ਸਨੈਕ ਖਾਣਾ ਹੈ ਤਾਂ ਬਣਾਓ Healthy Tomato Tartlets, ਬੇਹੱਦ ਆਸਾਨ ਹੈ ਰੈਸਿਪੀ

Wednesday, Nov 26, 2025 - 11:22 AM (IST)

ਸਨੈਕ ਖਾਣਾ ਹੈ ਤਾਂ ਬਣਾਓ Healthy Tomato Tartlets, ਬੇਹੱਦ ਆਸਾਨ ਹੈ ਰੈਸਿਪੀ

ਵੈੱਬ ਡੈਸਕ- ਜੇਕਰ ਤੁਸੀਂ ਜਲਦੀ ਬਣਨ ਵਾਲੀ, ਹਲਕੀ-ਫੁਲਕੀ ਅਤੇ ਹੈਲਦੀ ਸਨੈਕ ਰੈਸਿਪੀ ਦੀ ਭਾਲ 'ਚ ਹੋ ਤਾਂ ਟੋਮਾਟੋ ਟਾਰਟਲੇਟਸ ਤੁਹਾਡੇ ਲਈ ਬਿਹਤਰੀਨ ਵਿਕਲਪ ਹੈ। ਚੈਰੀ ਟਮਾਟਰ, ਚੀਜ਼ ਅਤੇ ਕ੍ਰਿਸਪੀ ਰਾਈਸ ਸ਼ੀਟ ਨਾਲ ਬਣੀ ਇਹ ਰੈਸਿਪੀ ਨਾ ਸਿਰਫ਼ ਸਵਾਦ 'ਚ ਲਾਜਵਾਬ ਹੈ ਸਗੋਂ ਇਸ ਨੂੰ ਬਣਾਉਣ 'ਚ ਵੀ ਸਿਰਫ਼ ਕੁਝ ਹੀ ਮਿੰਟ ਲੱਗਦੇ ਹਨ। 

Servings - 2
ਸਮੱਗਰੀ

ਤੇਲ- 1 ਵੱਡਾ ਚਮਚ
ਚੈਰੀ ਟਮਾਟਰ- 2 ਵੱਡੇ ਚਮਚ
ਚੇਡਰ ਚੀਜ਼- 20 ਗ੍ਰਾਮ
ਫੇਂਟਿਆ ਹੋਇਆ ਆਂਡਾ-1 
ਰਾਈਸ ਸ਼ੀਟ- 3

 

 
 
 
 
 
 
 
 
 
 
 
 
 
 
 
 

A post shared by Yum (@yum.recipe)

ਵਿਧੀ

1- ਇਕ ਬੇਕਿੰਗ ਡਿਸ਼ ਨੂੰ ਹਲਕਾ ਜਿਹਾ ਬਟਰ ਲਗਾ ਕੇ ਗ੍ਰੀਸ ਕਰੋ ਅਤੇ ਉਸ 'ਤੇ 1 ਵੱਡਾ ਚਮਚ ਤੇਲ ਪਾਓ। ਹੁਣ 2 ਵੱਡੇ ਚਮਚ ਚੈਰੀ ਟਮਾਟਰ ਅਤੇ 20 ਗ੍ਰਾਮ ਚੇਡਰ ਚੀਜ਼ ਨੂੰ ਡਿਸ਼ 'ਚ ਸਜਾ ਕੇ ਰੱਖ ਦਿਓ।
2- ਇਕ ਰਾਈਸ ਸ਼ੀਟ ਨੂੰ ਫੇਂਟੇ ਹੋਏ ਆਂਡੇ 'ਚ ਡੁਬੋ ਕੇ ਉਸ ਨੂੰ ਟਮਾਟਰ ਅਤੇ ਚੀਜ਼ ਦੇ ਉੱਪਰ ਵਿਛਾ ਦਿਓ।
3- ਓਵਨ ਨੂੰ 392°F (200°C) 'ਤੇ ਪ੍ਰੀਹੀਟ ਕਰੋ ਅਤੇ ਡਿਸ਼ ਨੂੰ 15 ਮਿੰਟਾਂ ਲਈ ਬੇਕ ਕਰੋ। ਬੇਕ ਹੋਣ ਜਾਣ 'ਤੇ ਬਾਹਰ ਕੱਢ ਲਵੋ।
4- ਗਰਮਾਗਰਮ ਪਰੋਸੋ।

ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ। 


author

DIsha

Content Editor

Related News