ਸਲਿਪ ਡਿਸਕ ਦਾ ਕਾਰਨ ਬਣ ਸਕਦੀ ਐ ਇਹ ''ਆਦਤ'', ਤੁਸੀਂ ਵੀ ਹੋ ਜਾਓ ਸਾਵਧਾਨ
Monday, Aug 04, 2025 - 01:49 PM (IST)

ਸ਼ਿਲਾਂਗ- ਮੇਘਾਲਿਆ ਦੇ ਸ਼ਿਲਾਂਗ ਵਿਖੇ ਸਥਿਤ ਉੱਤਰ ਪੂਰਵੀ ਇੰਦਰਾ ਗਾਂਧੀ ਖੇਤਰੀ ਸਿਹਤ ਅਤੇ ਆਯੁਰਵਿਗਿਆਨ ਸੰਸਥਾ (NEIGRIHMS) ਦੇ ਡਾਕਟਰਾਂ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਸਿਗਰਟਨੋਸ਼ੀ ਨਾਲ 'ਸਲਿਪ ਡਿਸਕ' ਹੋਣ ਦਾ ਖ਼ਤਰਾ ਕਾਫ਼ੀ ਵਧ ਜਾਂਦਾ ਹੈ। ਸਲਿਪ ਡਿਸਕ ਨੂੰ 'ਲੰਬਰ ਡਿਸਕ ਹਰਨੀਏਸ਼ਨ' ਵੀ ਕਿਹਾ ਜਾਂਦਾ ਹੈ। ਇਹ ਚਿਤਾਵਨੀ ਇਕ ਅਜਿਹੇ ਸਮੇਂ ਜਾਰੀ ਕੀਤੀ ਗਈ ਹੈ ਜਦੋਂ ਇਕ ਮਰੀਜ਼ ਨੂੰ ਵਾਰ-ਵਾਰ ਲੰਬਰ ਡਿਸਕ ਹਰਨੀਏਸ਼ਨ ਦੀ ਸਮੱਸਿਆ ਹੋ ਰਹੀ ਸੀ, ਜਿਸ ਤੋਂ ਬਾਅਦ ਉਸ ਦੀ ਸਫ਼ਲ ਸਰਜਰੀ ਕੀਤੀ ਗਈ।
ਕੀ ਹੁੰਦੀ ਹੈ 'ਟਿਊਬਲਰ ਮਾਈਕ੍ਰੋਡਿਸੈਕਟੋਮੀ'?
NEIGRIHMS ਦੇ ਸਰਜਨ-ਡਾਕਟਰ ਭਾਸਕਰ ਬੋਰਗੋਹੇਨ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਨੇ ਮਰੀਜ਼ ਦੀ ਐੱਸ-1 ਤੰਤਰਿਕਾ ਜੜ 'ਤੇ ਪੈ ਰਹੇ ਦਬਾਅ ਨੂੰ ਘਟਾਉਣ ਲਈ 'ਟਿਊਬਲਰ ਮਾਈਕ੍ਰੋਡਿਸੈਕਟੋਮੀ' ਕੀਤੀ। ਇਹ ਇਕ ਅਜਿਹੀ ਰੀੜ੍ਹ ਦੀ ਹੱਡੀ ਦੀ ਸਰਜਰੀ ਹੁੰਦੀ ਹੈ, ਜਿਸ 'ਚ ਇਕ ਛੋਟੀ ਟਿਊਬ ਰਾਹੀਂ ਹਰਨੀਏਟਡ ਡਿਸਕ ਨੂੰ ਹਟਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਰਜਰੀ ਦੌਰਾਨ ਡਿਸਕ ਦੇ ਚਾਰ ਵੱਡੇ ਟੁਕੜੇ ਕੱਢ ਦਿੱਤੇ ਗਏ।
ਸਿਗਰਟ ਦੇ ਧੂੰਏਂ ਨਾਲ ਕਿਵੇਂ ਵਧਦਾ ਹੈ ਖਤਰਾ?
ਡਾ. ਬੋਰਗੋਹੇਨ ਨੇ ਦੱਸਿਆ,“ਸੋਧ 'ਚ ਸਾਬਿਤ ਹੋਇਆ ਹੈ ਕਿ ਸਲਿਪ ਡਿਸਕ ਦੇ ਮੁੱਖ ਕਾਰਨਾਂ 'ਚੋਂ ਇਕ ਸਿਗਰਟਨੋਸ਼ੀ ਵੀ ਹੈ।” ਉਨ੍ਹਾਂ ਅਨੁਸਾਰ, ਸਿਗਰਟ ਦੇ ਧੂੰਏਂ 'ਚ ਮੌਜੂਦ ਜ਼ਹਿਰੀਲੇ ਹਾਈਡ੍ਰੋਕਾਰਬਨ ਡਿਸਕ ਦੀ ਬਾਹਰੀ ਰਿੰਗ 'ਚ ਮੌਜੂਦ ਤੰਤੂਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਨਾਲ ਡਿਸਕ ਦੀ ਬਣਤਰ ਕਮਜ਼ੋਰ ਹੋ ਜਾਂਦੀ ਹੈ, ਜਿਸ ਕਰਕੇ ਪਿੱਠ ਦੇ ਹੇਠਲੇ ਹਿੱਸੇ 'ਚ ਡਿਸਕ ਟੁੱਟਣ ਜਾਂ ਹਰਨੀਏਟ ਹੋ ਸਕਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8