਸਬੰਧੀ ਪਿੰਕੂ ਟੀ. ਵੀ. ਵੱਲੋਂ ਇਕ ਵੀਡੀਓ ਸਾਂਝੀ ਕੀਤੀ ਗਈ ਹੈ। ਪਿੰਕੂ ਟੀ. ਵੀ. ਦੀ ਸਾਂਝੀ ਕੀਤੀ ਗਈ ਗਈ ਵੀਡੀਓ ਵਿਚ ਸੰਗਤਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ:ਪੰਜਾਬ 'ਚ ਵੱਡੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼! ਵੱਡੀ ਮਾਤਰਾ 'ਚ IED ਬਰਾਮਦ

ਨੀਲੇ ਬਾਣੇ ਨਾਲ ਸਜੇ ਗੁਰੂ ਦੇ ਲਾਡਲੇ
ਹੋਲੇ-ਮਹੱਲੇ ਦੇ ਤਿਉਹਾਰ ਮੌਕੇ ਸਿੱਖ ਸੰਗਤਾਂ, ਖ਼ਾਸ ਕਰਕੇ ਨੌਜਵਾਨ ਅਤੇ ਬੱਚੇ ਨੀਲੇ ਰੰਗ ਦੇ ਖਾਲਸਈ ਬਾਣੇ ਪਾ ਕੇ ਗੁਰੂ ਦੇ ਲਾਡਲਿਆਂ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਸਿੰਘ ਆਪਣੇ ਤੇਜ਼ ਤਰਾਰ ਘੋੜਿਆਂ 'ਤੇ ਸਵਾਰ ਹੋ ਕੇ ਆਪਣੇ ਜੌਹਰ ਵਿਖਾ ਰਹੇ ਹਨ ਅਤੇ ਖਾਲਸੇ ਦੀ ਸ਼ਾਨ ਦਾ ਪ੍ਰਦਰਸ਼ਨ ਕਰ ਰਹੇ ਹਨ।

ਲੰਗਰਾਂ ਦੀ ਅਟੁੱਟ ਸੇਵਾ
ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੇ ਰਸਤਿਆਂ ਵਿੱਚ ਸੰਗਤਾਂ ਲਈ ਬੇਸ਼ੁਮਾਰ ਲੰਗਰ ਲਗਾਏ ਗਏ ਹਨ। ਸ਼ਰਧਾਲੂ ਪਹਿਲੀ ਵਾਰ ਆਪਣੇ ਮਿੱਤਰਾਂ ਅਤੇ ਪਰਿਵਾਰਾਂ ਨਾਲ ਇਸ ਪਵਿੱਤਰ ਅਸਥਾਨ 'ਤੇ ਪਹੁੰਚ ਰਹੇ ਹਨ। ਸੰਗਤਾਂ ਦਾ ਕਹਿਣਾ ਹੈ ਕਿ ਹੋਲਾ-ਮਹੱਲਾ ਮਨਾਉਣ ਦਾ ਸਹੀ ਤਰੀਕਾ ਗੁਰੂ ਅੱਗੇ ਮੱਥਾ ਟੇਕਣਾ, ਖਾਲਸਈ ਸ਼ਕਤੀ ਦਾ ਪ੍ਰਦਰਸ਼ਨ ਕਰਨਾ ਅਤੇ ਮਿਲ ਕੇ ਲੰਗਰ ਵਰਤਾਉਣਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਵੱਡੀ ਹੋਈ ਭਵਿੱਖਬਾਣੀ! 4 ਮਾਰਚ ਤੱਕ ਮੌਸਮ ਦੀ ਨਵੀਂ ਅਪਡੇਟ ਜਾਰੀ, ਤਿੰਨ ਦਿਨ...

ਖਾਲਸਈ ਰੰਗ ਵਿੱਚ ਰੰਗੀ ਗੁਰੂ ਦੀ ਨਗਰੀ
ਇਸ ਵਾਰ ਵੀ ਖਾਲਸਾ ਪੰਥ ਵੱਲੋਂ ਇਕੱਠੇ ਹੋ ਕੇ ਹੋਲਾ-ਮਹੱਲਾ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਜਿੱਥੇ ਹਰ ਪਾਸੇ ਖਾਲਸਈ ਰੰਗ ਅਤੇ ਆਨੰਦ ਦਾ ਮਾਹੌਲ ਬਣਿਆ ਹੋਇਆ ਹੈ। ਪਿੰਕੂ ਟੀ. ਵੀ. ਵੱਲੋਂ ਜਾਰੀ ਕੀਤੀ ਗਈ ਵੀਡੀਓ ਰਾਹੀਂ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਇਸ ਤਰ੍ਹਾਂ ਮਿਲ-ਜੁਲ ਕੇ ਅਤੇ ਗੁਰੂ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਹੀ ਹੋਲਾ ਮਹੱਲਾ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਜਾ ਸਕਦੀਆਂ ਹਨ। ਬੱਚਿਆਂ ਦੀ ਦੁਨੀਆ 'ਚ ਪਿੰਕੂ ਟੀ. ਵੀ. ਨੇ ਆਪਣੀ ਇਕ ਵੱਖਰੀ ਹੀ ਥਾਂ ਬਣਾਈ ਹੋਈ ਹੈ।

ਇਹ ਵੀ ਪੜ੍ਹੋ: ਜਲੰਧਰ ਫਾਇਰਿੰਗ ਘਟਨਾ 'ਤੇ ਬੋਲੇ ਪ੍ਰਤਾਪ ਬਾਜਵਾ, ਕਿਹਾ 'CM ਮਾਨ ਜੀ ਜ਼ਿੰਮੇਵਾਰੀ ਚੁੱਕੋ ਜਾਂ ਝੋਲਾ ਚੁੱਕੋ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
