'Uric Acid'  ਦੇ ਮਰੀਜ਼ ਸਵੇਰੇ ਖਾਲੀ ਢਿੱਡ ਖਾਣ ਇਹ ਸਫੈਦ ਚੀਜ਼, ਫਿਰ ਦੇਖੋ ਕਮਾਲ

Wednesday, Nov 06, 2024 - 02:25 PM (IST)

'Uric Acid'  ਦੇ ਮਰੀਜ਼ ਸਵੇਰੇ ਖਾਲੀ ਢਿੱਡ ਖਾਣ ਇਹ ਸਫੈਦ ਚੀਜ਼, ਫਿਰ ਦੇਖੋ ਕਮਾਲ

ਵੈੱਬ ਡੈਸਕ- ਅੱਜ ਕੱਲ੍ਹ ਹਾਈ ਯੂਰਿਕ ਐਸਿਡ ਦੀ ਸਮੱਸਿਆ ਲੋਕਾਂ 'ਚ ਕਾਫੀ ਤੇਜ਼ੀ ਨਾਲ ਵਧ ਰਹੀ ਹੈ। ਇਸ ਦਾ ਕਾਰਨ ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਖਰਾਬ ਜੀਵਨ ਸ਼ੈਲੀ ਨੂੰ ਮੰਨਿਆ ਜਾਂਦਾ ਹੈ। ਦਰਅਸਲ, ਯੂਰਿਕ ਐਸਿਡ ਇੱਕ ਫਾਲਤੂ ਪਦਾਰਥ ਹੈ ਜੋ ਹਰ ਕਿਸੇ ਦੇ ਸਰੀਰ ਵਿੱਚ ਮੌਜੂਦ ਹੁੰਦਾ ਹੈ। ਯੂਰਿਕ ਐਸਿਡ ਪਿਊਰੀਨ ਨਾਮਕ ਰਸਾਇਣ ਦੇ ਟੁੱਟਣ ਨਾਲ ਬਣਦਾ ਹੈ। ਦਰਅਸਲ, ਕਿਡਨੀ ਯੂਰਿਕ ਐਸਿਡ ਨੂੰ ਪੇਸ਼ਾਬ ਰਾਹੀਂ ਕੱਢ ਦਿੰਦੀ ਹੈ। ਪਰ ਜਦੋਂ ਗੁਰਦੇ ਦੀ ਕਾਰਜਸ਼ੀਲਤਾ ਵਿੱਚ ਕਮੀ ਆਉਂਦੀ ਹੈ ਜਾਂ ਯੂਰਿਕ ਐਸਿਡ ਦੀ ਮਾਤਰਾ ਜ਼ਿਆਦਾ ਪੈਦਾ ਹੋਣ ਲੱਗਦੀ ਹੈ, ਤਾਂ ਇਹ ਜੋੜਾਂ ਵਿੱਚ ਕ੍ਰਿਸਟਲ ਦੇ ਰੂਪ ਵਿੱਚ ਜਮ੍ਹਾ ਹੋਣ ਲੱਗਦੀ ਹੈ। ਜਿਸ ਕਾਰਨ ਜੋੜਾਂ ਵਿੱਚ ਦਰਦ, ਸੋਜ ਅਤੇ ਤੁਰਨ-ਫਿਰਨ ਵਿੱਚ ਦਿੱਕਤ ਹੁੰਦੀ ਹੈ।

ਇਹ ਵੀ ਪੜ੍ਹੋ- 'Fatty Liver' ਕਿਤੇ ਬਣ ਨਾ ਜਾਵੇ ਤੁਹਾਡੀ ਜਾਨ ਦਾ ਦੁਸ਼ਮਣ, ਅੱਜ ਹੀ ਕਰੋ ਇਨ੍ਹਾਂ ਆਦਤਾਂ ਤੋਂ ਤੌਬਾ
ਖੁਰਾਕ 'ਚ ਬਦਲਾਅ
ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਤੁਸੀਂ ਖੁਰਾਚ ‘ਚ ਬਦਲਾਅ ਦੇ ਨਾਲ-ਨਾਲ ਕੁਝ ਘਰੇਲੂ ਨੁਸਖੇ ਵੀ ਅਪਣਾ ਸਕਦੇ ਹੋ। 

PunjabKesari
ਖਾਲੀ ਢਿੱਡ ਖਾਓ ਲਸਣ
ਜੇਕਰ ਯੂਰਿਕ ਐਸਿਡ ਵਧਦਾ ਹੈ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਲਸਣ ਦੀਆਂ ਦੋ ਕਲੀਆਂ ਖਾਣ ਨਾਲ ਬਹੁਤ ਰਾਹਤ ਮਿਲਦੀ ਹੈ। ਜੀ ਹਾਂ, ਵਧੇ ਹੋਏ ਯੂਰਿਕ ਐਸਿਡ ਨੂੰ ਲਸਣ ਖਾਣ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। 
ਕਿੰਨਾ ਫਾਇਦੇਮੰਦ ਹੈ ਯੂਰਿਕ ਐਸਿਡ ਵਿੱਚ ਲਸਣ ਖਾਣਾ
ਅੱਜ ਅਸੀਂ ਤੁਹਾਨੂੰ ਹਾਈ ਯੂਰਿਕ ਐਸਿਡ ਵਿੱਚ ਲਸਣ ਕਿੰਨਾ ਫਾਇਦੇਮੰਦ ਹੈ ਅਤੇ ਇਸ ਦਾ ਕਿੰਨਾ ਸੇਵਨ ਕਰਨਾ ਹੈ ਇਸ ਬਾਰੇ ਦੱਸਣ ਜਾ ਰਹੇ ਹਾਂ

ਇਹ ਵੀ ਪੜ੍ਹੋ- Chicken-Mutton ਤੋਂ ਵੀ ਜ਼ਿਆਦਾ ਤਾਕਤਵਰ, ਸ਼ਾਕਾਹਾਰੀ ਲੋਕ ਪ੍ਰੋਟੀਨ ਲਈ ਜ਼ਰੂਰ ਖਾਓ ਇਹ ਚੀਜ਼
ਹਾਈ ਯੂਰਿਕ ਐਸਿਡ ਵਾਲੇ ਮਰੀਜ਼ ਲਈ ਲਸਣ ਦਾ ਸੇਵਨ ਫਾਇਦੇਮੰਦ ਸਾਬਤ ਹੋ ਸਕਦਾ ਹੈ। ਲਸਣ ਖਾਣ ਨਾਲ ਸਰੀਰ ਵਿੱਚ ਯੂਰਿਕ ਐਸਿਡ ਦੇ ਪੱਧਰ ਨੂੰ ਘੱਟ ਕੀਤਾ ਜਾ ਸਕਦਾ ਹੈ। ਲਸਣ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਜੋ ਆਕਸੀਡੇਟਿਵ ਤਣਾਅ ਨੂੰ ਘੱਟ ਕਰਦਾ ਹੈ ਅਤੇ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਲਸਣ ਵਿੱਚ ਐਂਟੀ-ਇੰਫਲੇਮੇਟਰੀ ਗੁਣ ਵੀ ਹੁੰਦੇ ਹਨ ਜੋ ਸੋਜ ਨੂੰ ਘੱਟ ਕਰਦੇ ਹਨ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਦਿੰਦੇ ਹਨ।

PunjabKesari
ਪਾਚਨ ਤੰਤਰ ਰਹਿੰਦਾ ਹੈ ਠੀਕ
ਰੋਜ਼ਾਨਾ ਲਸਣ ਖਾਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਲਸਣ ਖਾਣ ਨਾਲ ਸਰੀਰ ਡਿਟੌਕਸ ਹੋ ਜਾਂਦਾ ਹੈ ਅਤੇ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਨੂੰ ਨਾਰਮਲ ਰੱਖਦਾ ਹੈ। ਐਲੀਸਿਨ ਲਸਣ ਵਿੱਚ ਇੱਕ ਮਿਸ਼ਰਣ ਹੈ ਜੋ ਯੂਰਿਕ ਐਸਿਡ ਨੂੰ ਘਟਾਉਂਦਾ ਹੈ। ਗਠੀਏ ਦੇ ਰੋਗੀਆਂ ਲਈ ਵੀ ਲਸਣ ਫਾਇਦੇਮੰਦ ਹੈ।

ਇਹ ਵੀ ਪੜ੍ਹੋ- ਇਨ੍ਹਾਂ ਲੋਕਾਂ ਨੂੰ ਨਹੀਂ ਪੀਣਾ ਚਾਹੀਦੈ ਕੋਸਾ ਪਾਣੀ, ਨਹੀਂ ਤਾਂ ਪੈ ਜਾਣਗੇ ਲੈਣੇ ਦੇ ਦੇਣੇ

PunjabKesari
ਕਿਵੇਂ ਕਰਨਾ ਹੈ ਲਸਣ ਦਾ ਇਸਤੇਮਾਲ?
ਵੈਸੇ ਤਾਂ ਤੁਸੀਂ ਲਸਣ ਨੂੰ ਆਪਣੀ ਡਾਈਟ ‘ਚ ਕਿਸੇ ਵੀ ਰੂਪ ‘ਚ ਸ਼ਾਮਲ ਕਰ ਸਕਦੇ ਹੋ। ਪਰ ਯੂਰਿਕ ਐਸਿਡ ਵਾਲੇ ਮਰੀਜ਼ ਨੂੰ ਸਵੇਰੇ ਖਾਲੀ ਪੇਟ ਕੱਚਾ ਲਸਣ ਖਾਣ ਨਾਲ ਜ਼ਿਆਦਾ ਫਾਇਦਾ ਮਿਲਦਾ ਹੈ। ਲਸਣ ਦੀਆਂ ਦੋ ਕਲੀਆਂ ਛਿੱਲ ਕੇ ਸਵੇਰੇ ਕੋਸੇ ਪਾਣੀ ਨਾਲ ਚਬਾ ਕੇ ਖਾਓ। ਤੁਸੀਂ ਚਾਹੋ ਤਾਂ ਚਾਹ ਦੇ ਨਾਲ ਲਸਣ ਵੀ ਖਾ ਸਕਦੇ ਹੋ। ਤੁਹਾਨੂੰ ਲਸਣ ਨੂੰ ਕੁਝ ਦਿਨਾਂ ਤੱਕ ਨਿਯਮਿਤ ਰੂਪ ਨਾਲ ਖਾਣਾ ਚਾਹੀਦਾ ਹੈ। ਇਸ ਨਾਲ ਯੂਰਿਕ ਐਸਿਡ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲਸਣ ਖਾਣ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹੇਗਾ ਅਤੇ ਕੋਲੈਸਟ੍ਰੋਲ ਵੀ ਘੱਟ ਹੋਵੇਗਾ।

ਨੋਟ : ਕਿਸੇ ਵੀ ਘਰੇਲੂ ਨੁਸਖ਼ੇ ਨੂੰ ਵਰਤਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ। ਕਿਸੇ ਵੀ ਬਿਮਾਰੀ ਤੋਂ ਨਿਜ਼ਾਤ ਲਈ ਡਾਕਟਰ ਨਾਲ ਸੰਪਰਕ ਲਾਜ਼ਮੀ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News