ਮਨੋਰੰਜਨ ਦੇ ਨਾਲ-ਨਾਲ ਤੁਹਾਡੇ ਬੱਚਿਆਂ ਨੂੰ ਸਿੱਖਿਅਕ ਕਰੇਗੀ Pinkoo TV ਦੀ ਇਹ ਵੀਡੀਓ

Sunday, Mar 08, 2026 - 03:43 PM (IST)

ਮਨੋਰੰਜਨ ਦੇ ਨਾਲ-ਨਾਲ ਤੁਹਾਡੇ ਬੱਚਿਆਂ ਨੂੰ ਸਿੱਖਿਅਕ ਕਰੇਗੀ Pinkoo TV ਦੀ ਇਹ ਵੀਡੀਓ

ਜਲੰਧਰ (ਵੈੱਬ ਡੈਸਕ)- ਬੱਚਿਆਂ ਦੇ ਮਨਪਸੰਦ ਯੂ-ਟਿਊਬ ਚੈਨਲ 'ਪਿੰਕੂ ਟੀਵੀ' ਵੱਲੋਂ ਇਕ ਵਿਸ਼ੇਸ਼ ਵੀਡੀਓ ਜਾਰੀ ਕੀਤੀ ਗਈ ਹੈ, ਜਿਸ ਵਿੱਚ ਪੰਜਾਬ ਦੀਆਂ ਬਦਲਦੀਆਂ ਰੁੱਤਾਂ ਨੂੰ ਬਹੁਤ ਹੀ ਸਰਲ ਅਤੇ ਦਿਲਚਸਪ ਤਰੀਕੇ ਨਾਲ ਵਿਖਾਇਆ ਗਿਆ ਹੈ। ਇਹ ਵੀਡੀਓ ਤੁਹਾਡੇ ਬੱਚਿਆਂ ਨੂੰ ਮਨੋਰੰਜਨ ਦੇ ਨਾਲ-ਨਾਲ ਸਿੱਖਿਅਕ ਵੀ ਕਰੇਗੀ।  ਇਸ ਵੀਡੀਓ 'ਚ ਪੰਜਾਬ ਦੀਆਂ ਚਾਰ ਮੁੱਖ ਰੁੱਤਾਂ-ਗਰਮੀ, ਸਰਦੀ, ਪਤਝੱੜ ਅਤੇ ਬਹਾਰ ਦਾ ਜ਼ਿਕਰ ਕਰਦੇ ਹੋਏ ਖਾਣ-ਪੀਣ ਦੀਆਂ ਆਦਤਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।

PunjabKesari

ਇਹ ਵੀ ਪੜ੍ਹੋ: ਬਾਜਵਾ ਨੇ 'ਆਪ' ਸਰਕਾਰ ਦੇ 1000 ਰੁਪਏ ਦੇ ਵਾਅਦੇ ਨੂੰ ਦੱਸਿਆ 'ਚੋਣ ਸਿਆਸਤ', 4 ਸਾਲ ਦੀ ਦੇਰੀ ’ਤੇ ਚੁੱਕੇ ਸਵਾਲ

PunjabKesari

ਵੀਡੀਓ ਵਿਚ ਵਿਖਾਇਆ ਗਿਆ ਹੈ ਕਿ ਗਰਮੀ ਦੀ ਰੁੱਤ 'ਚ ਤੇਜ਼ ਧੁੱਪ ਕਾਰਨ ਪਸੀਨਾ ਆਉਂਦਾ ਹੈ ਅਤੇ ਹਰ ਘਰ 'ਚ ਪੱਖੇ ਚੱਲਣ ਲੱਗਦੇ ਹਨ। ਇਸ ਮੌਸਮ ਵਿੱਚ ਲੋਕ ਠੰਡਕ ਪਾਉਣ ਲਈ ਲੱਸੀ, ਆਈਸਕ੍ਰੀਮ ਅਤੇ ਸ਼ਰਬਤ ਦਾ ਖ਼ੂਬ ਆਨੰਦ ਲੈਂਦੇ ਹਨ। ਇਸ ਤੋਂ ਬਾਅਦ ਸਰਦੀ ਦੀ ਰੁੱਤ ਦਾ ਜ਼ਿਕਰ ਆਉਂਦਾ ਹੈ, ਜੋ ਆਪਣੇ ਨਾਲ ਧੁੰਦ ਅਤੇ ਕੰਬਣੀ ਲੈ ਕੇ ਆਉਂਦੀ ਹੈ। ਸਰਦੀ ਤੋਂ ਬਚਣ ਲਈ ਲੋਕ ਮੋਟੇ ਕੱਪੜੇ ਪਹਿਨਦੇ ਹਨ ਅਤੇ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ ਅਤੇ ਗਜਰੇਲਾ ਵਰਗੇ ਰਵਾਇਤੀ ਪਕਵਾਨਾਂ ਦਾ ਸੁਆਦ ਮਾਣਦੇ ਹਨ। 

PunjabKesari

ਵੀਡੀਓ ਵਿੱਚ ਕੁਦਰਤ ਦੇ ਬਦਲਦੇ ਰੰਗਾਂ ਨੂੰ ਵੀ ਦਰਸਾਇਆ ਗਿਆ ਹੈ। ਪਤਝੱੜ ਦੀ ਰੁੱਤ 'ਚ ਰੁੱਖਾਂ ਦੇ ਪੱਤੇ ਝੜ ਜਾਂਦੇ ਹਨ ਪਰ ਇਸ ਤੋਂ ਬਾਅਦ ਜਿਵੇਂ ਹੀ ਬਹਾਰ ਆਉਂਦੀ ਹੈ, ਕੁਦਰਤ ਮੁੜ ਤੋਂ ਖਿੜ ਉੱਠਦੀ ਹੈ। ਨਵੇਂ ਫੁੱਲ ਖਿੜਦੇ ਹਨ ਅਤੇ ਸਾਰੇ ਬੂਟੇ ਵਾਪਸ ਹਰੇ-ਭਰੇ ਹੋ ਜਾਂਦੇ ਹਨ। ਵੀਡੀਓ ਦੇ ਅਖੀਰ ਬੱਚਿਆਂ ਅਤੇ ਮਾਪਿਆਂ ਨੂੰ ਇਸ ਜਾਣਕਾਰੀ ਭਰਪੂਰ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਵੱਧ ਤੋਂ ਵੱਧ ਬੱਚੇ ਆਪਣੀ ਸੰਸਕ੍ਰਿਤੀ ਅਤੇ ਰੁੱਤਾਂ ਬਾਰੇ ਜਾਣ ਸਕਣ। 

PunjabKesari

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਕਹਿਰ ਵਰਾਏਗੀ ਗਰਮੀ! ਅਗਲੇ 5 ਦਿਨਾਂ ਲਈ ਪੜ੍ਹੋ ਮੌਸਮ ਦੀ Latest ਅਪਡੇਟ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News