GYM ''ਚ ਪਸੀਨਾ ਵਹਾਉਣ ਦੇ ਬਾਵਜੂਦ ਵੀ ਨਹੀਂ ਘਟ ਰਿਹਾ ਭਾਰ ! ਜਾਣੋ ਕੀ ਹੈ ਵਜ੍ਹਾ
Saturday, Sep 06, 2025 - 03:41 PM (IST)

ਹੈਲਥ ਡੈਸਕ- ਕਈ ਵਾਰੀ ਸਿਹਤਮੰਦ ਖਾਣ-ਪੀਣ ਅਤੇ ਵਕਰਆਊਟ ਦੇ ਬਾਵਜੂਦ ਵੀ ਭਾਰ ਘੱਟ ਨਹੀਂ ਹੁੰਦਾ। ਸ਼ੁਰੂਆਤ 'ਚ ਤੁਰੰਤ ਨਤੀਜੇ ਨਹੀਂ ਮਿਲਣ ਦਾ ਕਾਰਨ ਅਕਸਰ ਇਹ 7 ਕਾਰਨ ਹੁੰਦੇ ਹਨ:
ਮਾਸਪੇਸ਼ੀਆਂ ਵਧ ਰਹੀਆਂ ਹਨ, ਪਰ ਫੈਟ ਘੱਟ ਨਹੀਂ
ਵਰਕਆਊਟ ਦੀ ਸ਼ੁਰੂਆਤ 'ਚ ਭਾਰ ਘੱਟ ਨਹੀਂ ਹੁੰਦਾ। ਕਾਰਨ ਹੈ ਕਿ ਫੈਟ ਘੱਟ ਹੁੰਦੇ-ਹੁੰਦੇ ਮਸਲਜ਼ ਵਧਦੇ ਹਨ। ਮਸਲਜ਼ ਫੈਟ ਤੋਂ ਭਾਰੀ ਹੁੰਦੇ ਹਨ, ਇਸ ਲਈ ਫਰਕ ਤੁਰੰਤ ਨਹੀਂ ਦਿੱਸਦਾ।
ਕੀ ਕਰਨਾ ਚਾਹੀਦਾ ਹੈ: ਮਹੀਨੇ 'ਚ ਇਕ ਵਾਰੀ ਕਮਰ ਦਾ ਨਾਪ ਲਵੋ ਅਤੇ ਹਰ 6-8 ਹਫ਼ਤੇ ‘ਚ ਪ੍ਰੋਗਰੈਸ ਟ੍ਰੈਕ ਕਰੋ।
ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ
ਬਿਨਾਂ ਟ੍ਰੈਕ ਕੀਤੇ ਜ਼ਿਆਦਾ ਖਾ ਰਹੇ ਹੋ
ਬਿਨਾਂ ਖਾਣ-ਪੀਣ ਟ੍ਰੈਕ ਕੀਤੇ ਹੋਏ ਭਾਰ ਘਟਾਉਣਾ ਮੁਸ਼ਕਿਲ ਹੈ। ਰਿਸਰਚ ਅਨੁਸਾਰ ਖਾਣ ਦਾ ਰਿਕਾਰਡ ਰੱਖਣ ਵਾਲੇ ਜ਼ਿਆਦਾ ਭਾਰ ਘਟਾਉਂਦੇ ਹਨ।
ਕੀ ਕਰਨਾ ਚਾਹੀਦਾ ਹੈ: 2-4 ਹਫ਼ਤੇ ਫੂਡ ਟ੍ਰੈਕ ਕਰੋ, ਛੋਟੀ ਪਲੇਟ ਵਰਤੋਂ ਅਤੇ ਖਾਂਦੇ ਸਮੇਂ ਸਕਰੀਨ ਨਾ ਦੇਖੋ।
ਪ੍ਰੋਟੀਨ ਦੀ ਮਾਤਰਾ ਘੱਟ ਲੈ ਰਹੇ ਹੋ
ਪ੍ਰੋਟੀਨ ਲੰਮੇ ਸਮੇਂ ਤੱਕ ਪੇਟ ਭਰ ਕੇ ਰੱਖਦਾ ਹੈ ਅਤੇ ਮਸਲਜ਼ ਨੂੰ ਬਚਾਉਂਦਾ ਹੈ।
ਕੀ ਕਰਨਾ ਚਾਹੀਦਾ ਹੈ: ਦਾਲ, ਦਹੀਂ, ਆਂਡੇ, ਪਨੀਰ ਜਾਂ ਸੋਆ ਵਰਗੇ ਫੂਡਜ਼ ਖਾਓ।
ਇਹ ਵੀ ਪੜ੍ਹੋ : ਮੱਛਰ ਵੀ ਚੁਣ-ਚੁਣ ਕੇ ਪੀਂਦੇ ਨੇ ਖ਼ੂਨ ! ਇਸ ਬਲੱਡ ਗਰੁੱਪ ਦੇ ਲੋਕਾਂ ਨੂੰ ਸਭ ਤੋਂ ਵੱਧ ਖ਼ਤਰਾ
ਲੋ ਫੈਟ ਦੇ ਨਾਮ ‘ਤੇ ਪੈਕੇਜਡ ਫੂਡ ਖਾ ਰਹੇ ਹੋ
ਪੈਕੇਜਡ ਫੂਡ 'ਚ ਲੁਕੀ ਹੋਈ ਸ਼ੂਗਰ ਅਤੇ ਨਮਕ ਭਾਰ ਵਧਾਉਂਦੇ ਹਨ।
ਕੀ ਕਰਨਾ ਚਾਹੀਦਾ ਹੈ: ਪੈਕੇਟ ਲੈਣ ਤੋਂ ਪਹਿਲਾਂ ਲੇਬਲ ਧਿਆਨ ਨਾਲ ਪੜ੍ਹੋ।
ਵਕਰਆਊਟ ਦਾ ਸਹੀ ਤਰੀਕਾ ਨਹੀਂ ਅਪਣਾ ਰਹੇ
WHO ਦੇ ਮੁਤਾਬਕ ਹਫ਼ਤੇ 'ਚ 150 ਮਿੰਟ ਐਕਟੀਵਿਟੀ ਅਤੇ 2 ਦਿਨ ਸਟ੍ਰੇਂਥ ਟ੍ਰੇਨਿੰਗ ਜ਼ਰੂਰੀ ਹੈ।
ਕੀ ਕਰਨਾ ਚਾਹੀਦਾ ਹੈ: ਕਾਰਡਿਓ ਅਤੇ ਵੇਟ ਟ੍ਰੇਨਿੰਗ ਦੋਲੇਂ ਸ਼ਾਮਿਲ ਕਰੋ।
ਸ਼ੂਗਰ ਡ੍ਰਿੰਕਸ ਦਾ ਸੇਵਨ ਕਰ ਰਹੇ ਹੋ
ਲੋਕ ਡਾਇਟ ਕੋਕ, ਜੂਸ ਅਤੇ ਸਪੋਰਟਸ ਡ੍ਰਿੰਕਸ ਪੀਂਦੇ ਹਨ। ਇਨ੍ਹਾਂ 'ਚ ਲੁਕਿਆ ਸ਼ੂਗਰ ਭਾਰ ਵਧਾਉਂਦਾ ਹੈ।
ਕੀ ਕਰਨਾ ਚਾਹੀਦਾ ਹੈ: ਪਾਣੀ ਦੀ ਮਾਤਰਾ ਵਧਾਓ ਅਤੇ ਖਾਣ ਤੋਂ ਪਹਿਲਾਂ ਇਕ ਗਿਲਾਸ ਪਾਣੀ ਪੀਣ ਦੀ ਆਦਤ ਪਾਓ।
ਰੋਜ਼ 7-8 ਘੰਟੇ ਦੀ ਨੀਂਦ ਨਹੀਂ ਲੈ ਰਹੇ
ਨੀਂਦ ਘੱਟ ਹੋਣ ਨਾਲ ਭੁੱਖ ਵਧਦੀ ਹੈ ਅਤੇ ਮੋਟਾਪਾ ਵਧਦਾ ਹੈ।
ਕੀ ਕਰਨਾ ਚਾਹੀਦਾ ਹੈ: ਹਰ ਰੋਜ਼ 7-8 ਘੰਟੇ ਦੀ ਨੀਂਦ ਲਓ ਅਤੇ ਸੌਣ ਤੋਂ ਪਹਿਲਾਂ ਸਕਰੀਨ ਤੋਂ ਬਚੋ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8