ਰੋਜ਼ ਸਵੇਰੇ ਖਾਓ ਭਿੱਜੇ ਹੋਏ ਛੋਲੇ, ਮਿਲਣਗੇ ਹੈਰਾਨੀਜਨਕ ਫ਼ਾਇਦੇ

Friday, Aug 15, 2025 - 11:37 AM (IST)

ਰੋਜ਼ ਸਵੇਰੇ ਖਾਓ ਭਿੱਜੇ ਹੋਏ ਛੋਲੇ, ਮਿਲਣਗੇ ਹੈਰਾਨੀਜਨਕ ਫ਼ਾਇਦੇ

ਹੈਲਥ ਡੈਸਕ- ਅਕਸਰ ਅਸੀਂ ਘਰਾਂ 'ਚ ਵੇਖਦੇ ਹਾਂ ਕਿ ਵੱਡੇ-ਬੁਜ਼ੁਰਗ ਸਵੇਰੇ ਉੱਠ ਕੇ ਭਿੱਜੇ ਛੋਲੇ ਖਾਣ ਦੀ ਸਲਾਹ ਦਿੰਦੇ ਹਨ। ਕਈ ਲੋਕ ਇਸ ਨੂੰ ਜਿਮ ਕਰਨ ਤੋਂ ਬਾਅਦ ਜਾਂ ਨਾਸ਼ਤੇ 'ਚ ਖਾਂਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਹਰ ਰੋਜ਼ ਭਿੱਜੇ ਛੋਲੇ ਖਾਣ ਨਾਲ ਤੁਹਾਡੀ ਸਿਹਤ ਨੂੰ ਕਿਹੜੇ-ਕਿਹੜੇ ਫਾਇਦੇ ਮਿਲ ਸਕਦੇ ਹਨ? ਭਿੱਜੇ ਹੋਏ ਛੋਲਿਆਂ 'ਚ ਪ੍ਰੋਟੀਨ, ਫਾਈਬਰ, ਵਿਟਾਮਿਨ ਅਤੇ ਮਿਨਰਲਜ਼ ਦੀ ਵੱਧ ਮਾਤਰਾ ਮਿਲਦੀ ਹੈ, ਜੋ ਸਰੀਰ ਲਈ ਕਈ ਤਰੀਕਿਆਂ ਨਾਲ ਲਾਭਦਾਇਕ ਹੈ। ਆਓ ਜਾਣੀਏ ਇਸਦੇ ਮੁੱਖ ਫਾਇਦੇ:-

ਬਲੱਡ ਸ਼ੂਗਰ ਕੰਟਰੋਲ

ਫਾਈਬਰ ਅਤੇ ਪ੍ਰੋਟੀਨ ਨਾਲ ਭਰਪੂਰ ਛੋਲੇ ਖੂਨ 'ਚ ਸ਼ੂਗਰ ਦੀ ਮਾਤਰਾ ਨੂੰ ਸੰਤੁਲਿਤ ਰੱਖਣ 'ਚ ਮਦਦ ਕਰਦੇ ਹਨ।

ਪਾਚਣ ਤੰਤਰ ਮਜ਼ਬੂਤ 

ਫਾਈਬਰ ਭੋਜਨ ਪਚਾਉਣ 'ਚ ਮਦਦ ਕਰਦਾ ਹੈ ਅਤੇ ਅੰਤੜੀਆਂ ਦੀ ਸਿਹਤ ਸੁਧਾਰਦਾ ਹੈ।

ਭਾਰ ਘਟਾਉਣ 'ਚ ਮਦਦਗਾਰ 

ਛੋਲਿਆਂ 'ਚ ਮੌਜੂਦ ਗਲਾਈਸੇਮਿਕ ਇੰਡੈਕਸ (ਇਕ ਪੋਸ਼ਕ ਤੱਤ) ਭੁੱਖ ਘਟਾਉਂਦਾ ਹੈ, ਜਿਸ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ।

ਕੈਂਸਰ ਤੋਂ ਬਚਾਅ 

ਛੋਲਿਆਂ 'ਚ ਬਿਉਟਿਰੇਟ ਨਾਮੀ ਫੈਟੀ ਐਸਿਡ ਹੁੰਦਾ ਹੈ, ਜੋ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਨੂੰ ਨਸ਼ਟ ਕਰਨ 'ਚ ਸਹਾਇਕ ਹੈ।

ਖੂਨ ਦੀ ਕਮੀ ਦੂਰ 

ਛੋਲੇ ਆਇਰਨ ਦਾ ਵਧੀਆ ਸਰੋਤ ਹਨ, ਜੋ ਖੂਨ ਦੀ ਮਾਤਰਾ ਵਧਾਉਂਦੇ ਹਨ ਅਤੇ ਐਨੀਮੀਆ ਤੋਂ ਬਚਾਉਂਦਾ ਹਨ।

ਗਰਭਵਤੀ ਔਰਤਾਂ ਲਈ ਲਾਭਦਾਇਕ

ਪ੍ਰੋਟੀਨ ਭਰਪੂਰ ਹੋਣ ਕਰਕੇ ਇਹ ਗਰਭ 'ਚ ਬੱਚੇ ਦੀ ਵਿਕਾਸ ਯਾਤਰਾ ਅਤੇ ਮਾਂ ਦੀ ਤਾਕਤ ਲਈ ਵਧੀਆ ਹੈ।

ਸੁੰਦਰ ਅਤੇ ਮਜ਼ਬੂਤ ਵਾਲ

ਛੋਲਿਆਂ 'ਚ ਵਿਟਾਮਿਨ A, B ਅਤੇ E ਮਿਲਦੇ ਹਨ, ਜੋ ਵਾਲਾਂ ਨੂੰ ਮਜ਼ਬੂਤ ਅਤੇ ਸਿਹਤਮੰਦ ਰੱਖਦੇ ਹਨ।

ਸਵੇਰ-ਸਵੇਰ ਭਿੱਜੇ ਛੋਲੇ ਖਾਣ ਨਾਲ ਨਾ ਸਿਰਫ ਸਰੀਰ ਤੰਦਰੁਸਤ ਰਹਿੰਦਾ ਹੈ, ਸਗੋਂ ਕਈ ਬੀਮਾਰੀਆਂ ਤੋਂ ਬਚਾਅ ਵੀ ਹੁੰਦਾ ਹੈ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।


author

DIsha

Content Editor

Related News