ਕੋਸੇ ਪਾਣੀ ਦਾ ਇਕ ਗਲਾਸ, ਨਾਲ ਸ਼ਹਿਦ ਤੇ ਨਿੰਬੂ ਦਾ ਰਸ ! ਕਈ ਬੀਮਾਰੀਆਂ ਹੋਣਗੀਆਂ ਦੂਰ
Tuesday, Aug 05, 2025 - 02:44 PM (IST)

ਹੈਲਥ ਡੈਸਕ- ਆਧੁਨਿਕ ਜੀਵਨਸ਼ੈਲੀ 'ਚ ਜਿੱਥੇ ਤਣਾਅ, ਖ਼ਰਾਬ ਖਾਣ-ਪੀਣ ਅਤੇ ਤੰਦਰੁਸਤੀ ਦੀ ਅਣਗਹਿਲੀ ਕਾਰਨ ਲੋਕ ਵਧ ਰਹੀਆਂ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ, ਉੱਥੇ ਆਯੁਰਵੈਦ ਦੇ ਕੁਝ ਸਾਦੇ ਨੁਸਖੇ ਲਾਭਦਾਇਕ ਸਾਬਿਤ ਹੋ ਰਹੇ ਹਨ। ਆਯੂਰਵੈਦ ਅਨੁਸਾਰ ਸ਼ਹਿਦ ਅਤੇ ਨਿੰਬੂ ਦੋਵੇਂ ਚੀਜ਼ਾਂ ਸਿਹਤ 'ਤੇ ਪਾਜ਼ੇਟਿਵ ਅਸਰ ਪਾ ਸਕਦੇ ਹਨ। ਇਹ ਘਰੇਲੂ ਨੁਸਖਾ ਸਿਰਫ਼ ਇਕ ਰਿਫਰੈਸ਼ਿੰਗ ਮੋਰਨਿੰਗ ਡਰਿੰਕ ਹੀ ਨਹੀਂ, ਸਗੋਂ ਇਕ ਪੂਰਾ ਸਿਹਤ ਪੈਕੇਜ ਹੈ। ਆਓ ਜਾਣੀਏ ਕਿ ਇਹ ਡਰਿੰਕ ਕਿਵੇਂ ਤੁਹਾਡੀ ਰੋਜ਼ਾਨਾ ਦੀ ਤੰਦਰੁਸਤੀ ਨੂੰ ਨਵੀਂ ਰਾਹ ਦੇ ਸਕਦੀ ਹੈ:
ਇਮਿਊਨ ਸਿਸਟਮ ਲਈ ਫਾਇਦੇਮੰਦ
ਨਿੰਬੂ 'ਚ ਮੌਜੂਦ ਵਿਟਾਮਿਨ C ਅਤੇ ਸ਼ਹਿਦ 'ਚ ਪਾਏ ਜਾਂਦੇ ਐਂਟੀਓਕਸੀਡੈਂਟਸ ਰੋਗਾਂ ਤੋਂ ਬਚਾਅ ਕਰਨ ਵਾਲੀ ਪ੍ਰਭਾਵਸ਼ਾਲੀ ਢਾਲ ਤਿਆਰ ਕਰਦੇ ਹਨ। ਜਿਨ੍ਹਾਂ ਨੂੰ ਵਾਰ-ਵਾਰ ਜ਼ੁਕਾਮ, ਖੰਘ ਜਾਂ ਥਕਾਵਟ ਹੁੰਦੀ ਰਹਿੰਦੀ ਹੈ, ਉਹ ਇਸ ਡਰਿੰਕ ਨੂੰ ਸਵੇਰ ਦੇ ਰੁਟੀਨ 'ਚ ਸ਼ਾਮਿਲ ਕਰ ਸਕਦੇ ਹਨ।
ਪੇਟ ਸੰਬੰਧੀ ਸਮੱਸਿਆਵਾਂ ਹੋ ਜਾਣਗੀਆਂ ਦੂਰ
ਇਹ ਡਰਿੰਕ ਸਰੀਰ 'ਚ ਇਕੱਠੇ ਹੋਏ ਟੌਕਸਿਨਸ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ। ਸਵੇਰੇ ਖਾਲੀ ਪੇਟ ਇਸ ਨੂੰ ਪੀਣ ਨਾਲ ਲਿਵਰ ਐਕਟਿਵ ਹੁੰਦਾ ਹੈ ਅਤੇ ਪੂਰੇ ਸਿਸਟਮ ਦੀ ਸਫਾਈ ਹੋਣ ਲੱਗਦੀ ਹੈ। ਸ਼ਹਿਦ ਅਤੇ ਨਿੰਬੂ ਮਿਲ ਕੇ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਿ ਗੈਸ, ਐਸਿਡਿਟੀ ਅਤੇ ਕਬਜ਼ ਨੂੰ ਦੂਰ ਕਰਨ 'ਚ ਮਦਦਗਾਰ ਹਨ।
ਚਰਬੀ ਘਟਾਏ ਤੇ ਮੈਟਾਬੋਲਿਜ਼ਮ ਵਧਾਏ
ਵੇਟ ਲਾਸ ਜਰਨੀ 'ਤੇ ਨਿਕਲੇ ਲੋਕਾਂ ਲਈ ਇਹ ਡਰਿੰਕ ਬਹੁਤ ਲਾਭਦਾਇਕ ਸਾਬਿਤ ਹੋ ਸਕਦੀ ਹੈ। ਨਿੰਬੂ ਅਤੇ ਸ਼ਹਿਦ ਵਾਲੇ ਪਾਣੀ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ, ਜੋ ਕਿ ਚਰਬੀ ਘਟਾਉਣ 'ਚ ਸਹਾਇਕ ਹੈ।
ਚਮੜੀ ਨੂੰ ਦੇਵੇ ਨਿਖਾਰ
ਐਂਟੀਬੈਕਟੀਰੀਅਲ ਅਤੇ ਐਂਟੀਏਜਿੰਗ ਗੁਣਾਂ ਨਾਲ ਭਰਪੂਰ ਇਹ ਡਰਿੰਕ ਚਮੜੀ ਨੂੰ ਸੁੰਦਰ, ਨਿਖਰੀ ਹੋਈ ਅਤੇ ਨਰਮ ਬਣਾਉਣ 'ਚ ਵੀ ਰੋਲ ਅਦਾ ਕਰਦਾ ਹੈ।
ਕਿਵੇਂ ਬਣਾਇਆ ਜਾਵੇ ਇਹ ਡਰਿੰਕ?
- ਇਕ ਗਿਲਾਸ ਕੋਸਾ ਪਾਣੀ ਲਓ
- ਇਕ ਨਿੰਬੂ ਦਾ ਰਸ ਕੱਢ ਕੇ ਪਾਣੀ 'ਚ ਪਾਓ
- ਇਕ ਚਮਚ ਸ਼ਹਿਦ ਪਾਓ
- ਚੰਗੀ ਤਰ੍ਹਾਂ ਮਿਲਾ ਕੇ ਖਾਲੀ ਪੇਟ ਸਵੇਰੇ-ਸਵੇਰੇ ਪੀਓ
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।