ਰੋਜ਼ਾਨਾ ਸਵੇਰੇ ਖਾਲ੍ਹੀ ਪੇਟ ਖਾਓ ਇਹ ਫਲ, ਸਰੀਰ ਨੂੰ ਮਿਲਣਗੇ ਕਈ ਫਾਇਦੇ
Thursday, Aug 14, 2025 - 05:25 PM (IST)

ਹੈਲਥ ਡੈਸਕ- ਪਪੀਤੇ ਨੂੰ ਸਿਹਤ ਲਈ ਵਰਦਾਨ ਮੰਨਿਆ ਜਾਂਦਾ ਹੈ। ਹੈਲਥ ਮਾਹਿਰ ਵੀ ਹਮੇਸ਼ਾ ਸਲਾਹ ਦਿੰਦੇ ਹਨ ਕਿ ਪਪੀਤੇ ਨੂੰ ਰੋਜ਼ਾਨਾ ਦੇ ਡਾਈਟ ਪਲਾਨ ਦਾ ਹਿੱਸਾ ਬਣਾਇਆ ਜਾਵੇ। ਜੇ ਤੁਸੀਂ ਹਰ ਸਵੇਰੇ ਖਾਲੀ ਪੇਟ ਇਕ ਕਟੋਰੀ ਪਪੀਤਾ ਖਾਣਾ ਸ਼ੁਰੂ ਕਰ ਦਿਓ, ਤਾਂ ਇਹ ਤੁਹਾਡੀ ਸਿਹਤ ਲਈ ਕਈ ਤਰ੍ਹਾਂ ਦੇ ਲਾਭ ਦੇ ਸਕਦਾ ਹੈ।
ਇਹ ਵੀ ਪੜ੍ਹੋ : ਇਹ 4 ਰਾਸ਼ੀਆਂ ਦੇ ਲੋਕ ਹੋਣ ਵਾਲੇ ਨੇ ਮਾਲਾਮਾਲ! ਬਾਬਾ ਵੇਂਗਾ ਦੀ ਭਵਿੱਖਬਾਣੀ
ਗਟ ਹੈਲਥ ਲਈ ਲਾਭਕਾਰੀ
ਪਪੀਤਾ ਅੰਤੜੀਆਂ ਅਤੇ ਪਾਚਨ ਪ੍ਰਣਾਲੀ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸ 'ਚ ਫਾਈਬਰ ਅਤੇ ਹੋਰ ਜ਼ਰੂਰੀ ਪੋਸ਼ਕ ਤੱਤ ਵੱਧ ਮਾਤਰਾ 'ਚ ਹੁੰਦੇ ਹਨ। ਜੇ ਤੁਸੀਂ ਕਬਜ਼ ਜਾਂ ਹੋਰ ਪੇਟ ਸਮੱਸਿਆਵਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਪਪੀਤੇ ਨੂੰ ਆਪਣੀ ਰੋਜ਼ਾਨਾ ਖੁਰਾਕ 'ਚ ਸ਼ਾਮਲ ਕਰਨਾ ਲਾਭਕਾਰੀ ਰਹੇਗਾ।
ਇਹ ਵੀ ਪੜ੍ਹੋ : ਸਿਰਫ 3 ਦਿਨਾਂ 'ਚ ਦੂਰ ਕਰੋ ਕੂਹਣੀਆਂ ਦਾ ਕਾਲਾਪਨ, ਅਜ਼ਮਾਓ ਇਹ ਦੇਸੀ ਨੁਸਖੇ
ਇਮਿਊਨ ਸਿਸਟਮ ਨੂੰ ਮਜ਼ਬੂਤ ਕਰੇ
ਕਮਜ਼ੋਰ ਰੋਗ-ਪ੍ਰਤੀਰੋਧਕ ਤਾਕਤ (ਇਮਿਊਨਿਟੀ) ਕਾਰਨ ਵਾਰ-ਵਾਰ ਬੀਮਾਰ ਹੋਣ ਵਾਲੇ ਲੋਕਾਂ ਲਈ ਪਪੀਤਾ ਇਕ ਕੁਦਰਤੀ ਦਵਾਈ ਹੈ। ਪਪੀਤੇ 'ਚ ਮੌਜੂਦ ਪੋਸ਼ਕ ਤੱਤ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ 'ਚ ਸਹਾਇਕ ਹੁੰਦੇ ਹਨ। ਇਸ ਨਾਲ ਨਾਲ ਇਹ ਦਿਲ ਦੀ ਸਿਹਤ ਲਈ ਵੀ ਲਾਭਕਾਰੀ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਦਿਨ-ਰਾਤ ਲਗਾਤਾਰ ਚਲਾਓ AC, ਫ਼ਿਰ ਵੀ ਬੇਹੱਦ ਘੱਟ ਆਏਗਾ ਬਿੱਲ ! ਬਸ ਵਰਤੋ ਇਹ ਤਰੀਕਾ
ਭਾਰ ਘਟਾਉਣ 'ਚ ਮਦਦਗਾਰ
ਜਿਹੜੇ ਲੋਕ ਆਪਣੀ ਭਾਰ ਘਟਾਉਣ ਦੀ ਯਾਤਰਾ ਨੂੰ ਆਸਾਨ ਬਣਾਉਣਾ ਚਾਹੁੰਦੇ ਹਨ, ਉਹ ਪਪੀਤੇ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹਨ। ਪਪੀਤਾ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਕਰਵਾਉਂਦਾ ਹੈ ਅਤੇ ਮੈਟਾਬੋਲਿਜ਼ਮ ਨੂੰ ਤੇਜ਼ ਕਰਨ 'ਚ ਮਦਦ ਕਰਦਾ ਹੈ। ਹਾਲਾਂਕਿ ਵਧੀਆ ਨਤੀਜੇ ਲਈ ਇਸ ਦਾ ਸਹੀ ਮਾਤਰਾ 'ਚ ਅਤੇ ਸਹੀ ਤਰੀਕੇ ਨਾਲ ਸੇਵਨ ਕਰਨਾ ਜ਼ਰੂਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8