ਸਾਵਧਾਨ ! ਭੁੱਲ ਕੇ ਵੀ ਹਲਕੇ ''ਚ ਨਾ ਲਿਓ ''ਪੈਰਾਂ ਦਾ ਦਰਦ'', ਜਾਨ ਨੂੰ ਹੋ ਸਕਦੈ ਖ਼ਤਰਾ

Monday, Nov 24, 2025 - 12:23 PM (IST)

ਸਾਵਧਾਨ ! ਭੁੱਲ ਕੇ ਵੀ ਹਲਕੇ ''ਚ ਨਾ ਲਿਓ ''ਪੈਰਾਂ ਦਾ ਦਰਦ'', ਜਾਨ ਨੂੰ ਹੋ ਸਕਦੈ ਖ਼ਤਰਾ

ਹੈਲਥ ਡੈਸਕ- ਜੇਕਰ ਪੈਰਾਂ 'ਚ ਵਾਰ-ਵਾਰ ਦਰਦ, ਝਨਝਨਾਹਟ ਜਾਂ ਭਾਰੀਪਨ ਮਹਿਸੂਸ ਹੁੰਦਾ ਹੈ, ਤਾਂ ਇਹ ਕੇਵਲ ਥਕਾਵਟ ਨਹੀਂ, ਸਗੋਂ ਖੂਨ ਦੇ ਪ੍ਰਵਾਹ (Blood Flow) 'ਚ ਕਮੀ ਦਾ ਇਸ਼ਾਰਾ ਵੀ ਹੋ ਸਕਦਾ ਹੈ। ਮਾਹਿਰ ਵੈਸਕੁਲਰ ਸਰਜਨਾਂ ਦੇ ਅਨੁਸਾਰ, ਇਸ ਤਰ੍ਹਾਂ ਦੀਆਂ ਸਮੱਸਿਆਵਾਂ ਸ਼ੁਰੂ 'ਚ ਹਲਕੀਆਂ ਲੱਗਦੀਆਂ ਹਨ ਪਰ ਸਮੇਂ ਨਾਲ ਖ਼ਤਰਨਾਕ ਬੀਮਾਰੀਆਂ ਦਾ ਰੂਪ ਧਾਰ ਸਕਦੀਆਂ ਹਨ।

ਇਹ ਵੀ ਪੜ੍ਹੋ : ਬਾਬਾ ਵੇਂਗਾ ਨੇ ਕਰ'ਤੀ ਭਵਿੱਖਬਾਣੀ; ਸਾਲ 2026 'ਚ ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ, ਮਸ਼ੀਨ ਨਾਲ ਗਿਣਨੇ ਪੈਣਗੇ ਨੋਟ!

ਪਰਿਫੇਰਲ ਆਰਟਰੀ ਡਿਜ਼ੀਜ਼ (PAD) – ਸਭ ਤੋਂ ਵੱਡਾ ਕਾਰਣ

ਇਸ ਬੀਮਾਰੀ 'ਚ ਪੈਰਾਂ ਦੀਆਂ ਨਸਾਂ 'ਚ ਪਲਾਕ ਜੰਮ ਜਾਂਦਾ ਹੈ, ਜਿਸ ਕਾਰਨ ਖੂਨ ਦਾ ਪ੍ਰਵਾਹ ਘਟ ਜਾਂਦਾ ਹੈ। ਤੁਰਦੇ ਸਮੇਂ ਪਿੰਡਲੀ ਜਾਂ ਪੈਰ 'ਚ ਤੇਜ਼ ਦਰਦ ਆਉਣਾ ਅਤੇ ਰੁਕ ਕੇ ਆਰਾਮ ਕਰਨ ‘ਤੇ ਦਰਦ ਦਾ ਘਟ ਜਾਣਾ ਇਸ ਦੇ ਮੁੱਖ ਲੱਛਣ ਹਨ। ਇਲਾਜ ਵਿਚ ਦੇਰੀ ਪੈਰ ਤੱਕ ਖੂਨ ਦੀ ਸਪਲਾਈ ਰੋਕ ਸਕਦੀ ਹੈ।

ਬਲੱਡ ਕਲੋਟ (DVT)

ਪੈਰ ਦੀ ਨਸ 'ਚ ਬਣਿਆ ਖੂਨ ਦਾ ਥੱਕਾ ਜਾਨਲੇਵਾ ਵੀ ਬਣ ਸਕਦਾ ਹੈ। ਪੈਰਾਂ 'ਚ ਸੋਜ, ਦਰਦ, ਗਰਮੀ ਅਤੇ ਲਾਲ-ਨੀਲਾ ਪਨ ਡੀਪ ਵੇਨ ਥ੍ਰੌਮਬੋਸਿਸ ਦੇ ਸੰਕੇਤ ਹਨ। ਨਸਾਂ ਦਾ ਕਮਜ਼ੋਰ ਹੋ ਕੇ ਉਭਰਣਾ ਵੀ ਖੂਨ ਦੇ ਵਾਪਸ ਨਾ ਜਾਣ ਦੀ ਨਿਸ਼ਾਨੀ ਹੈ।

ਡਾਇਬਟਿਕ ਨਿਊਰੋਪੈਥੀ

ਸ਼ੂਗਰ ਵਧਣ ਨਾਲ ਨਸਾਂ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਨਾਲ ਪੈਰਾਂ 'ਚ ਸੁੰਨਾਪਨ, ਜਲਣ ਅਤੇ ਲਗਾਤਾਰ ਦਰਦ ਹੁੰਦਾ ਹੈ। ਸਰਦੀਆਂ ਜਾਂ ਲੰਬੇ ਸਮੇਂ ਤੱਕ ਬੈਠੇ ਰਹਿਣ ਨਾਲ ਵੀ ਖੂਨ ਦਾ ਵਹਾਅ ਘਟਦਾ ਹੈ, ਜੋ ਇਕ ਵੱਡੀ ਵੈਸਕੁਲਰ ਚਿਤਾਵਨੀ ਹੈ।

ਪੈਰ ਦੀ ਨਸ ਬਲੌਕ ਹੋਣਾ

ਇਸ 'ਚ ਪੈਰਾਂ 'ਚ ਤੇਜ਼ ਦਰਦ, ਤੁਰਨ 'ਚ ਪਰੇਸ਼ਾਨੀ, ਉਂਗਲੀਆਂ ਦਾ ਰੰਗ ਬਦਲਣਾ, ਪੈਰ ਠੰਢੇ ਹੋਣਾ ਅਤੇ ਜ਼ਖਮ ਦਾ ਨਾ ਭਰਨਾ ਮੁੱਖ ਲੱਛਣ ਹਨ। ਇਹ ਹਾਲਤ ਤੁਰੰਤ ਜਾਂਚ ਦੀ ਮੰਗ ਕਰਦੀ ਹੈ।

ਇਹ ਵੀ ਪੜ੍ਹੋ : ਸਾਲ 2025 ਦਾ ਅੰਤ ਹੋ ਸਕਦੈ ਭਿਆਨਕ, ਇਸ ਖ਼ਤਰਨਾਕ ਭਵਿੱਖਬਾਣੀ ਨੇ ਲੋਕਾਂ ਦੀ ਵਧਾਈ ਚਿੰਤਾ

ਲਗਾਤਾਰ ਪੈਰ ਦਰਦ ਘਟਾਉਣ ਦਾ ਸਭ ਤੋਂ ਸੌਖਾ ਉਪਾਅ — "Leg Elevation"

ਵੈਸਕੁਲਰ ਸਰਜਨਾਂ ਦੇ ਅਨੁਸਾਰ ਇਹ ਸਭ ਤੋਂ ਪ੍ਰਭਾਵਸ਼ਾਲੀ ਹੈ। ਰੋਜ਼ 10–15 ਮਿੰਟ ਲਈ ਪੈਰਾਂ ਨੂੰ ਦਿਲ ਦੇ ਲੈਵਲ ਤੋਂ ਉੱਪਰ ਰੱਖੋ। ਪੈਰਾਂ ਹੇਠਾਂ 2–3 ਸਿਰਹਾਣੇ ਰੱਖ ਸਕਦੇ ਹੋ ਜਾਂ ਕੰਧ ‘ਤੇ ਪੈਰ ਟਿਕਾ ਕੇ ਲੇਟ ਸਕਦੇ ਹੋ। ਇਸ ਨਾਲ ਖੂਨ ਦਾ ਪ੍ਰਵਾਹ ਸੁਧਰਦਾ ਹੈ, ਦਰਦ ਤੇ ਸੋਜ ਘਟਦੀ ਹੈ ਅਤੇ ਨਸਾਂ ‘ਤੇ ਦਬਾਅ ਘੱਟ ਹੁੰਦਾ ਹੈ। ਇਹ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਹੈ ਜੋ ਲੰਬੇ ਸਮੇਂ ਤੱਕ ਖੜ੍ਹੇ ਰਹਿੰਦੇ ਹਨ, ਡੈਸਕ ਜੌਬ ਕਰਦੇ ਹਨ ਜਾਂ ਜਿਨ੍ਹਾਂ ਨੂੰ ਵੈਰੀਕੋਜ਼ ਵੇਨਸ ਜਾਂ ਸੋਜ ਦੀ ਸਮੱਸਿਆ ਹੈ।

ਪੈਰਾਂ ਦਾ ਦਰਦ ਘਟਾਉਣ ਲਈ ਹੋਰ ਜ਼ਰੂਰੀ ਉਪਾਅ

  • ਰੋਜ਼ 20–30 ਮਿੰਟ ਵਾਕ ਕਰੋ
  • ਤੇਲ ਜਾਂ ਮੌਇਸਚਰਾਈਜ਼ਰ ਨਾਲ ਪੈਰਾਂ ਦੀ ਮਸਾਜ ਕਰੋ
  • ਬਹੁਤ ਤੰਗ ਕੱਪੜੇ ਜਾਂ ਜੁਰਾਬਾਂ ਨਾ ਪਹਿਨੋ
  • ਵੱਧ ਪਾਣੀ ਪੀਓ
  • ਸ਼ੂਗਰ, BP ਅਤੇ ਕੋਲੈਸਟਰੋਲ ਕੰਟਰੋਲ 'ਚ ਰੱਖੋ

ਤੁਰੰਤ ਡਾਕਟਰ ਨੂੰ ਕਦੋਂ ਦਿਖਾਈਏ?

  • ਜੇ ਪੈਰ ਨੀਲੇ ਜਾਂ ਬਹੁਤ ਠੰਢੇ ਹੋਣ
  • ਜੇ ਸੋਜ ਲਗਾਤਾਰ ਵਧਦੀ ਜਾ ਰਹੀ ਹੋ
  • ਤੁਰਦੇ ਸਮੇਂ ਦਰਦ ਵਧੇ
  • ਪੈਰਾਂ ਦੇ ਜ਼ਖਮ ਨਾ ਭਰਨ
  • ਨਸ ਉਭਰੀ ਜਾਂ ਕਠੋਰ ਮਹਿਸੂਸ ਹੋਵੇ

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।


author

DIsha

Content Editor

Related News