ਆਈਬ੍ਰੋ ਕਰਵਾਉਣ ਨਾਲ ਲਿਵਰ ਹੋ ਗਿਆ ਫੇਲ੍ਹ ! ਬਿਊਟੀ ਪਾਰਲਰ ਜਾਣ ਵਾਲੇ ਜ਼ਰੂਰ ਪੜ੍ਹਨ ਇਹ ਖ਼ਬਰ
Monday, Aug 11, 2025 - 10:24 AM (IST)

ਨੈਸ਼ਨਲ ਡੈਸਕ- ਬਿਊਟੀ ਪਾਰਲਰ ਜਾਣਾ ਆਮ ਗੱਲ ਹੈ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਆਈਬ੍ਰੋ ਬਣਵਾਉਣਾ ਵੀ ਜਾਨ ਲਈ ਖਤਰਾ ਬਣ ਸਕਦਾ ਹੈ? ਇਕ 28 ਸਾਲਾ ਔਰਤ ਦੇ ਨਾਲ ਇਹੋ ਜਿਹੀ ਘਟਨਾ ਵਾਪਰੀ, ਜਿਸ ਤੋਂ ਬਾਅਦ ਉਸ ਦਾ ਲਿਵਰ ਫੇਲ੍ਹ ਹੋ ਗਿਆ ਅਤੇ ਉਸ ਨੂੰ ਹਸਪਤਾਲ ‘ਚ ਦਾਖ਼ਲ ਕਰਵਾਉਣਾ ਪਿਆ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਵੀਡੀਓ 'ਚ ਐੱਮਬੀਬੀਐੱਸ ਡਾਕਟਰ ਅਦਿਤਿਜ ਧਮੀਜਾ ਦੱਸਦੇ ਹਨ ਕਿ ਇਹ ਮਹਿਲਾ ਥ੍ਰੇਡਿੰਗ ਕਰਵਾਉਣ ਗਈ ਸੀ ਅਤੇ ਕੁਝ ਦਿਨਾਂ 'ਚ ਹੀ ਉਸ ਨੂੰ ਥਕਾਵਟ, ਉਲਟੀ ਅਤੇ ਅੱਖਾਂ 'ਚ ਪੀਲੇਪਣ ਦੀ ਸਮੱਸਿਆ ਆਉਣ ਲੱਗੀ। ਜਾਂਚ 'ਚ ਪਤਾ ਲੱਗਾ ਕਿ ਉਸ ਦਾ ਲਿਵਰ ਕੰਮ ਕਰਨਾ ਬੰਦ ਕਰ ਚੁੱਕਾ ਹੈ, ਹਾਲਾਂਕਿ ਨਾ ਉਹ ਸ਼ਰਾਬ ਪੀਂਦੀ ਸੀ ਤੇ ਨਾ ਹੀ ਕੋਈ ਦਵਾਈ ਲੈਂਦੀ ਸੀ। ਡਾਕਟਰ ਮੁਤਾਬਕ, ਵਾਰ-ਵਾਰ ਵਰਤੇ ਗਏ ਥ੍ਰੈਡਿੰਗ ਪ੍ਰੋਡਕਟਸ ਕਾਰਨ ਸਕਿਨ 'ਤੇ ਛੋਟੇ-ਛੋਟੇ ਕੱਟ ਬਣ ਗਏ ਹੋਣਗੇ, ਜਿਨ੍ਹਾਂ ਰਾਹੀਂ ਹੈਪਟਾਈਟਿਸ ਬੀ ਜਾਂ ਸੀ ਵਾਇਰਸ ਖੂਨ 'ਚ ਦਾਖਲ ਹੋ ਗਿਆ।
ਕੀ ਸੱਚਮੁੱਚ ਆਈਬ੍ਰੋ ਬਣਵਾਉਣਾ ਖਤਰਨਾਕ ਹੈ?
ਇਕ ਅੰਗਰੇਜ਼ੀ ਨਿਊਜ਼ ਚੈਨਲ ਨਾਲ ਗੱਲਬਾਤ 'ਚ ਜੂਪੀਟਰ ਹਸਪਤਾਲ, ਠਾਣੇ ਦੇ ਇੰਟਰਨਲ ਮੈਡਿਸਿਨ ਡਾਇਰੈਕਟਰ ਡਾ. ਅਮਿਤ ਸਾਰਾਫ ਨੇ ਕਿਹਾ ਕਿ ਸਿਰਫ਼ ਥ੍ਰੈਡਿੰਗ ਲਿਵਰ ਫੇਲ ਦਾ ਸਿੱਧਾ ਕਾਰਨ ਨਹੀਂ ਹੁੰਦਾ, ਪਰ ਜੇ ਸਫ਼ਾਈ ਨਾਲ ਨਾ ਕੀਤਾ ਜਾਵੇ ਤਾਂ ਹੈਪਟਾਈਟਿਸ ਬੀ ਅਤੇ ਸੀ ਦਾ ਖਤਰਾ ਜ਼ਰੂਰ ਹੁੰਦਾ ਹੈ। ਥ੍ਰੈਡਿੰਗ ਦੌਰਾਨ ਆਇਆ ਕੋਈ ਵੀ ਛੋਟਾ ਕੱਟ ਜਾਂ ਖਰੋਚ ਸੰਕਰਮਿਤ ਖੂਨ ਨੂੰ ਸਰੀਰ 'ਚ ਦਾਖਲ ਹੋਣ ਦਾ ਰਾਹ ਦੇ ਸਕਦਾ ਹੈ। ਜੇ ਧਾਗਾ, ਹੱਥ ਜਾਂ ਉਪਕਰਣ ਸਾਫ਼ ਨਾ ਹੋਣ ਤਾਂ ਇਹ ਵਾਇਰਸ ਨੂੰ ਫੈਲਾ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8