AC ''ਚੋਂ ਨਿਕਲਣ ਵਾਲੇ ਪਾਣੀ ਨੂੰ ਨਾ ਕਰੋ ਬਰਬਾਦ, ਇਨ੍ਹਾਂ ਕੰਮਾਂ ਲਈ ਵਰਤੋ, ਬਸ..

Monday, Aug 04, 2025 - 01:20 PM (IST)

AC ''ਚੋਂ ਨਿਕਲਣ ਵਾਲੇ ਪਾਣੀ ਨੂੰ ਨਾ ਕਰੋ ਬਰਬਾਦ, ਇਨ੍ਹਾਂ ਕੰਮਾਂ ਲਈ ਵਰਤੋ, ਬਸ..

ਵੈੱਬ ਡੈਸਕ- ਗਰਮੀਆਂ 'ਚ ਜਿਵੇਂ-ਜਿਵੇਂ ਤਾਪਮਾਨ ਵਧਦਾ ਹੈ, ਪਾਣੀ ਦੀ ਕਮੀ ਵੀ ਮਹਿਸੂਸ ਹੋਣ ਲੱਗਦੀ ਹੈ। ਅਜਿਹੀ ਸਥਿਤੀ 'ਚ ਏਅਰ ਕੰਡੀਸ਼ਨਰ (AC) ਤੋਂ ਨਿਕਲਣ ਵਾਲਾ ਪਾਣੀ, ਜਿਸ ਨੂੰ ਅਕਸਰ ਲੋਕ ਬਰਬਾਦ ਕਰ ਦਿੰਦੇ ਹਨ, ਅਸਲ 'ਚ ਕਈ ਕੰਮਾਂ 'ਚ ਵਰਤਿਆ ਜਾ ਸਕਦਾ ਹੈ। ਇਹ ਪਾਣੀ 'ਡਿਸਟਿਲਡ ਵਾਟਰ' ਹੁੰਦਾ ਹੈ- ਸਾਫ਼ ਤੇ ਸ਼ੁੱਧ, ਜਿਸ ਦੀ ਸਹੀ ਢੰਗ ਨਾਲ ਵਰਤੋਂ ਕਰਕੇ ਤੁਸੀਂ ਨਾ ਸਿਰਫ਼ ਪਾਣੀ ਦੀ ਬਚਤ ਕਰ ਸਕਦੇ ਹੋ, ਸਗੋਂ ਸਮਝਦਾਰ ਵੀ ਸਾਬਿਤ ਹੋ ਸਕਦੇ ਹੋ।

ਇਹ ਗਲਤੀ ਕਦੇ ਨਾ ਕਰੋ- AC ਦਾ ਪਾਣੀ ਬੈਟਰੀ 'ਚ ਨਾ ਪਾਓ

ਕਈ ਲੋਕ ਇਹ ਸਮਝਦੇ ਹਨ ਕਿ AC ਦਾ ਪਾਣੀ ਇਨਵਰਟਰ ਜਾਂ ਕਾਰ ਦੀ ਬੈਟਰੀ 'ਚ ਵਰਤਿਆ ਜਾ ਸਕਦਾ ਹੈ। ਪਰ ਮਾਹਿਰ ਚਿਤਾਵਨੀ ਦਿੰਦੇ ਹਨ ਕਿ ਇਹ ਪਾਣੀ ਬੈਟਰੀ ਦੀ ਕਾਰਗੁਜ਼ਾਰੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਇਹ ਪਾਣੀ ਬੈਟਰੀ 'ਚ ਪਾਉਣ ਤੋਂ ਪਰਹੇਜ਼ ਕਰੋ।

ਬੂਟਿਆਂ ਲਈ ਵਰਤੋਂ AC ਦਾ ਪਾਣੀ

ਜੇ ਤੁਸੀਂ ਗਾਰਡਨਿੰਗ ਦਾ ਸ਼ੌਕ ਰੱਖਦੇ ਹੋ ਤਾਂ ਇਹ ਪਾਣੀ ਬੂਟਿਆਂ ਨੂੰ ਦੇਣ 'ਚ ਬਿਲਕੁੱਲ ਝਿਜਕੋ ਨਾ। ਇਹ ਪਾਣੀ ਬੂਟਿਆਂ ਲਈ ਨੁਕਸਾਨਦਾਇਕ ਨਹੀਂ ਹੁੰਦਾ ਅਤੇ ਇਸ ਨਾਲ ਤੁਸੀਂ ਪਾਣੀ ਦੀ ਬਚਤ ਵੀ ਕਰ ਸਕੋਗੇ। ਇਸ ਨਾਲ ਤੁਹਾਡੇ ਬੂਟੇ ਤਾਜ਼ਗੀ ਮਹਿਸੂਸ ਕਰਦੇ ਹਨ।

ਕੂਲਰ 'ਚ ਭਰੋ AC ਦਾ ਪਾਣੀ

ਗਰਮੀਆਂ 'ਚ ਕੂਲਰ ਦੀ ਵਰਤੋਂ ਵੱਧ ਜਾਂਦੀ ਹੈ, ਜਿਸ 'ਚ ਵਾਰ-ਵਾਰ ਪਾਣੀ ਭਰਨਾ ਪੈਂਦਾ ਹੈ। AC ਦਾ ਠੰਡਾ ਅਤੇ ਸਾਫ਼ ਪਾਣੀ ਕੂਲਰ 'ਚ ਪਾਉਣ ਨਾਲ ਠੰਡਕ ਵੱਧਦੀ ਹੈ ਤੇ ਕੂਲਰ ਚੰਗਾ ਕੰਮ ਕਰਦਾ ਰਹਿੰਦਾ ਹੈ।

ਘਰ ਦੀ ਸਫਾਈ ਲਈ ਵਰਤੋਂ ਇਹ ਪਾਣੀ

ਇਹ ਪਾਣੀ ਤੁਹਾਡੇ ਘਰ ਦੀ ਸਫਾਈ ਦੇ ਕੰਮ- ਜਿਵੇਂ ਕਿ ਫਰਸ਼, ਖਿੜਕੀਆਂ, ਫਰਨੀਚਰ ਆਦਿ ਲਈ ਸਹੀ ਰਹਿੰਦਾ ਹੈ। ਇਸ ਨਾਲ ਤੁਸੀਂ ਸਾਧਾਰਣ ਪਾਣੀ ਦੀ ਬਚਤ ਕਰ ਸਕਦੇ ਹੋ ਅਤੇ ਇਸ ਨਾਲ ਤੁਸੀਂ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਵੀ ਨਿਭਾ ਸਕਦੇ ਹੋ।

ਕੱਪੜੇ ਧੋਣ ਲਈ ਵਰਤੋਂ AC ਦਾ ਪਾਣੀ

ਤੁਸੀਂ ਕੱਪੜੇ ਧੋਣ ਲਈ ਏਸੀ ਦੇ ਪਾਣੀ ਦੀ ਵਰਤੋਂ ਕਰ ਸਕਦੇ ਹੋ। ਇਹ ਪਾਣੀ ਬਿਲਕੁਲ ਸਾਫ਼ ਤੇ ਸ਼ੁੱਧ ਹੁੰਦਾ ਹੈ, ਜੋ ਕੱਪੜਿਆਂ ਲਈ ਸੁਰੱਖਿਅਤ ਹੈ।

ਸਟੀਮ ਆਇਰਨ ਲਈ ਵੀ ਫਾਇਦੇਮੰਦ

ਸਟੀਮ ਆਇਰਨ ਲਈ ਆਮ ਤੌਰ 'ਤੇ ਡਿਸਟਿਲਡ ਵਾਟਰ ਦੀ ਲੋੜ ਹੁੰਦੀ ਹੈ ਜੋ ਖਰੀਦਣ ਪੈਂਦਾ ਹੈ। AC ਦਾ ਪਾਣੀ ਇਸੇ ਤਰ੍ਹਾਂ ਦਾ ਸਾਫ਼ ਪਾਣੀ ਹੁੰਦਾ ਹੈ, ਜਿਸ ਨੂੰ ਆਇਰਨ 'ਚ ਪਾ ਕੇ ਤੁਸੀਂ ਖਰਚਾ ਵੀ ਬਚਾ ਸਕਦੇ ਹੋ।

ਗਰਮੀ 'ਚ AC ਤੋਂ ਨਿਕਲਣ ਵਾਲਾ ਪਾਣੀ ਕਦੇ ਵੀ ਬਰਬਾਦ ਨਾ ਕਰੋ। ਇਸ ਨੂੰ ਵਧੀਆ ਢੰਗ ਨਾਲ ਵਰਤ ਕੇ ਤੁਸੀਂ ਘਰ ਦੇ ਕਈ ਕੰਮ ਨਿਪਟਾ ਸਕਦੇ ਹੋ, ਪਾਣੀ ਦੀ ਬਚਤ ਕਰ ਸਕਦੇ ਹੋ ਅਤੇ ਪਰਿਵਾਰਕ ਤੇ ਵਾਤਾਵਰਣ ਭਲਾਈ ਵੱਲ ਇਕ ਹੋਰ ਕਦਮ ਚੁੱਕ ਸਕਦੇ ਹੋ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News