ਇਨ੍ਹਾਂ ਲੋਕਾਂ ਨੂੰ ਗਾਜਰ ਖਾਣ ਤੋਂ ਕਰਨਾ ਚਾਹੀਦੈ ਪਰਹੇਜ਼, ਫ਼ਾਇਦੇ ਦੀ ਜਗ੍ਹਾ ਹੋ ਸਕਦੇ ਹਨ ਨੁਕਸਾਨ

Friday, Dec 05, 2025 - 06:00 PM (IST)

ਇਨ੍ਹਾਂ ਲੋਕਾਂ ਨੂੰ ਗਾਜਰ ਖਾਣ ਤੋਂ ਕਰਨਾ ਚਾਹੀਦੈ ਪਰਹੇਜ਼, ਫ਼ਾਇਦੇ ਦੀ ਜਗ੍ਹਾ ਹੋ ਸਕਦੇ ਹਨ ਨੁਕਸਾਨ

ਹੈਲਥ ਡੈਸਕ- ਗਾਜਰ ਵਿਟਾਮਿਨ, ਮਿਨਰਲ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਸਬਜ਼ੀ ਹੈ। ਇਸ ਨੂੰ ਸਲਾਦ, ਸਬਜ਼ੀ, ਸੂਪ ਜਾਂ ਜੂਸ ਕਿਸੇ ਵੀ ਰੂਪ ਵਿਚ ਖਾਧਾ ਜਾਵੇ, ਇਹ ਸਿਹਤ ਲਈ ਫਾਇਦੇਮੰਦ ਮੰਨੀ ਜਾਂਦੀ ਹੈ। ਖਾਸਕਰ ਵਿਟਾਮਿਨ A ਅਤੇ ਬੀਟਾ ਕੈਰੋਟੀਨ ਦੀ ਵਧੀਆ ਮਾਤਰਾ ਕਾਰਨ ਇਹ ਅੱਖਾਂ, ਚਮੜੀ ਅਤੇ ਇਮਿਊਨਿਟੀ ਲਈ ਬਹੁਤ ਲਾਭਦਾਇਕ ਹੈ। ਪਰ ਡਾਕਟਰਾਂ ਦੇ ਮੁਤਾਬਕ, ਗਾਜਰ ਹਰ ਕਿਸੇ ਲਈ ਇਕੋ ਜਿਹੀ ਫਾਇਦੇਮੰਦ ਨਹੀਂ। ਕੁਝ ਲੋਕਾਂ ਲਈ ਇਹ ਨੁਕਸਾਨ ਦਾ ਕਾਰਨ ਵੀ ਬਣ ਸਕਦੀ ਹੈ।

ਕਿਹੜੇ ਲੋਕਾਂ ਨੂੰ ਨਹੀਂ ਖਾਣੀ ਚਾਹੀਦੀ ਗਾਜਰ ਜਾਂ ਸੀਮਿਤ ਮਾਤਰਾ 'ਚ ਕਰਨਾ ਚਾਹੀਦਾ ਸੇਵਨ

1. ਸ਼ੂਗਰ / ਡਾਇਬਟੀਜ਼ ਮਰੀਜ਼

ਗਾਜਰ 'ਚ ਕੁਦਰਤੀ ਸ਼ੂਗਰ ਕੁਝ ਵੱਧ ਹੁੰਦੀ ਹੈ। ਕੱਚੀ ਗਾਜਰ ਠੀਕ ਹੈ ਪਰ ਜ਼ਿਆਦਾ ਮਾਤਰਾ 'ਚ ਜਾਂ ਜੂਸ ਤੋਂ ਬਚੋ, ਕਿਉਂਕਿ ਇਸ ਨਾਲ ਸ਼ੂਗਰ ਤੁਰੰਤ ਵਧ ਸਕਦੀ ਹੈ।

2. ਜਿਨ੍ਹਾਂ ਨੂੰ ਐਲਰਜੀ

ਗਾਜਰ ਖਾਣ ਤੋਂ ਬਾਅਦ ਖੁਜਲੀ, ਸੋਜ, ਗਲੇ 'ਚ ਚੁਭਨ ਜਾਂ ਸਾਹ ਲੈਣ 'ਚ ਤਕਲੀਫ਼ ਹੋਵੇ ਤਾਂ ਗਾਜਰ ਬਿਲਕੁਲ ਨਾ ਖਾਓ।

3. ਜਿਨ੍ਹਾਂ ਦੇ ਪੇਟ 'ਚ ਗੈਸ ਜਾਂ ਬਲੋਟਿੰਗ ਦੀ ਸਮੱਸਿਆ

ਗਾਜਰ 'ਚ ਫਾਈਬਰ ਵੱਧ ਹੋਣ ਕਰਕੇ ਜ਼ਿਆਦਾ ਖਾਣ ਨਾਲ ਗੈਸ, ਭਾਰਾਪਣ, ਹਜ਼ਮ 'ਚ ਗੜਬੜ ਹੋ ਸਕਦੀ ਹੈ।

4. ਲਿਵਰ ਕਮਜ਼ੋਰ ਜਾਂ ਜੌਂਡਿਸ (ਪੀਲੀਆ) ਦਾ ਇਤਿਹਾਸ

ਬਹੁਤ ਜ਼ਿਆਦਾ ਗਾਜਰ ਖਾਣ ਨਾਲ ਬੀਟਾ ਕੈਰੋਟੀਨ ਇਕੱਠਾ ਹੋ ਸਕਦਾ ਹੈ ਅਤੇ ਚਮੜੀ ਪੀਲੀ ਦਿੱਖ ਸਕਦੀ ਹੈ (Carotenemia)। ਇਸ ਲਈ ਸੀਮਿਤ ਮਾਤਰਾ 'ਚ ਹੀ ਖਾਓ।

5. ਕਿਡਨੀ ਸਟੋਨ (ਖ਼ਾਸਕਰ Calcium Oxalate Stone)

ਗਾਜਰ 'ਚ ਆਕਸਲੇਟ ਹੁੰਦਾ ਹੈ, ਜੋ ਸਟੋਨ ਨੂੰ ਵਧਾ ਸਕਦਾ ਹੈ। ਇਸ ਲਈ ਅਜਿਹੇ ਮਰੀਜ਼ ਗਾਜਰ ਘੱਟ ਖਾਣ।

ਕਿਹੜੇ ਲੋਕਾਂ ਲਈ ਗਾਜਰ ਦਾ ਜੂਸ ਟੋਨਿਕ ਜਿਹਾ ਹੈ

1. ਚਮੜੀ ਨੂੰ ਗਲੋਅ ਚਾਹੁਣ ਵਾਲੇ

ਵਿਟਾਮਿਨ A ਅਤੇ ਐਂਟੀਆਕਸੀਡੈਂਟ ਚਮੜੀ ਨੂੰ ਗਲੋ ਦੇਣ, ਝੁਰੜੀਆਂ ਘਟਾਉਣ, ਮੁਹਾਂਸੇ ਕਾਬੂ 'ਚ ਮਦਦ ਕਰਦੇ ਹਨ।

2. ਜਿਨ੍ਹਾਂ ਦੀਆਂ ਅੱਖਾਂ ਕਮਜ਼ੋਰ ਹਨ

ਗਾਜਰ ਦਾ ਜੂਸ ਨਜ਼ਰ ਨੂੰ ਬਿਹਤਰ ਕਰਦਾ ਹੈ ਅਤੇ ਡ੍ਰਾਈ ਆਈ ਤੋਂ ਬਚਾਉਂਦਾ ਹੈ।

3. ਇਮਿਊਨਿਟੀ ਕਮਜ਼ੋਰ ਵਾਲੇ ਲੋਕ

ਇਹ ਜੂਸ ਸਰੀਰ ਦੀ ਰੋਗ-ਪਰਤਿਰੋਧਕ ਸਮਰੱਥਾ ਵਧਾਉਂਦਾ ਹੈ ਅਤੇ ਇਨਫੈਕਸ਼ਨ ਤੋਂ ਲੜਨ ਦੀ ਤਾਕਤ ਦਿੰਦਾ ਹੈ।

4. ਗਰਭਵਤੀ ਔਰਤਾਂ (ਡਾਕਟਰ ਦੀ ਸਲਾਹ ਨਾਲ)

ਗਾਜਰ ਦਾ ਜੂਸ ਮਾਂ ਅਤੇ ਬੱਚੇ ਦੋਵਾਂ ਨੂੰ ਪੋਸ਼ਣ ਦਿੰਦਾ ਹੈ, ਪਰ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ।

5. ਹਾਰਟ ਮਰੀਜ਼

ਗਾਜਰ ਦਾ ਜੂਸ ਬੁਰਾ ਕੋਲੇਸਟਰੋਲ (LDL) ਘਟਾਉਂਦਾ ਹੈ ਅਤੇ ਚੰਗਾ ਕੋਲੇਸਟਰੋਲ (HDL) ਵਧਾਉਂਦਾ ਹੈ। ਇਸ ਦੇ ਨਾਲ ਹੀ ਧਮਨੀਆਂ ਨੂੰ ਸਾਫ ਰੱਖਣ 'ਚ ਮਦਦ ਕਰਦਾ ਹੈ।

6. ਭਾਰ ਘਟਾਉਣ ਵਾਲੇ

ਫਾਈਬਰ ਨਾਲ ਭਰਪੂਰ ਹੋਣ ਕਰਕੇ ਪੇਟ ਭਰਿਆ ਰੱਖਦਾ ਹੈ ਅਤੇ ਖਾਣੇ ਦੀ ਕ੍ਰੇਵਿੰਗ ਘਟਦੀ ਹੈ।

ਦਿਨ 'ਚ ਕਿੰਨੀ ਗਾਜਰ ਖਾਣੀ ਠੀਕ ਹੈ?

  • ਕੱਚੀ ਗਾਜਰ: 1–2 ਪ੍ਰਤੀ ਦਿਨ
  • ਗਾਜਰ ਦਾ ਜੂਸ: 1 ਗਿਲਾਸ (150–200 ml)
  • ਡਾਇਬਟੀਜ਼ ਮਰੀਜ਼: ਜੂਸ ਤੋਂ ਬਚੋ, ਸਿਰਫ਼ ਅੱਧੀ ਗਾਜਰ ਸਲਾਦ 'ਚ ਖਾ ਸਕਦੇ ਹਨ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।


author

DIsha

Content Editor

Related News