ਸਿਰਫ਼ 4 ਹਫ਼ਤੇ ਪਾਣੀ ''ਚ ਮਿਲਾ ਕੇ ਪੀਓ ਇਹ ਚੀਜ਼, ਘਟਣ ਲੱਗੇਗੀ ਜ਼ਿੱਦੀ ਫੈਟ, ਮਿਲਣਗੇ ਹੋਰ ਵੀ ਕਈ ਫ਼ਾਇਦੇ

Saturday, Aug 09, 2025 - 10:54 AM (IST)

ਸਿਰਫ਼ 4 ਹਫ਼ਤੇ ਪਾਣੀ ''ਚ ਮਿਲਾ ਕੇ ਪੀਓ ਇਹ ਚੀਜ਼, ਘਟਣ ਲੱਗੇਗੀ ਜ਼ਿੱਦੀ ਫੈਟ, ਮਿਲਣਗੇ ਹੋਰ ਵੀ ਕਈ ਫ਼ਾਇਦੇ

ਹੈਲਥ ਡੈਸਕ- ਖਾਣੇ-ਪੀਣੇ ਦੇ ਸੁਆਦ ਨੂੰ ਵਧਾਉਣ ਲਈ ਅਕਸਰ ਵਰਤੀ ਜਾਣ ਵਾਲੀ ਅਜਵਾਇਨ ਸਿਰਫ਼ ਮਸਾਲੇ ਤੱਕ ਹੀ ਸੀਮਿਤ ਨਹੀਂ, ਬਲਕਿ ਇਸ ਦਾ ਪਾਣੀ ਪੀਣ ਨਾਲ ਸਿਹਤ ਨੂੰ ਕਈ ਫਾਇਦੇ ਹੋ ਸਕਦੇ ਹਨ। ਪੋਸ਼ਕ ਤੱਤਾਂ ਨਾਲ ਭਰਪੂਰ ਅਜਵਾਇਨ ਦਾ ਪਾਣੀ ਭਾਰ ਘਟਾਉਣ ਦੀ ਜਰਨੀ ਨੂੰ ਆਸਾਨ ਬਣਾ ਸਕਦਾ ਹੈ।

ਅਜਵਾਇਨ ਦਾ ਪਾਣੀ ਬਣਾਉਣ ਦਾ ਆਸਾਨ ਤਰੀਕਾ

ਸਭ ਤੋਂ ਪਹਿਲਾਂ ਇਕ ਪੈਨ 'ਚ ਇਕ ਗਿਲਾਸ ਪਾਣੀ ਲਓ। ਇਸ 'ਚ ਇਕ ਚਮਚ ਅਜਵਾਇਨ ਪਾਓ ਅਤੇ ਚੰਗੀ ਤਰ੍ਹਾਂ ਉਬਾਲੋ। ਜਦੋਂ ਪਾਣੀ ਉਬਲ ਕੇ ਅੱਧਾ ਰਹਿ ਜਾਵੇ, ਤਾਂ ਗੈਸ ਬੰਦ ਕਰ ਦਿਓ। ਠੰਡਾ ਹੋਣ 'ਤੇ ਇਸ ਨੂੰ ਛਾਣ ਕੇ ਗਿਲਾਸ 'ਚ ਪਾਓ। ਇਹ ਭਾਰ ਘਟਾਉਣ ਵਾਲੀ ਡਰਿੰਕ ਪੀਣ ਲਈ ਤਿਆਰ ਹੈ।

ਮੈਟਾਬਾਲਿਜ਼ਮ ਬੂਸਟ ਕਰਦਾ ਹੈ

ਅਜਵਾਇਨ ਦੇ ਪਾਣੀ 'ਚ ਮੌਜੂਦ ਤੱਤ ਸਰੀਰ ਦੇ ਮੈਟਾਬਾਲਿਜ਼ਮ ਨੂੰ ਬੂਸਟ ਕਰ ਸਕਦੇ ਹਨ। ਜੇ ਤੁਸੀਂ ਹਰ ਰੋਜ਼ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰੋ, ਤਾਂ ਜਿੱਦੀ ਚਰਬੀ ਘਟਣ ਲੱਗੇਗੀ। ਵਧੀਆ ਨਤੀਜਿਆਂ ਲਈ ਘੱਟੋ-ਘੱਟ 30 ਦਿਨ ਤੱਕ ਇਹ ਡਰਿੰਕ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।

ਸਿਹਤ ਲਈ ਹੋਰ ਫਾਇਦੇ

ਫੈਟ ਬਰਨ ਕਰਨ ਤੋਂ ਇਲਾਵਾ, ਅਜਵਾਇਨ ਦਾ ਪਾਣੀ ਪੇਟ ਦੀ ਸਿਹਤ ਸੁਧਾਰਨ, ਗਠੀਆ ਦੇ ਦਰਦ ਤੋਂ ਰਾਹਤ ਅਤੇ ਇਮਿਊਨ ਸਿਸਟਮ ਮਜ਼ਬੂਤ ਕਰਨ 'ਚ ਮਦਦਗਾਰ ਹੋ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News