ਅਸਮਾਨ ''ਚੋਂ ਗ਼ਾਇਬ ਹੋ ਜਾਵੇਗਾ ''ਚੰਨ'' ! ਸ਼ਾਨਦਾਰ ਨਜ਼ਾਰਾ ਦੇਖਣ ਲਈ ਹੋ ਜਾਓ ਤਿਆਰ
Wednesday, Aug 13, 2025 - 10:59 AM (IST)

ਨੈਸ਼ਨਲ ਡੈਸਕ- 23 ਅਗਸਤ 2025 ਨੂੰ ਇਕ ਬਹੁਤ ਹੀ ਅਜੀਬੋ-ਗਰੀਬ ਘਟਨਾ ਦੇਖਣ ਨੂੰ ਮਿਲਣ ਵਾਲੀ ਹੈ। ਇਸ ਰਾਤ ਚੰਨ ਗਾਇਬ ਹੋ ਜਾਵੇਗਾ। ਗਰਮੀ ਜਾਂ ਸਰਦੀ 'ਚ 4 ਮੱਸਿਆ ਹੁੰਦੀਆਂ ਹਨ ਤਾਂ ਚੌਥੀ ਮੱਸਿਆ ਨੂੰ ਬਲੈਕ ਮੂਨ (Black Moon) ਕਿਹਾ ਜਾਂਦਾ ਹੈ। ਪਹਿਲਾਂ ਇਹ ਸ਼ਬਦ ਜੋਤਿਸ਼ 'ਚ ਕਲਪਨਾਤਮਕ ਚੰਨ ਲਈ ਵਰਤਿਆ ਜਾਂਦਾ ਸੀ, ਪਰ ਹੁਣ ਖਗੋਲ ਵਿਗਿਆਨ 'ਚ ਇਸ ਦਾ ਇਸਤੇਮਾਲ ਇਕ ਅਨੋਖੀ ਘਟਨਾ ਵਜੋਂ ਹੁੰਦਾ ਹੈ। ਬਲੂ ਮੂਨ ਵਾਂਗ, ਇਹ ਵੀ ਚੰਨ ਦੇ ਵਿਸ਼ੇਸ਼ ਚੱਕਰ ਨਾਲ ਜੁੜਿਆ ਹੁੰਦਾ ਹੈ। ਚੰਨ ਹਰ ਸਾਲ ਧਰਤੀ ਦੇ ਲਗਭਗ 12.37 ਚੱਕਰ ਲਗਾਉਂਦਾ ਹੈ, ਜਿਸ ਕਾਰਨ ਜ਼ਿਆਦਾਤਰ ਸਾਲਾਂ 'ਚ 12 ਮੱਸਿਆ ਹੁੰਦੀਆਂ ਹਨ ਪਰ ਕਈ ਵਾਰ 13 ਵੀ ਹੋ ਸਕਦੀਆਂ ਹਨ। ਮੱਸਿਆ ਦੇ ਦਿਨ ਚੰਨ ਧਰਤੀ ਅਤੇ ਸੂਰਜ ਦੇ ਵਿਚਕਾਰ ਹੁੰਦਾ ਹੈ, ਜਿਸ ਨਾਲ ਉਸ ਦਾ ਰੌਸ਼ਨੀ ਵਾਲਾ ਪਾਸਾ ਧਰਤੀ ਵੱਲ ਨਹੀਂ ਹੁੰਦਾ, ਇਸ ਲਈ ਚੰਨ ਨਜ਼ਰ ਨਹੀਂ ਆਉਂਦਾ।
ਇਹ ਵੀ ਪੜ੍ਹੋ : ਦਿਨ-ਰਾਤ ਲਗਾਤਾਰ ਚਲਾਓ AC, ਫ਼ਿਰ ਵੀ ਬੇਹੱਦ ਘੱਟ ਆਏਗਾ ਬਿੱਲ ! ਬਸ ਵਰਤੋ ਇਹ ਤਰੀਕਾ
ਬਲੈਕ ਮੂਨ ਦੇ ਪ੍ਰਕਾਰ
ਜਦੋਂ ਇਕ ਹੀ ਮਹੀਨੇ 'ਚ 2 ਮੱਸਿਆ ਪੈਂਦੀਆਂ ਹਨ ਤਾਂ ਇਸ ਨੂੰ ਮਹੀਨਾਵਾਰ ਬਲੈਕ ਮੂਨ (Monthly Black Moon) ਕਹਿੰਦੇ ਹਨ, ਜੋ ਹਰ 29 ਮਹੀਨੇ 'ਚ ਹੁੰਦਾ ਹੈ। ਜਦੋਂ ਇਕ ਮੌਸਮ 'ਚ 4 ਮੱਸਿਆ ਹੁੰਦੀਆਂ ਹਨ ਤਾਂ ਮੌਸਮੀ ਬਲੈਕ ਮੂਨ (Seasonal Black Moon) ਹੁੰਦਾ ਹੈ, ਜੋ 33 ਮਹੀਨੇ 'ਚ ਹੁੰਦਾ ਹੈ। ਪਿਛਲਾ ਬਲੈਕ ਮੂਨ ਸਿਰਫ਼ 8 ਮਹੀਨੇ ਪਹਿਲਾਂ ਹੋਇਆ ਸੀ, ਜੋ ਕਿ ਮਹੀਨਾਵਾਰ ਬਲੈਕ ਮੂਨ ਸੀ। IFL Science ਦੇ ਅਨੁਸਾਰ ਹੁਣ ਅਗਸਤ 2027 ਤੱਕ ਕੋਈ ਵੀ ਬਲੈਕ ਮੂਨ ਦਿਖਾਈ ਨਹੀਂ ਦੇਵੇਗਾ।
ਇਹ ਵੀ ਪੜ੍ਹੋ : ਅੱਖ ਖੁੱਲ੍ਹਦਿਆਂ ਹੀ ਚੁੱਕਦੇ ਹੋ ਫ਼ੋਨ ਤਾਂ ਸਾਵਧਾਨ ! ਕਿਤੇ ਪੈ ਨਾ ਜਾਣ ਲੈਣੇ ਦੇ ਦੇਣੇ
ਬਲੈਕ ਮੂਨ ਦਾ ਖ਼ਾਸ ਮੌਕਾ
ਭਾਵੇਂ ਬਲੈਕ ਮੂਨ ਆਪ ਨਹੀਂ ਨਜ਼ਰ ਆਉਂਦਾ ਪਰ ਇਸ ਦਿਨ ਚੰਨ ਦੀ ਰੌਸ਼ਨੀ ਨਾ ਹੋਣ ਕਾਰਨ ਉਹ ਤਾਰੇ ਅਤੇ ਖਗੋਲਿਕ ਪਿੰਡ ਸਾਫ਼ ਨਜ਼ਰ ਆਉਂਦੇ ਹਨ ਜੋ ਆਮ ਤੌਰ ‘ਤੇ ਚਾਂਦਨੀ 'ਚ ਲੁੱਕ ਜਾਂਦੇ ਹਨ, ਉਹ ਸਿਰਫ਼ ਸਾਫ਼ ਦਿਖਾਈ ਦੇਣ ਲੱਗਦੇ ਹਨ। ਜੋ ਲੋਕ ਤਾਰਿਆਂ ਦੀ ਤਸਵੀਰ ਖਿੱਚਦੇ ਹਨ, ਉਨ੍ਹਾਂ ਨੂੰ ਮਿਲਕੀ ਵੇ (Milky Way) ਅਤੇ ਨੇਬਿਊਲਾ (Nebula) ਦੇਖਣ ਲਈ ਸਭ ਤੋਂ ਵਧੀਆ ਮੌਕਾ ਮਿਲ ਸਕਦਾ ਹੈ। ਇਸ ਸਾਲ ਇਹ ਘਟਨਾ ਪ੍ਰਸਿਡ ਉਲਕਾਪਿੰਡ ਵਰਖਾ (Perseid Meteor Shower) ਤੋਂ ਤੁਰੰਤ ਬਾਅਦ ਹੋਵੇਗੀ। ਅਗਲਾ ਮੌਸਮੀ ਬਲੈਕ ਮੂਨ 20 ਅਗਸਤ 2028 ਨੂੰ ਅਤੇ ਮਹੀਨਾਵਾਰ ਬਲੈਕ ਮੂਨ 31 ਅਗਸਤ 2027 ਨੂੰ ਹੋਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਇਹ ਘਟਨਾ ਵੇਖਣ ਤੋਂ ਰਹਿ ਗਏ ਤਾਂ 2027 ਤੱਕ ਇੰਤਜ਼ਾਰ ਕਰਨਾ ਪਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8