ਘਰ ''ਚ ਬਣਾਓ Spicy Egg Toastie, ਝਟਪਟ ਬਣ ਕੇ ਹੋ ਜਾਂਦੀ ਹੈ ਤਿਆਰ
Wednesday, Nov 26, 2025 - 03:55 PM (IST)
ਵੈੱਬ ਡੈਸਕ- ਸਪਾਇਸੀ ਐਗ ਟੋਸਟੀ ਇਕ ਝਟਪਟ ਬਣ ਕੇ ਤਿਆਰ ਹੋਣ ਵਾਲੀ ਸਵਾਦਿਸ਼ਟ ਰੈਸਿਪੀ ਹੈ। ਉਬਲੇ ਆਂਡੇ, ਭੁੰਨੇ ਟਮਾਟਰ ਅਤੇ ਮਸਾਲਿਆਂ ਦਾ ਜ਼ਬਰਦਸਤ ਕਾਮਬਿਨੇਸ਼ਨ ਇਸ ਨੂੰ ਬੇਹੱਦ ਫਲੇਵਰਫੁੱਲ ਬਣਾਉਂਦਾ ਹੈ।
Servings - 3
ਸਮੱਗਰੀ
ਤੇਲ- 1 ਚਮਚ
ਲਸਣ (ਕੱਟਿਆ ਹੋਇਆ)- 1 ਚਮਚ
ਪਿਆਜ਼- 40 ਗ੍ਰਾਮ
ਭੁੰਨਿਆ ਹੋਇਆ ਟਮਾਟਰ- 130 ਗ੍ਰਾਮ
ਲੂਣ- 1 ਚਮਚ
ਕਾਲੀ ਮਿਰਚ-1/2 ਚਮਚ
ਲਾਲ ਮਿਰਚ ਫਲੈਕਸ- 1/2 ਚਮਚ
ਕੈਚਪ- 1 ਚਮਚ
ਉਬਲੇ ਆਂਡੇ-3
ਹਰੀ ਮਿਰਚ- 1 ਚਮਚ
ਧਨੀਆ- 1 ਚਮਚ
ਟੋਸਟ ਕੀਤੀ ਹੋਈ ਬਰੈੱਡ- 3 ਸਲਾਈਸ
ਪਿਆਜ਼ (ਸਲਾਈਸ ਕੀਤੇ ਹੋਏ)- 20 ਗ੍ਰਾਮ
ਧਨੀਆ- 1 ਚਮਚ
ਪ੍ਰੋਸੈੱਸਡ ਚੀਜ਼- 2 ਚਮਚ
ਚਿੱਲੀ ਆਇਲ- 2 ਚਮਚ
ਵਿਧੀ
1- ਇਕ ਪੈਨ 'ਚ ਤੇਲ ਗਰਮ ਕਰੋ। ਫਿਰ ਇਸ 'ਚ 1 ਚਮਚ ਲਸਣ ਅਤੇ 40 ਗ੍ਰਾਮ ਪਿਆਜ਼ ਪਾ ਕੇ 1-2 ਮਿੰਟ ਪਕਾਓ।
2- ਹੁਣ ਇਸ 'ਚ 130 ਗ੍ਰਾਮ ਭੁੰਨਿਆ ਹੋਇਆ ਟਮਾਟਰ, 1 ਚਮਚ ਲੂਣ, 1/2 ਚਮਚ ਕਾਲੀ ਮਿਰਚ, 1/2 ਚਮਚ ਮਿਰਚ ਫਲੈਕਸ ਅਤੇ 1 ਚਮਚ ਕੈਚੱਪ ਪਾ ਕੇ 1 ਮਿੰਟ ਪਕਾਓ।
3- ਫਿਰ 3 ਉਬਲੇ ਆਂਡੇ, 1 ਚਮਚ ਹਰੀ ਮਿਰਚ ਅਤੇ 1 ਚਮਚ ਧਨੀਆ ਪਾਓ। ਢੱਕਣ ਲਗਾ ਕੇ 3-4 ਮਿੰਟ ਪਕਾਓ।
4- ਢੱਕਣ ਹਟਾ ਕੇ ਗੈਸ ਬੰਦ ਕਰ ਦਿਓ।
5- ਹੁਣ ਟੋਸਟ ਕੀਤੀ ਹੋਈ ਬਰੈੱਡ 'ਤੇ ਤਿਆਰ ਸਪਾਇਸੀ ਐਗ ਮਿਕਸ ਕਰ ਕੇ ਫੈਲਾਓ। ਉਪਰੋਂ ਕੱਟੇ ਹੋਏ ਪਿਆਜ਼, ਧਨੀਆ, ਪ੍ਰੋਸੈਸਡ ਚੀਜ਼ ਅਤੇ ਥੋੜ੍ਹਾ ਜਿਹਾ ਚਿੱਲੀ ਆਇਲ ਪਾਓ।
6- ਗਰਮਾ-ਗਰਮ ਸਰਵ ਕਰੋ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
