ਹੈਂ! ਇਸ ਕਰ ਕੇ ਸਰਦੀਆਂ ''ਚ ਆਉਂਦੀ ਹੈ ਜ਼ਿਆਦਾ ਨੀਂਦ, ਬੈੱਡ ਛੱਡਣ ਦਾ ਨਹੀਂ ਕਰਦਾ ਦਿਲ

Monday, Dec 08, 2025 - 04:32 PM (IST)

ਹੈਂ! ਇਸ ਕਰ ਕੇ ਸਰਦੀਆਂ ''ਚ ਆਉਂਦੀ ਹੈ ਜ਼ਿਆਦਾ ਨੀਂਦ, ਬੈੱਡ ਛੱਡਣ ਦਾ ਨਹੀਂ ਕਰਦਾ ਦਿਲ

ਹੈਲਥ ਡੈਸਕ- ਸਰਦੀਆਂ ਦਾ ਮੌਸਮ ਸਿਰਫ਼ ਤਾਪਮਾਨ ਹੀ ਨਹੀਂ ਘਟਾਉਂਦਾ, ਸਗੋਂ ਸਾਡੀ ਨੀਂਦ 'ਤੇ ਵੀ ਵੱਡਾ ਅਸਰ ਪਾਉਂਦਾ ਹੈ। ਠੰਡ ਦੇ ਕਾਰਨ ਸਰੀਰ ਆਪਣੀ ਗਤੀ ਹੌਲੀ ਕਰ ਲੈਂਦਾ ਹੈ, ਜਦਕਿ ਧੁੱਪ ਘੱਟ ਮਿਲਣ ਨਾਲ ਨੀਂਦ ਦਾ ਹਾਰਮੋਨ ਮੇਲਾਟੋਨਿਨ ਵੱਧ ਬਣਦਾ ਹੈ। ਇਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਸਰਦੀਆਂ 'ਚ ਵੱਧ ਨੀਂਦ ਆਉਂਦੀ ਹੈ ਜਾਂ ਬਿਸਤਰੇ ਤੋਂ ਉਠਣ ਦਾ ਮਨ ਨਹੀਂ ਕਰਦਾ। ਇਹ ਆਲਸ ਨਹੀਂ, ਸਗੋਂ ਸਰੀਰ ਦੀ ਕੁਦਰਤੀ ਪ੍ਰਕਿਰਿਆ ਹੈ।

ਸਰਦੀਆਂ 'ਚ ਨੀਂਦ ਦੀ ਜ਼ਰੂਰਤ ਕਿਉਂ ਵਧ ਜਾਂਦੀ ਹੈ?

ਸਿਹਤ ਮਾਹਿਰ ਅਨੁਸਾਰ, ਇਸ ਮੌਸਮ 'ਚ ਦਿਨ ਛੋਟੇ ਅਤੇ ਰਾਤਾਂ ਲੰਬੀਆਂ ਹੋਣ ਕਾਰਨ ਸਰੀਰ 'ਚ ਮੇਲਾਟੋਨਿਨ ਦਾ ਉਤਪਾਦਨ ਵੱਧਦਾ ਹੈ, ਜੋ ਨੀਂਦ ਲਿਆਉਂਦਾ ਹੈ। ਧੁੱਪ ਦੀ ਕਮੀ ਨਾਲ ਸੇਰੋਟੋਨਿਨ ਘਟਦਾ ਹੈ, ਜਿਸ ਨਾਲ ਮੂਡ ਲੋਅ ਰਹਿ ਸਕਦਾ ਹੈ ਅਤੇ ਸੁਸਤੀ ਮਹਿਸੂਸ ਹੁੰਦੀ ਹੈ।

ਸੀਜ਼ਨਲ ਬਾਇਓਲੋਜਿਕਲ ਰਿਦਮ ਦਾ ਅਸਰ

ਸਰੀਰ ਦੀ ਅੰਦਰੂਨੀ ਘੜੀ ਮੌਸਮ ਦੇ ਅਨੁਸਾਰ ਖੁਦ ਨੂੰ ਬਦਲਦੀ ਹੈ। ਸਰਦੀਆਂ 'ਚ ਇਹ ਰਿਦਮ ਹੌਲੀ ਹੋ ਜਾਂਦੀ ਹੈ, ਇਸ ਲਈ ਨੀਂਦ ਦੀ ਮੰਗ ਵੱਧ ਜਾਂਦੀ ਹੈ। ਗਰਮੀਆਂ 'ਚ ਰੋਸ਼ਨੀ ਜ਼ਿਆਦਾ ਹੋਣ ਕਰਕੇ ਸਰੀਰ ਜ਼ਿਆਦਾ ਐਕਟਿਵ ਰਹਿੰਦਾ ਹੈ ਅਤੇ ਨੀਂਦ ਘੱਟ ਹੁੰਦੀ ਹੈ।

ਸੀਜ਼ਨਲ ਅਫੈਕਟਿਵ ਡਿਸਆਰਡਰ (SAD)

ਕਈ ਲੋਕਾਂ 'ਚ ਧੁੱਪ ਦੀ ਕਮੀ ਕਾਰਨ SAD ਨਾਮਕ ਹਾਲਤ ਵੀ ਦੇਖੀ ਜਾਂਦੀ ਹੈ, ਜਿਸ 'ਚ ਮੂਡ ਲੋਅ, ਦਿਨ 'ਚ ਵੀ ਨੀਂਦ ਆਉਣਾ ਅਤੇ ਥਕਾਵਟ ਆਮ ਗੱਲ ਹੁੰਦੀ ਹੈ। ਧੁੱਪ ਸੇਕਣਾ, ਵਰਜ਼ਿਸ਼ ਅਤੇ ਲਾਈਟ ਥੈਰਪੀ ਇਸ ਦੇ ਇਲਾਜ ਦਾ ਮਹੱਤਵਪੂਰਨ ਹਿੱਸਾ ਹਨ।

ਸਰਦੀਆਂ 'ਚ ਕਿੰਨੀ ਨੀਂਦ ਜ਼ਰੂਰੀ ਹੈ?

ਮਾਹਿਰਾਂ ਮੁਤਾਬਕ ਬਾਲਗਾਂ ਲਈ ਰੋਜ਼ਾਨਾ 7 ਤੋਂ 9 ਘੰਟਿਆਂ ਦੀ ਨੀਂਦ ਜ਼ਰੂਰੀ ਹੈ। ਸਰਦੀਆਂ 'ਚ 8–9 ਘੰਟੇ ਸੌਣਾ ਬਿਲਕੁਲ ਨਾਰਮਲ ਹੈ। ਹਾਲਾਂਕਿ 10 ਘੰਟਿਆਂ ਤੋਂ ਵੱਧ ਨੀਂਦ ਸੁਸਤੀ ਵਧਾ ਸਕਦੀ ਹੈ।

ਚੰਗੀ ਨੀਂਦ ਲਈ ਕੀ ਕਰਨਾ ਚਾਹੀਦਾ ਹੈ?

  • ਸੌਂਣ ਅਤੇ ਉੱਠਣ ਦਾ ਸਮਾਂ ਰੋਜ਼ ਇੱਕੋ ਜਿਹਾ ਰੱਖੋ।
  • ਸੌਂਣ ਤੋਂ ਪਹਿਲਾਂ ਮੋਬਾਈਲ–ਲੈਪਟਾਪ ਤੋਂ ਦੂਰ ਰਹੋ।
  • ਕਮਰੇ ਦਾ ਤਾਪਮਾਨ 18–20°C ਦੇ ਆਸ–ਪਾਸ ਰੱਖੋ।
  • ਦਿਨ 'ਚ ਕੁਝ ਸਮਾਂ ਧੁੱਪ 'ਚ ਬਿਤਾਓ।
  • ਸ਼ਾਮ ਦੀ ਹਲਕੀ ਵਰਜ਼ਿਸ਼ ਨੀਂਦ ਸੁਧਾਰਦੀ ਹੈ।
  • ਕੈਫ਼ੀਨ, ਨਿਕੋਟੀਨ ਅਤੇ ਭਾਰੀ ਖਾਣੇ ਤੋਂ ਬਚੋ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।


author

DIsha

Content Editor

Related News