ਨਾਸਾ ਦੇ Artemis-2 ਦੀ ਉਡਾਣ ਮੁਲਤਵੀ, ਅਪ੍ਰੈਲ ਤੋਂ ਪਹਿਲਾਂ ਨਹੀਂ ਕਰ ਸਕੇਗਾ ਟੇਕਆਫ਼
Tuesday, Feb 24, 2026 - 10:24 AM (IST)
ਇੰਟਰਨੈਸ਼ਨਲ ਡੈਸਕ- ਨਾਸਾ ਆਪਣੇ ਵਿਸ਼ਾਲ ਚੰਦਰ ਰਾਕੇਟ ਆਰਟੀਮਿਸ-2 ਨੂੰ ਪੁਲਾੜ ਯਾਤਰੀਆਂ ਦੇ ਸਵਾਰ ਹੋਣ ਤੋਂ ਪਹਿਲਾਂ ਅਤੇ ਮੁਰੰਮਤ ਲਈ ਇਸ ਹਫ਼ਤੇ ਫਿਰ ਤੋਂ ਹੈਂਗਰ ’ਚ ਵਾਪਸ ਲਿਆਵੇਗਾ। ਪੁਲਾੜ ਏਜੰਸੀ ਦੇ ਅਨੁਸਾਰ, ਘੱਟੋ-ਘੱਟ ਅਪ੍ਰੈਲ ਤੱਕ ਉਡਾਣ ਮੁਲਤਵੀ ਰਹੇਗੀ।
ਮੌਸਮ ਅਨੁਕੂਲ ਰਹਿਣ ’ਤੇ ਮੰਗਲਵਾਰ ਨੂੰ ਕੈਨੇਡੀ ਸਪੇਸ ਸੈਂਟਰ ਦੇ ਕੰਪਲੈਕਸ ਵਿਚ ਰਾਕੇਟ ਨੂੰ ਵਾਪਸ ਲੈ ਜਾਣ ਦਾ ਟੀਚਾ ਰੱਖਿਆ ਗਿਆ ਹੈ। ਨਾਸਾ ਨੇ ਵੀਰਵਾਰ ਨੂੰ ਖ਼ਤਰਨਾਕ ਹਾਈਡ੍ਰੋਜਨ ਈਂਧਨ ਲੀਕੇਜ ਨੂੰ ਬੰਦ ਕਰਨ ਲਈ ਦੁਬਾਰਾ ਜਾਂਚ ਕੀਤੀ ਸੀ। ਇਸ ਦੌਰਾਨ ਰਾਕੇਟ ਦੀ ਹੀਲੀਅਮ ਪ੍ਰਣਾਲੀ ਵਿਚ ਖਰਾਬੀ ਆ ਗਈ, ਜਿਸ ਕਾਰਨ ਅੱਧੀ ਸਦੀ ਤੋਂ ਵੱਧ ਸਮੇਂ ਬਾਅਦ ਪੁਲਾੜ ਯਾਤਰੀਆਂ ਦੀ ਪਹਿਲੀ ਚੰਦਰ ਯਾਤਰਾ ਹੋਰ ਟਲ ਗਈ ਹੈ।
