ਮਾਪੇ ਹੋ ਜਾਣ ਸਾਵਧਾਨ ! ਬੱਚਿਆਂ ''ਚ ਤੇਜ਼ੀ ਨਾਲ ਪੈਰ ਪਸਾਰ ਰਹੀ ਇਹ ਗੰਭੀਰ ਬਿਮਾਰੀ
Wednesday, Aug 06, 2025 - 04:28 PM (IST)

ਹੈਲਥ ਡੈਸਕ- ਅੱਜ ਦੇ ਸਮੇਂ 'ਚ ਬੱਚਿਆਂ 'ਚ ਜੰਕ ਫੂਡ ਪ੍ਰਤੀ ਵਧ ਰਹੀ ਆਦਤ ਸਿਰਫ਼ ਮੋਟਾਪੇ ਤੱਕ ਸੀਮਿਤ ਨਹੀਂ ਰਹਿ ਗਈ, ਬਲਕਿ ਹੁਣ ਇਹ ਇਕ ਗੰਭੀਰ ਲਿਵਰ ਬੀਮਾਰੀ ਫੈਟੀ ਲਿਵਰ (Fatty Liver) ਦਾ ਰੂਪ ਧਾਰ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਬੱਚਿਆਂ 'ਚ ਨਾਨ-ਅਲਕੋਹਲਿਕ ਫੈਟੀ ਲਿਵਰ ਡਿਜ਼ੀਜ਼ (NAFLD) ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ, ਜਿਸ ਦਾ ਮੁੱਖ ਕਾਰਨ ਗਲਤ ਖਾਣ-ਪੀਣ ਅਤੇ ਲਾਈਫਸਟਾਈਲ ਹੈ।
ਫੈਟੀ ਲਿਵਰ ਕੀ ਹੁੰਦਾ ਹੈ?
ਜਦੋਂ ਜਿਗਰ (ਲਿਵਰ) 'ਚ ਆਮ ਮਾਤਰਾ ਨਾਲੋਂ ਵੱਧ ਚਰਬੀ ਇਕੱਠੀ ਹੋ ਜਾਂਦੀ ਹੈ, ਤਾਂ ਇਸ ਨੂੰ ਫੈਟੀ ਲਿਵਰ ਆਖਿਆ ਜਾਂਦਾ ਹੈ। ਪਹਿਲਾਂ ਇਹ ਬੀਮਾਰੀ ਵੱਡਿਆਂ ਤੱਕ ਸੀਮਿਤ ਸੀ, ਪਰ ਹੁਣ ਇਹ ਬੱਚਿਆਂ 'ਚ ਵੀ ਦੇਖੀ ਜਾ ਰਹੀ ਹੈ, ਖਾਸ ਕਰਕੇ ਉਹ ਬੱਚੇ ਜੋ ਵਧੇਰੇ ਜੰਕ ਫੂਡ ਖਾਂਦੇ ਹਨ ਅਤੇ ਫਿਜ਼ੀਕਲ ਐਕਟਿਵਿਟੀ ਘੱਟ ਕਰਦੇ ਹਨ।
ਮੁੱਖ ਕਾਰਨ:
- ਬਰਗਰ, ਪੀਜ਼ਾ, ਪੈਕੇਟ ਵਾਲੇ ਚਿੱਪਸ ਜਾਂ ਕੋਲਡ ਡ੍ਰਿੰਕ ਵਰਗਾ ਜੰਕ ਫੂਡ
- ਮੀਠੇ ਜੂਸ ਅਤੇ ਸੋਡਾ ਡ੍ਰਿੰਕਸ
- ਘੱਟ ਸਰੀਰਕ ਸਰਗਰਮੀ
- ਸਰੀਰ 'ਚ ਇੰਸੁਲਿਨ ਰੇਜ਼ਿਸਟੈਂਸ ਦਾ ਵਧਣਾ
- ਕਈ ਮਾਮਲਿਆਂ 'ਚ, ਬੱਚਿਆਂ ਦੇ ਲਿਵਰ 'ਚ ਸੋਜ ਵੀ ਦੇਖੀ ਗਈ ਹੈ, ਜੋ ਅੱਗੇ ਚੱਲ ਕੇ ਸਿਰੋਸਿਸ ਵਰਗੀ ਗੰਭੀਰ ਹਾਲਤ 'ਚ ਬਦਲ ਸਕਦਾ ਹੈ।
ਚਿੰਤਾ ਦੀ ਗੱਲ ਕਿਉਂ?
ਫੈਟੀ ਲਿਵਰ ਇਕ ਅਜਿਹੀ ਬੀਮਾਰੀ ਹੈ ਜੋ ਸ਼ੁਰੂਆਤ 'ਚ ਕੋਈ ਲੱਛਣ ਨਹੀਂ ਦਿੰਦੀ, ਪਰ ਲੰਬੇ ਸਮੇਂ ਤੱਕ ਇਲਾਜ ਨਾ ਹੋਣ ਦੀ ਸਥਿਤੀ 'ਚ ਲਿਵਰ ਫੇਲ ਹੋ ਸਕਦਾ ਹੈ। ਭਾਰਤ 'ਚ ਹਰ 10 'ਚੋਂ 1 ਬੱਚਾ ਇਸ ਬੀਮਾਰੀ ਦੀ ਚਪੇਟ 'ਚ ਆ ਰਿਹਾ ਹੈ।
ਬੱਚਿਆਂ ਨੂੰ ਕਿਵੇਂ ਬਚਾਇਆ ਜਾਵੇ?
- ਘਰ ਦਾ ਤਾਜ਼ਾ ਤੇ ਪੌਸ਼ਟਿਕ ਭੋਜਨ ਦਿਓ
- ਰੋਜ਼ਾਨਾ ਘੱਟੋ-ਘੱਟ 1 ਘੰਟਾ ਫਿਜ਼ੀਕਲ ਐਕਟਿਵਿਟੀ
- ਮੀਠੀਆਂ ਪੀਣ ਵਾਲੀਆਂ ਚੀਜ਼ਾਂ ਤੋਂ ਬਚਾਓ- ਸੋਡਾ, ਪੈਕਟ ਵਾਲੇ ਜੂਸ
- ਨਿਯਮਿਤ ਤੌਰ 'ਤੇ ਚੈੱਕਅੱਪ ਕਰਵਾਉਣਾ ਲਾਜ਼ਮੀ ਬਣਾਓ
ਜੰਕ ਫੂਡ ਸਿਰਫ਼ ਸਵਾਦ ਦੀ ਗੱਲ ਨਹੀਂ ਰਹੀ, ਇਹ ਬੱਚਿਆਂ ਦੀ ਸਿਹਤ, ਖਾਸ ਕਰਕੇ ਉਨ੍ਹਾਂ ਦੇ ਲਿਵਰ ਨੂੰ ਖਤਰੇ 'ਚ ਪਾ ਰਿਹਾ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਸਾਵਧਾਨੀ ਵਰਤਣ, ਬੱਚਿਆਂ ਦੀ ਸਿਹਤ ਨੂੰ ਪਹਿਲ ਦੇਣ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e