ਜ਼ਿਆਦਾ ਵਿਟਾਮਿਨ-D ਕਾਰਨ ਵੀ ਹੁੰਦੈ ਨੁਕਸਾਨ ! ਖ਼ਰਾਬ ਹੋ ਸਕਦੇ ਹਨ ਕਿਡਨੀ ਤੇ ਲਿਵਰ

Wednesday, Aug 13, 2025 - 12:57 PM (IST)

ਜ਼ਿਆਦਾ ਵਿਟਾਮਿਨ-D ਕਾਰਨ ਵੀ ਹੁੰਦੈ ਨੁਕਸਾਨ ! ਖ਼ਰਾਬ ਹੋ ਸਕਦੇ ਹਨ ਕਿਡਨੀ ਤੇ ਲਿਵਰ

ਹੈਲਥ ਡੈਸਕ- ਵਿਟਾਮਿਨ-ਡੀ ਸਰੀਰ ਲਈ ਬਹੁਤ ਜ਼ਰੂਰੀ ਹੈ, ਪਰ ਇਸ ਦੀ ਵੱਧ ਮਾਤਰਾ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬਿਨਾਂ ਸਲਾਹ ਦੇ ਆਪਣੇ ਆਪ ਵਿਟਾਮਿਨ-ਡੀ ਦੇ ਸਪਲੀਮੈਂਟ ਲੈਣਾ ਟਾਕਸਿਸਿਟੀ ਪੈਦਾ ਕਰ ਸਕਦਾ ਹੈ, ਜਿਸ ਨਾਲ ਖੂਨ ਵਿਚ ਕੈਲਸ਼ੀਅਮ ਵੱਧ ਜਾਣ ਕਰਕੇ ਲਿਵਰ ਅਤੇ ਕਿਡਨੀ ਨੂੰ ਨੁਕਸਾਨ ਹੋ ਸਕਦਾ ਹੈ। ਵਿਟਾਮਿਨ-ਡੀ ਟਾਕਸਿਸਿਟੀ ਦਾ ਸਾਫ਼ ਮਤਲਬ ਹੈ ਕਿ ਸਰੀਰ 'ਚ ਇਸ ਵਿਟਾਮਿਨ ਦੀ ਮਾਤਰਾ ਲੋੜ ਤੋਂ ਜ਼ਿਆਦਾ ਹੋ ਗਈ ਹੈ।

ਇਹ ਵੀ ਪੜ੍ਹੋ : iPhone 17 ਦੀ ਲਾਂਚ ਤੋਂ ਪਹਿਲਾਂ ਮੂਧੇ ਮੂੰਹ ਡਿੱਗੀਆਂ ਆਈਫੋਨ 16 ਦੀਆਂ ਕੀਮਤਾਂ! ਜਾਣੋ ਨਵਾਂ Price

ਟਾਕਸਿਸਿਟੀ ਦੇ ਲੱਛਣ:

ਪਾਚਨ ਸਮੱਸਿਆਵਾਂ-  ਉਲਟੀ, ਭੁੱਖ ਘੱਟ ਲੱਗਣਾ, ਕਬਜ਼ ਜਾਂ ਪੇਟ ਦਰਦ।

ਕਿਡਨੀ ਅਤੇ ਲਿਵਰ ’ਤੇ ਪ੍ਰਭਾਵ- ਵਾਰ-ਵਾਰ ਪਿਸ਼ਾਬ ਆਉਣਾ, ਜ਼ਿਆਦਾ ਪਿਆਸ ਲੱਗਣਾ, ਕਿਡਨੀ 'ਚ ਪੱਥਰੀ ਬਣਨਾ, ਲਿਵਰ 'ਚ ਗੜਬੜ।

ਨਰਵਸ ਸਿਸਟਮ ਦੀਆਂ ਸਮੱਸਿਆਵਾਂ- ਥਕਾਵਟ, ਕਮਜ਼ੋਰੀ, ਚੱਕਰ ਆਉਣਾ, ਮਾਸਪੇਸ਼ੀਆਂ 'ਚ ਦਰਦ ਜਾਂ ਕਮਜ਼ੋਰੀ।

ਹੱਡੀਆਂ ਅਤੇ ਜੋੜਾਂ 'ਚ ਦਰਦ- ਹਾਈਪਰਕੈਲਸਿਮੀਆ ਕਾਰਨ ਹੱਡੀਆਂ 'ਚ ਦਰਦ।

ਇਹ ਵੀ ਪੜ੍ਹੋ : ਦਿਨ-ਰਾਤ ਲਗਾਤਾਰ ਚਲਾਓ AC, ਫ਼ਿਰ ਵੀ ਬੇਹੱਦ ਘੱਟ ਆਏਗਾ ਬਿੱਲ ! ਬਸ ਵਰਤੋ ਇਹ ਤਰੀਕਾ

ਬਚਾਅ ਲਈ ਸੁਝਾਅ:

ਵਿਟਾਮਿਨ-ਡੀ ਸਪਲੀਮੈਂਟਸ ਲੈਣ ਤੋਂ ਪਹਿਲਾਂ ਬਲੱਡ ਟੈਸਟ ਕਰਵਾਓ ਅਤੇ ਡਾਕਟਰ ਦੀ ਸਲਾਹ ਲਵੋ।

ਵੱਡਿਆਂ ਲਈ ਰੋਜ਼ਾਨਾ 600 IU ਵਿਟਾਮਿਨ-ਡੀ ਹੀ ਕਾਫ਼ੀ ਹੈ।

ਜੇ ਟਾਕਸਿਸਿਟੀ ਦੇ ਲੱਛਣ ਨਜ਼ਰ ਆਉਣ, ਤਾਂ ਤੁਰੰਤ ਡਾਕਟਰੀ ਮਦਦ ਲਵੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

DIsha

Content Editor

Related News