ਰਾਤ ਨੂੰ ਸੌਣ ਤੋਂ ਪਹਿਲਾਂ ਪੀਓ ਇਕ ਗਿਲਾਸ ਦੁੱਧ, ਫ਼ਿਰ ਦੇਖੋ ਜਾਦੂਈ ਫ਼ਾਇਦੇ
Saturday, Aug 30, 2025 - 05:48 PM (IST)

ਹੈਲਥ ਡੈਸਕ- ਦੁੱਧ ਨੂੰ ਇੱਕ ਸੰਪੂਰਨ ਆਹਾਰ ਮੰਨਿਆ ਜਾਂਦਾ ਹੈ ਕਿਉਂਕਿ ਇਹ ਕੈਲਸ਼ੀਅਮ ਅਤੇ ਪ੍ਰੋਟੀਨ ਦਾ ਬਿਹਤਰੀਨ ਸਰੋਤ ਹੈ। ਪਰ ਇਹ ਸਿਰਫ਼ ਸਿਹਤ ਦੇ ਲਈ ਹੀ ਨਹੀਂ, ਬਲਕਿ ਇਸ ਨੂੰ ਪੀਣ ਦਾ ਸਮਾਂ ਵੀ ਬਹੁਤ ਜ਼ਰੂਰੀ ਹੈ। ਆਯੂਰਵੇਦ ਅਤੇ ਆਧੁਨਿਕ ਡਾਕਟਰ ਦੋਵੇਂ ਹੀ ਰਾਤ ਨੂੰ ਸੌਂਣ ਤੋਂ ਪਹਿਲਾਂ ਇਕ ਗਿਲਾਸ ਕੋਸਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ। ਇਹ ਆਦਤ ਸਿਰਫ਼ ਤੁਹਾਡੇ ਸਰੀਰ ਨੂੰ ਪੋਸ਼ਣ ਹੀ ਨਹੀਂ ਦਿੰਦੀ, ਬਲਕਿ ਕਈ ਸਿਹਤ ਲਾਭ ਵੀ ਪ੍ਰਦਾਨ ਕਰਦੀ ਹੈ।
ਰਾਤ ਨੂੰ ਦੁੱਧ ਪੀਣ ਦੇ ਮੁੱਖ ਫਾਇਦੇ:
ਹੱਡੀਆਂ ਅਤੇ ਮਾਸਪੇਸ਼ੀਆਂ ਦੀ ਮਜ਼ਬੂਤੀ : ਦੁੱਧ 'ਚ ਕੈਲਸ਼ੀਅਮ, ਫਾਸਫੋਰਸ ਅਤੇ ਵਿਟਾਮਿਨ D ਵਰਗੇ ਪੋਸ਼ਕ ਤੱਤ ਹੁੰਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਰਾਤ ਨੂੰ ਦੁੱਧ ਪੀਣ ਨਾਲ ਇਹ ਤੱਤ ਸਰੀਰ ਵਲੋਂ ਬਿਹਤਰ ਤਰੀਕੇ ਨਾਲ ਜਜ਼ਬ ਹੋ ਜਾਂਦੇ ਹਨ ਅਤੇ ਮਾਸਪੇਸ਼ੀਆਂ ਦੀ ਮੁਰੰਮਤ ਅਤੇ ਵਿਕਾਸ 'ਚ ਸਹਾਇਤਾ ਮਿਲਦੀ ਹੈ।
ਚੰਗੀ ਅਤੇ ਡੂੰਘੀ ਨੀਂਦ : ਦੁੱਧ 'ਚ ਮੌਜੂਦ ਟ੍ਰਿਪਟੋਫੇਨ ਨਾਮਕ ਅਮੀਨੋ ਐਸਿਡ ਦਿਮਾਗ ਨੂੰ ਸ਼ਾਂਤ ਕਰਦਾ ਹੈ ਅਤੇ ਡੂੰਘੀ ਨੀਂਦ 'ਚ ਸਹਾਇਤਾ ਕਰਦਾ ਹੈ। ਇਹ ਸੇਰੋਟੋਨਿਨ ਅਤੇ ਮੇਲੈਟੋਨਿਨ ਦੇ ਉਤਪਾਦਨ ਨੂੰ ਵਧਾਉਂਦਾ ਹੈ ਜੋ ਤੁਹਾਨੂੰ ਜਲਦੀ ਅਤੇ ਡੂੰਘੀ ਨੀਂਦ ਲੈਣ 'ਚ ਮਦਦ ਕਰਦੇ ਹਨ।
ਤਣਾਅ ਤੋਂ ਰਾਹਤ : ਦੁੱਧ 'ਚ ਉਹ ਤੱਤ ਮੌਜੂਦ ਹੁੰਦੇ ਹਨ ਜੋ ਮਾਨਸਿਕ ਸ਼ਾਂਤੀ ਦੇਣ 'ਚ ਮਦਦ ਕਰਦੇ ਹਨ। ਰਾਤ ਨੂੰ ਦੁੱਧ ਪੀਣ ਨਾਲ ਤਣਾਅ ਅਤੇ ਥਕਾਵਟ ਘਟਦੇ ਹਨ, ਜਿਸ ਨਾਲ ਤੁਸੀਂ ਸਵੇਰੇ ਤਾਜ਼ਗੀ ਅਤੇ ਤਣਾਅ-ਮੁਕਤ ਮਹਿਸੂਸ ਕਰਦੇ ਹੋ।
ਪਾਚਨ ਤੰਤਰ 'ਚ ਸੁਧਾਰ : ਕੁਝ ਲੋਕਾਂ ਲਈ, ਰਾਤ ਨੂੰ ਕੋਸਾ ਦੁੱਧ ਪੀਣ ਨਾਲ ਪਾਚਨ ਤੰਤਰ 'ਚ ਸੁਧਾਰ ਹੁੰਦਾ ਹੈ। ਇਹ ਪਾਚਨ ਨੂੰ ਆਸਾਨ ਬਣਾਉਂਦਾ ਹੈ ਅਤੇ ਕਬਜ਼ ਜਾਂ ਅਪਚ ਦੀ ਸਮੱਸਿਆ ਤੋਂ ਰਾਹਤ ਦਿੰਦਾ ਹੈ। ਪਰ, ਲੈਕਟੋਜ਼ ਇਨਟੋਲਰੇਂਸ ਵਾਲੇ ਲੋਕਾਂ ਨੂੰ ਇਸ ਨਾਲ ਪੇਟ 'ਚ ਗੈਸ ਜਾਂ ਅਪਚ ਹੋ ਸਕਦੀ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8