ਅੱਖਾਂ ਤੇ ਦਿਲ ਲਈ ਬੇਹੱਦ ਫ਼ਾਇਦੇਮੰਦ ਹੈ ਸ਼ਕਰਕੰਦੀ, ਘਰ ''ਚ ਬਣਾਓ ਇਸ ਦੀ ਹੈਲਦੀ ਟਿੱਕੀ

Sunday, Nov 09, 2025 - 11:00 AM (IST)

ਅੱਖਾਂ ਤੇ ਦਿਲ ਲਈ ਬੇਹੱਦ ਫ਼ਾਇਦੇਮੰਦ ਹੈ ਸ਼ਕਰਕੰਦੀ, ਘਰ ''ਚ ਬਣਾਓ ਇਸ ਦੀ ਹੈਲਦੀ ਟਿੱਕੀ

ਵੈੱਬ ਡੈਸਕ- ਇਹ ਤਾਂ ਸਾਰੇ ਜਾਣਦੇ ਹੀ ਹਨ ਕਿ ਸ਼ਕਰਕੰਦੀ 'ਚ ਕੁਦਰਤੀ ਸ਼ੂਗਰ ਹੁੰਦੀ ਹੈ ਜੋ ਸਰੀਰ ਨੂੰ ਤੁਰੰਤ ਊਰਜਾ ਦਿੰਦੀ ਹੈ। ਇਸ 'ਚ ਪੋਟਾਸ਼ੀਅਮ ਅਤੇ ਫਾਈਬਰ ਹੁੰਦਾ ਹੈ, ਜੋ ਕੋਲੈਸਟਰਾਲ ਨੂੰ ਕੰਟਰੋਲ ਰੱਖਦਾ ਹੈ। ਅੱਜ ਅਸੀਂ ਤੁਹਾਡੀ ਸ਼ਕਰਕੰਦੀ ਦੀ ਟਿੱਕੀ ਦੀ ਹੈਲਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ ਜੋ ਬੇਹੱਦ ਸਵਾਦਿਸ਼ਟ ਹੈ।

ਸ਼ਕਰਕੰਦੀ ਦੀ ਟਿੱਕੀ ਰੈਸਿਪੀ

  • ਸ਼ਕਰਕੰਦੀ- 3 ਉਬਲੀਆਂ ਹੋਈਆਂ
  • ਸੇਂਧਾ ਲੂਣ- ਸਵਾਦ ਅਨੁਸਾਰ
  • ਹਰੀ ਮਿਰਚ- 2 ਬਰੀਕ ਕੱਟੀਆਂ ਹੋਈਆਂ
  • ਧਨੀਆ ਪੱਤਾ- 2 ਚਮਚ 
  • ਨਿੰਬੂ ਦਾ ਰਸ- 1 ਚਮਚ
  • ਭੁੰਨਿਆ ਹੋਇਆ ਜੀਰਾ ਪਾਊਡਰ- ½ ਚਮਚ
  • ਕਾਲੀ ਮਿਰਚ ਪਾਊਡਰ- ¼ ਚਮਚ
  • ਤੇਲ- ਸੇਕਣ ਲਈ

ਬਣਾਉਣ ਦੀ ਵਿਧੀ

ਪਹਿਲਾਂ ਸ਼ਕਰਕੰਦੀ ਨੂੰ ਨਰਮ ਹੋਣ ਤੱਕ ਉਬਾਲੋ ਲਵੋ। ਉਬਲੀਆਂ ਹੋਈਆਂ ਸ਼ਕਰਕੰਦੀਆਂ ਨੂੰ ਮੈਸ਼ ਕਰੋ ਅਤੇ ਉਸ 'ਚ ਸੇਂਧਾ ਲੂਣ, ਹਰੀ ਮਿਰਚ, ਧਨੀਆ, ਜੀਰਾ ਪਾਊਡਰ, ਨਿੰਬੂ ਦਾ ਰਸ ਅਤੇ ਕਾਲੀ ਮਿਰਚ ਮਿਲਾਓ। ਹੱਥਾਂ ਨਾਲ ਛੋਟੀਆਂ-ਛੋਟੀਆਂ ਗੋਲ ਅਤੇ ਚਪਟੇ ਆਕਾਰ ਦੀਆਂ ਟਿੱਕੀਆਂ ਤਿਆਰ ਕਰੋ। ਤਵੇ 'ਤੇ ਥੋੜ੍ਹਾ ਤੇਲ ਗਰਮ ਕਰੋ ਅਤੇ ਟਿੱਕੀਆਂ ਨੂੰ ਦੋਵੇਂ ਪਾਸਿਓਂ ਸੁਨਹਿਰੀ ਭੂਰਾ ਹੋਣ ਤੱਕ ਸੇਕੋ। ਇਨ੍ਹਾਂ ਨੂੰ ਹਰੀ ਚਟਨੀ ਅਤੇ ਦਹੀਂ ਨਾਲ ਗਰਮਾਗਰਮ ਪਰੋਸੋ। ਵਰਤ 'ਚ ਵੀ ਸੇਂਧਾ ਲੂਣ ਪਾ ਕੇ ਇਸ ਨੂੰ ਖਾਧਾ ਜਾ ਸਕਦਾ ਹੈ। 

ਸ਼ਕਰਕੰਦੀ ਖਾਣ ਦੇ ਫ਼ਾਇਦੇ

ਰੋਗ ਪ੍ਰਤੀਰੋਧਕ ਸਮਰੱਥਾ ਵਧਾਉਂਦਾ ਹੈ : ਇਸ ਮੌਜੂਦ ਵਿਟਾਮਿਨ ਸੀ ਅਤੇ ਬੀਟਾ-ਕੈਰੋਟੀਨ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ।
ਅੱਖਾਂ ਲਈ ਚੰਗਾ- ਸ਼ਕਰਕੰਦੀ 'ਚ ਵਿਟਾਮਿਨ ਏ ਦੀ ਮਾਤਰਾ ਵੱਧ ਹੁੰਦੀ ਹੈ, ਜੋ ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ।
ਥਾਇਰਾਇਡ ਅਤੇ ਹਾਰਮੋਨ ਸੰਤੁਲਨ 'ਚ ਮਦਦਗਾਰ- ਇਸ 'ਚ ਆਇਰਨ ਅਤੇ ਮੈਗਨੀਸ਼ੀਅਮ ਹੁੰਦੇ ਹਨ, ਜੋ ਹਾਰਮੋਨਲ ਹੈਲਥ ਨੂੰ ਸਪੋਰਟ ਕਰਦੇ ਹਨ। 
ਭਾਰ ਘਟਾਉਣ 'ਚ ਮਦਦਗਾਰ- ਫਾਈਬਰ ਨਾਲ ਭਰਪੂਰ ਹੋਣ ਕਾਰਨ ਇਹ ਪੇਟ ਨੂੰ ਦੇਰ ਤੱਕ ਭਰਿਆ ਰੱਖਦਾ ਹੈ ਅਤੇ ਓਵਰਈਟਿੰਗ ਤੋਂ ਬਚਾਉਂਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News