ਪ੍ਰਦੂਸ਼ਣ ਕਾਰਨ ਜ਼ਹਿਰੀਲੀ ਹੋਈ ਹਵਾ ! ਸਾਹ ਲੈਣਾ ਵੀ ਹੋਇਆ ਔਖਾ, ਜਾਣੋ ਕਿਵੇਂ ਰੱਖੀਏ ਬੱਚਿਆਂ ਦਾ ਖ਼ਿਆਲ
Tuesday, Nov 11, 2025 - 10:45 AM (IST)
ਵੈੱਬ ਡੈਸਕ- ਦੇਸ਼ ਦੀ ਰਾਜਧਾਨੀ ਦਿੱਲੀ ਦੀ ਹਵਾ ਇਸ ਸਮੇਂ ਇੰਨੀ ਜ਼ਹਿਰੀਲੀ ਹੋ ਚੁੱਕੀ ਹੈ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਦੇ ਲੋਕਾਂ ਦੀ ਸਿਹਤ ਖ਼ਤਰੇ 'ਚ ਪੈ ਗਈ ਹੈ। ਦਿੱਲੀ ਅਤੇ ਐੱਨਸੀਆਰ ਖੇਤਰ ਦਾ ਪ੍ਰਦੂਸ਼ਣ ਪੱਧਰ “ਖ਼ਤਰਨਾਕ ਸ਼੍ਰੇਣੀ” 'ਚ ਪਹੁੰਚ ਗਿਆ ਹੈ। ਡਾਕਟਰਾਂ ਨੇ ਕਿਹਾ ਹੈ ਕਿ ਜੇ ਸੰਭਵ ਹੋਵੇ ਤਾਂ ਲੋਕ ਇੰਨੀਂ ਦਿਨੀਂ ਦਿੱਲੀ ਛੱਡ ਦੇਣ, ਕਿਉਂਕਿ ਹਵਾ 'ਚ ਮੌਜੂਦ ਕਾਰਬਨ ਦਾ ਕਾਲਾ ਧੂੰਆਂ ਸਿੱਧਾ ਫੇਫੜਿਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਇਹ ਜ਼ਹਿਰੀਲਾ ਧੂੰਆਂ ਖ਼ੂਨ ਤੱਕ ਪਹੁੰਚ ਰਿਹਾ ਹੈ, ਜਿਸ ਨਾਲ ਸਟ੍ਰੋਕ, ਲੰਗ ਕੈਂਸਰ, ਅਸਥਮਾ ਵਰਗੀਆਂ ਬੀਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ।
ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਸਭ ਤੋਂ ਵੱਧ ਖ਼ਤਰਾ
ਕੀ ਤੁਸੀਂ ਸੋਚਿਆ ਹੈ ਜੋ ਗਰਭਵਤੀ ਅਜਿਹੇ ਵਾਤਾਵਰਣ 'ਚ ਬੱਚੇ ਪੈਦਾ ਕਰ ਰਹੀ ਹੈ ਕੀ ਉਹ ਬੱਚੇ ਸਿਹਤਮੰਦ ਹੋਣਗੇ। ਪੈਦਾ ਹੁੰਦੇ ਹੀ ਬੱਚੇ ਫੇਫੜਿਆਂ ਦੀ ਪਰੇਸ਼ਾਨੀ ਨਾਲ ਜੂਝ ਰਹੇ ਹਨ। ਲੰਗਸ ਡੈਮੇਜ਼ ਦਾ ਰਿਸਕ ਰੇਸ਼ੋ ਸਭ ਤੋਂ ਵੱਧ ਹੈ। ਪੈਦਾ ਹੁੰਦੇ ਹੀ ਲੰਗਸ ਡੈਮੇਜ਼ ਅਸਥਮਾ ਵਰਗੀਆਂ ਬੀਮਾਰੀਆਂ ਬਚਪਨ ਤੋਂ ਨਿਗਲ ਰਹੀਆਂ ਹਨ। ਭਾਰਤ 'ਚ ਹਰ ਸਾਲ 1 ਤੋਂ 5 ਸਾਲ ਦੇ ਲੱਖਾਂ ਬੱਚੇ ਆਪਣੀ ਜਾਨ ਗੁਆ ਰਹੇ ਹਨ।
ਬੱਚਿਆਂ ਦੇ ਫੇਫੜੇ ਸਭ ਤੋਂ ਵੱਧ ਪ੍ਰਭਾਵਿਤ ਕਿਉਂ?
ਬੱਚੇ ਵੱਡਿਆਂ ਨਾਲੋਂ ਤੇਜ਼ ਸਾਹ ਲੈਂਦੇ ਹਨ, ਇਸ ਲਈ ਉਹ ਜ਼ਿਆਦਾ ਪ੍ਰਦੂਸ਼ਿਤ ਹਵਾ ਅੰਦਰ ਖਿੱਚਦੇ ਹਨ। ਉਨ੍ਹਾਂ ਦਾ ਇਮੀਊਨ ਸਿਸਟਮ ਕਮਜ਼ੋਰ ਹੁੰਦਾ ਹੈ, ਜਿਸ ਨਾਲ ਖੰਘ, ਜ਼ੁਕਾਮ, ਅਸਥਮਾ ਅਤੇ ਸਾਹ ਦੀ ਸਮੱਸਿਆ ਵੱਧਦੀ ਹੈ। ਖੇਡਣ ਅਤੇ ਸਕੂਲ ਜਾਣ ਦੌਰਾਨ ਉਹ ਬਾਹਰ ਵਧੇਰੇ ਸਮਾਂ ਬਿਤਾਉਂਦੇ ਹਨ, ਜਿਸ ਨਾਲ ਪ੍ਰਦੂਸ਼ਣ ਸਿੱਧਾ ਫੇਫੜਿਆਂ 'ਚ ਚਲਾ ਜਾਂਦਾ ਹੈ।
ਇਹ ਵੀ ਪੜ੍ਹੋ : ਲੱਡੂ ਗੋਪਾਲ ਨੂੰ ਇਸ਼ਨਾਨ ਕਰਾਉਣ ਤੋਂ ਬਾਅਦ ਉਸ ਜਲ ਦਾ ਕੀ ਕਰੀਏ? ਪ੍ਰੇਮਾਨੰਦ ਜੀ ਨੇ ਦੱਸੇ ਨਿਯਮ
ਇਹ ਲੱਛਣ ਨਜ਼ਰ ਆਉਣ ’ਤੇ ਤੁਰੰਤ ਡਾਕਟਰ ਨੂੰ ਦਿਖਾਓ
- ਲਗਾਤਾਰ ਖੰਘ ਜਾਂ ਸੀਟੀ ਵਰਗੀ ਆਵਾਜ਼ ਨਾਲ ਸਾਹ ਲੈਣਾ
- ਛਾਤੀ 'ਚ ਦਰਦ ਜਾਂ ਜਕੜਨ
- ਨੀਂਦ ਦੌਰਾਨ ਸਾਹ ਰੁਕਣਾ ਜਾਂ ਹਾਫ਼ਣਾ
- ਵਾਰ-ਵਾਰ ਜ਼ੁਕਾਮ ਜਾਂ ਥਕਾਵਟ
ਇਹ ਵੀ ਪੜ੍ਹੋ : 5 ਕਰੋੜ ਦੀ ਜਾਇਦਾਦ ਛੱਡ ਸੰਨਿਆਸੀ ਬਣ ਗਿਆ ਪੂਰਾ ਪਰਿਵਾਰ, ਤਿਆਗ ਦਿੱਤਾ ਸੰਸਾਰਿਕ ਮੋਹ
ਘਰ ਦੀ ਹਵਾ ਸ਼ੁੱਧ ਰੱਖੋ
- ਸਵੇਰੇ ਤੇ ਸ਼ਾਮ ਦੇ ਸਮੇਂ ਦਰਵਾਜ਼ੇ-ਖਿੜਕੀਆਂ ਬੰਦ ਰੱਖੋ — ਇਹ ਸਮਾਂ AQI ਸਭ ਤੋਂ ਖ਼ਰਾਬ ਹੁੰਦਾ ਹੈ।
- ਬੱਚਿਆਂ ਦੇ ਕਮਰੇ 'ਚ ਏਅਰ ਪਿਊਰੀਫਾਇਰ ਲਗਾਓ।
- ਤੁਲਸੀ, ਐਲੋਵੇਰਾ, ਸਨੇਕ ਪਲਾਂਟ, ਪੀਸ ਲਿਲੀ ਵਰਗੇ ਪੌਦੇ ਘਰ 'ਚ ਰੱਖੋ।
- ਹਰ ਰੋਜ਼ ਗਿੱਲੇ ਕੱਪੜੇ ਨਾਲ ਸਫਾਈ ਕਰੋ, ਤਾਂ ਜੋ ਧੂੜ ਨਾ ਜੰਮੇ।
ਦੇਸੀ ਤਰੀਕੇ ਨਾਲ ਹਵਾ ਸ਼ੁੱਧ ਕਰੋ
- ਹਰ ਸਵੇਰੇ ਘਿਓ ਦਾ ਦੀਵਾ ਜਾਂ ਕਪੂਰ ਜਲਾਓ — ਇਹ ਹਵਾ 'ਚ ਮੌਜੂਦ ਸੂਖਮ ਕਣਾਂ ਨੂੰ ਘਟਾਉਂਦਾ ਹੈ।
- ਤੁਲਸੀ ਦੇ ਪੱਤੇ ਉਬਾਲ ਕੇ ਉਸ ਦਾ ਪਾਣੀ ਕਮਰੇ 'ਚ ਰੱਖੋ ਜਾਂ ਬੱਚਿਆਂ ਨੂੰ ਦਿਓ, ਇਹ ਫੇਫੜਿਆਂ ਦੀ ਸੋਜ ਘਟਾਉਂਦਾ ਹੈ।
- ਗੁੜ ਅਤੇ ਘਿਓ ਦਾ ਸੇਵਨ ਕਰੋ — ਇਹ ਖੰਘ ਤੇ ਕਫ਼ ਤੋਂ ਬਚਾਉਂਦਾ ਹੈ।
- ਬੱਚਿਆਂ ਨੂੰ ਬਾਹਰ ਭੇਜਣ ਤੋਂ ਪਹਿਲਾਂ ਸਾਵਧਾਨੀ
- ਜਦੋਂ AQI “ਗੰਭੀਰ” ਸ਼੍ਰੇਣੀ 'ਚ ਹੋਵੇ, ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕੋ।
- ਜੇ ਜਾਣਾ ਲਾਜ਼ਮੀ ਹੋਵੇ ਤਾਂ N95 ਜਾਂ KN95 ਮਾਸਕ ਪਹਿਨਾਓ।
- ਸਕੂਲ ਬੈਗ 'ਚ ਕੋਸਾ ਪਾਣੀ ਅਤੇ ਟਿਸ਼ੂ ਰੱਖੋ, ਤਾਂ ਜੋ ਬੱਚੇ ਸਾਫ਼-ਸੁਥਰੇ ਰਹਿ ਸਕਣ।
ਇਹ ਵੀ ਪੜ੍ਹੋ : ਕੀ ਘਰ 'ਚ ਰੱਖ ਸਕਦੇ ਹਾਂ ਇਕ ਤੋਂ ਜ਼ਿਆਦਾ ਲੱਡੂ ਗੋਪਾਲ?
ਫੇਫੜਿਆਂ ਨੂੰ ਮਜ਼ਬੂਤ ਬਣਾਉਣ ਵਾਲਾ ਭੋਜਨ
- ਆਂਵਲਾ, ਅਦਰਕ, ਹਲਦੀ, ਤੁਲਸੀ, ਗਿਲੋਅ ਤੇ ਸ਼ਹਿਦ ਰੋਜ਼ਾਨਾ ਦਿਓ।
- ਸਵੇਰੇ ਕੋਸੇ ਪਾਣੀ 'ਚ ਹਲਦੀ ਅਤੇ ਸ਼ਹਿਦ ਮਿਲਾ ਕੇ ਪਿਲਾਓ।
- ਗੁੜ ਅਤੇ ਤਿੱਲ ਦੇ ਲੱਡੂ ਇਮੀਊਨਿਟੀ ਵਧਾਉਂਦੇ ਹਨ।
- ਸੂਪ, ਸਟੀਮ ਕੀਤੀਆਂ ਸਬਜ਼ੀਆਂ ਤੇ ਵਿਟਾਮਿਨ C ਵਾਲੇ ਫਲ (ਜਿਵੇਂ ਸੰਤਰਾ, ਅਮਰੂਦ, ਨਿੰਬੂ) ਜ਼ਰੂਰ ਖਿਲਾਓ।
ਸਾਹ ਨਾਲ ਜੁੜੇ ਯੋਗ ਆਸਨ
- ਅਨੁਲੋਮ-ਵਿਲੋਮ – ਸਾਹ ਲੈਣ ਦੀ ਸਮਰੱਥਾ ਵਧਾਉਂਦਾ ਹੈ।
- ਭ੍ਰਾਮਰੀ ਪ੍ਰਾਣਾਯਾਮ – ਫੇਫੜਿਆਂ ਨੂੰ ਆਰਾਮ ਦਿੰਦਾ ਹੈ।
- ਡੀਪ ਬ੍ਰੀਦਿੰਗ (ਗਹਿਰੀ ਸਾਹ) – ਜੰਮੇ ਹੋਏ ਕਫ਼ ਨੂੰ ਸਾਫ਼ ਕਰਦਾ ਹੈ।
- ਜਦੋਂ ਪ੍ਰਦੂਸ਼ਣ ਕੁਝ ਘੱਟ ਹੋਵੇ
- ਬੱਚੇ ਨੂੰ ਸਵੇਰੇ ਧੁੱਪ ਦਿਖਾਓ, ਤਾਂ ਜੋ ਵਿਟਾਮਿਨ D ਮਿਲੇ।
- ਸਿਰਫ਼ ਹਰੇ ਅਤੇ ਖੁੱਲ੍ਹੇ ਖੇਤਰਾਂ 'ਚ ਖੇਡਣ ਦਿਓ।
- ਸਟੀਮ ਜਾਂ ਸੈਲਾਈਨ ਸਪਰੇਅ ਨਾਲ ਨੱਕ ਦੀ ਸਫਾਈ ਕਰਵਾਓ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
