ਬੰਦ ਹੋਣ ਵਾਲਾ ਹੈ ਫੇਸਬੁੱਕ ਤੇ ਇੰਸਟਾਗ੍ਰਾਮ! ਪੋਸਟਿੰਗ ਜ਼ੀਰੋ ਦਾ ਨੌਜਵਾਨਾਂ ''ਚ ਕ੍ਰੇਜ਼, ਜਾਣੋ ਕੀ ਹੈ ਇਹ

Wednesday, Dec 03, 2025 - 02:50 PM (IST)

ਬੰਦ ਹੋਣ ਵਾਲਾ ਹੈ ਫੇਸਬੁੱਕ ਤੇ ਇੰਸਟਾਗ੍ਰਾਮ! ਪੋਸਟਿੰਗ ਜ਼ੀਰੋ ਦਾ ਨੌਜਵਾਨਾਂ ''ਚ ਕ੍ਰੇਜ਼, ਜਾਣੋ ਕੀ ਹੈ ਇਹ

ਜਲੰਧਰ (ਵੈਬ ਡੈਸਕ) : ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਭਾਵੇਂ ਯੂਜ਼ਰ ਬੇਸ ਸਥਿਰ ਹੈ, ਪਰ ਇਸ ਸਮੇਂ ਇੱਕ ਨਵਾਂ ਅਤੇ ਚਿੰਤਾਜਨਕ ਰੁਝਾਨ ਤੇਜ਼ੀ ਨਾਲ ਉੱਭਰ ਰਿਹਾ ਹੈ ਜਿਸ ਨੂੰ "Posting Zero" (ਪੋਸਟਿੰਗ ਜ਼ੀਰੋ) ਕਿਹਾ ਜਾਂਦਾ ਹੈ। ਇਸ ਰੁਝਾਨ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਮੂਲ ਸੁਭਾਅ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਲਾਂਕਿ, ਭਾਰਤ ਵਿੱਚ ਯੂਜ਼ਰ ਬੇਸ ਵੱਡਾ ਅਤੇ ਘੱਟੋ-ਘੱਟ ਸਥਿਰ ਹੈ, ਪਰ ਡਿਜੀਟਲ ਦੁਨੀਆ ਵਿੱਚ ਵਧਦੀ ਇਸ 'ਖਾਮੋਸ਼ੀ' ਕਾਰਨ ਇਹ ਸਵਾਲ ਉੱਠਣ ਲੱਗਾ ਹੈ ਕਿ ਕੀ ਲੋਕ ਇਨ੍ਹਾਂ ਪਲੇਟਫਾਰਮਾਂ ਨੂੰ ਛੱਡ ਦੇਣਗੇ ? ਕੀ ਇਹ ਫੇਸਬੁੱਕ ਤੇ ਇੰਸਟਾਗ੍ਰਾਮ ਵਰਗੇ ਪਲੇਟਫਾਰਮ ਬੰਦ ਹੋ ਜਾਣਗੇ?

ਪੋਸਟਿੰਗ ਜ਼ੀਰੋ ਅਧੀਨ, ਬਹੁਤ ਸਾਰੇ ਲੋਕ, ਖ਼ਾਸ ਕਰਕੇ ਨੌਜਵਾਨ (Gen Z), ਹੁਣ ਆਪਣੀ ਜ਼ਿੰਦਗੀ ਦੇ ਪਲਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝੇ ਕਰਨ ਦੀ ਬਜਾਏ ਸ਼ਾਂਤੀ, ਪ੍ਰਾਈਵੇਸੀ ਅਤੇ ਮਨੋਵਿਹਾਰਕ ਸੁਖ-ਚੈਨ ਨੂੰ ਤਰਜੀਹ ਦੇ ਰਹੇ ਹਨ।

PunjabKesari

ਕੀ ਹੈ 'ਪੋਸਟਿੰਗ ਜ਼ੀਰੋ'?

ਪੋਸਟਿੰਗ ਜ਼ੀਰੋ ਦਾ ਸਪੱਸ਼ਟ ਅਰਥ ਹੈ ਕਿ ਉਹ ਲੋਕ ਜੋ ਸਾਲਾਂ ਤੋਂ ਸੋਸ਼ਲ ਮੀਡੀਆ ਵਰਤ ਰਹੇ ਹਨ, ਉਹ ਹੁਣ ਆਪਣੀ ਫੀਡ ਨੂੰ ਖ਼ਾਲੀ ਰੱਖ ਰਹੇ ਹਨ। ਉਹ ਪਲੇਟਫਾਰਮਾਂ 'ਤੇ ਲੌਗਇਨ ਤਾਂ ਕਰਦੇ ਹਨ (Consumption ਜਾਰੀ ਹੈ), ਪਰ public posting, photo-sharing, status updates, ਜਾਂ ਰੀਲਜ਼ ਘੱਟ ਅਪਡੇਟ ਕਰਨ ਲੱਗੇ ਹਨ ਜਾਂ ਬਿਲਕੁਲ ਬੰਦ ਕਰ ਰਹੇ ਹਨ। ਇਸ ਰੁਝਾਨ ਨਾਲ 'ਸੋਸ਼ਲ ਮੀਡੀਆ' ਆਪਣੀ ਪੁਰਾਣੀ ਰੂਹ, ਸਾਂਝ, ਮਿਲਾਪ, ਯਾਦਾਂ ਦੇ ਭੰਡਾਰ ਤੋਂ ਬਦਲਦਾ ਜਾ ਰਿਹਾ ਹੈ, ਅਤੇ ਜ਼ਿਆਦਤਰ ਇੱਕ ਖਪਤ ਦਾ ਜ਼ਰੀਆ ਹੋ ਗਿਆ ਹੈ।

ਨੌਜਵਾਨਾਂ 'ਚ ਇਸ ਕ੍ਰੇਜ਼ ਦੇ ਤਿੰਨ ਮੁੱਖ ਕਾਰਨ

ਪੋਸਟਿੰਗ ਜ਼ੀਰੋ ਦੇ ਵਧਣ ਦੇ ਮੁੱਖ ਤੌਰ 'ਤੇ ਤਿੰਨ ਕਾਰਨ ਹਨ ਜੋ ਸੋਸ਼ਲ ਮੀਡੀਆ ਦੇ experience ਨੂੰ ਬੋਝ ਬਣਾ ਰਹੇ ਹਨ:

Algorithm ਅਤੇ ਇਸ਼ਤਿਹਾਰਾਂ ਦਾ ਓਵਰਲੋਡ

ਸੋਸ਼ਲ ਮੀਡੀਆ ਪੋਰਟਲਾਂ 'ਤੇ ਬਹੁਤ ਵੱਧ ਇਸ਼ਤਿਹਾਰ,ਏ.ਆਈ. ਜਨਰੇਟ ਕੀਤੀ ਸਮੱਗਰੀ, ਅਤੇ algorithmic ਦਬਾਅ ਵਧ ਗਿਆ ਹੈ। ਇਸ ਨਾਲ ਸਮੱਗਰੀ ਥਕਾਵਟ ਵੱਧ ਗਈ ਹੈ। ਆਮ ਯੂਜ਼ਰਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਪੋਸਟ 'ਇਸ਼ਤਿਹਾਰਾਂ, influence, ਵਾਇਰਲ ਕੰਟੈਂਟ' ਦੀ ਭੀੜ ਵਿੱਚ ਕੋਈ ਪ੍ਰਭਾਵ ਨਹੀਂ ਛੱਡੇਗੀ।

ਪ੍ਰਾਈਵੇਸੀ ਅਤੇ ਓਵਰ-ਐਕਸਪੋਜ਼ਰ ਦਾ ਡਰ

ਲੋਕ ਹੁਣ ਆਪਣੀ ਨਿੱਜੀ ਜ਼ਿੰਦਗੀ ਖੁੱਲ੍ਹ ਕੇ ਸ਼ੇਅਰ ਨਹੀਂ ਕਰਨਾ ਚਾਹੁੰਦੇ। ਡਾਟਾ ਲੀਕ,ਟ੍ਰੋਲਿੰਗ, ਨਫ਼ਰਤ ਭਰੀਆਂ ਟਿੱਪਣੀਆਂ (ਕੁਮੈਂਟਸ), ਅਤੇ ਮੀਮਸ ਵਰਗੀਆਂ ਚੀਜ਼ਾਂ ਨੇ ਲੋਕਾਂ ਵਿੱਚ ਡਰ ਪੈਦਾ ਕੀਤਾ ਹੈ, ਜਿਸ ਕਾਰਨ ਉਹ ਪਬਲਿਕ ਪੋਸਟਿੰਗ ਨੂੰ ਨਜ਼ਰਅੰਦਾਜ ਕਰ ਰਹੇ ਹਨ।

ਮਨੋਵੈਗਿਆਨਿਕ ਥਕਾਵਟ

ਕਈ ਲੋਕਾਂ ਨੇ ਮਹਿਸੂਸ ਕੀਤਾ ਹੈ ਕਿ ਸੋਸ਼ਲ ਮੀਡੀਆ 'ਤੇ "perfect life" ਦਿਖਾਉਣ ਜਾਂ ਜਨਤਕ ਪ੍ਰਮਾਣਿਕਤਾ (public validation) ਲੈਣ ਦਾ ਦਬਾਅ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਵਿਗਾੜ ਸਕਦਾ ਹੈ। ਇਸ ਲਈ, ਉਹ ਪੋਸਟਿੰਗ ਘੱਟ ਕਰਕੇ ਵਧੇਰੇ ਪ੍ਰਾਇਵੇਸੀ ਅਤੇ ਅਸਲ ਸਬੰਧ (real connections) ਨੂੰ ਤਰਜੀਹ ਦੇ ਰਹੇ ਹਨ।

PunjabKesari

ਭਾਰਤ 'ਚ ਵਰਤੋਂ ਵੱਧ, ਪਰ ਪੋਸਟਿੰਗ ਘੱਟ

ਭਾਰਤ ਵਿੱਚ ਸੋਸ਼ਲ ਮੀਡੀਆ ਦਾ ਉਪਭੋਗਤਾ ਆਧਾਰ ਬਹੁਤ ਵਿਸ਼ਾਲ ਹੈ। 2025 ਵਿੱਚ, ਭਾਰਤ ਵਿੱਚ ਸੋਸ਼ਲ ਮੀਡੀਆ ਯੂਜ਼ਰਸ ਦੀ ਗਿਣਤੀ ਕੁੱਲ 692 ਮਿਲੀਅਨ ਹੋ ਗਈ ਹੈ। ਸਿਰਫ਼ ਇੰਸਟਾਗ੍ਰਾਮ ਦੇ ਹੀ ਕੁੱਲ 414 ਮਿਲੀਅਨ ਯੂਜ਼ਰ ਹਨ। ਭਾਰਤ ਦੀ ਡੀਜ਼ੀਟਲ ਆਬਾਦੀ (digital-population) ਦਾ ਲਗਭਗ 89.3% ਹਿੱਸਾ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਵਰਤਦਾ ਹੈ। ਪਰ, ਇਨ੍ਹਾਂ ਵੱਡੇ ਅੰਕੜਿਆਂ ਦੇ ਬਾਵਜੂਦ, ਪੋਸਟਿੰਗ ਜ਼ੀਰੋ ਦੇ ਰੁਝਾਨ ਦੇ ਸੰਕੇਤ ਮਿਲੇ ਹਨ:

  • ਘਟਦਾ Engagement: ਇੱਕ ਰਿਪੋਰਟ ਮੁਤਾਬਕ, ਜੂਨ 2024 ਵਿੱਚ ਭਾਰਤੀ ਸੋਸ਼ਲ ਮੀਡੀਆ ਉਪਭੋਗਤਾਵਾਂ ਦਾ ਸਾਰਥਿਕ ਸਮਾਂ (engagement hours)ਲਗਭਗ 10 ਬਿਲੀਅਨ ਘੰਟੇ ਰਿਹਾ, ਜੋ 2023 ਦੇ ਜੂਨ ਨਾਲੋਂ 10 ਫੀਸਦ ਘੱਟ ਹੈ।
  • ਸਿਰਫ਼ ਵਰਤੋਂ ਦੀ ਚੋਣ: ਕੁਝ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਭਾਰਤੀ ਨੌਜਵਾਨਾਂ ਵਿੱਚ ਸਿਰਫ ਕੰਟੈਟ ਦੇਖਣ (content consumption) ਦਾ ਰੁਝਾਣ ਵਧ ਰਿਹਾ ਹੈ, ਜਦਕਿ ਕੰਟੈਂਟ ਕ੍ਰਿਏਸ਼ਨ ਜਾਂ ਪੋਸਟਿੰਗ (content creation/posting) ਘੱਟ ਹੋਣੀ ਲੱਗੀ।
  • ਦੇਖਣ ਨੂੰ ਤਰਜ਼ੀਹ : 18–30 ਸਾਲ ਦੇ ਉਮਰ ਸਮੂਹ 'ਤੇ ਕੀਤੀ ਗਈ ਇੱਕ study ਦੱਸਦੀ ਹੈ ਕਿ 60 ਫੀਸਦ ਲੋਕ ਸੋਸ਼ਲ ਮੀਡੀਆ ਵਰਤਦੇ ਤਾਂ ਹਨ, ਪਰ ਬਹੁਤੇ ਲੋਕ ਫੋਟੋਆਂ, ਵੀਡੀਓ ਸ਼ੇਅਰ ਕਰਨ ਦੀ ਥਾਂ ਸਿਰਫ ਦੇਖਣ ਨੂੰ ਤਰਜੀਹ ਦਿੰਦੇ ਹਨ।

ਨਤੀਜੇ ਵਜੋਂ, ਸੋਸ਼ਲ ਮੀਡੀਆ ਪਲੇਟਫਾਰਮਜ਼ 'ਤੇ ਵੀਊਜ਼, ਲਾਈਕਸ, ਰੀਲ ਦੇਖਣਾ, ਸਟੋਰੀਆਂ ਦੇਖਣਾ, ਵਧ ਰਿਹਾ ਹੈ, ਪਰ ਰੋਜ਼ਾਨਾਂ ਪਬਲਿਕ ਫੀਡਿੰਗ ਭਾਵ ਪੋਸਟਿੰਗ ਘੱਟ ਰਹੀ ਹੈ।
PunjabKesari

ਸੋਸ਼ਲ ਮੀਡੀਆ ਦਾ ਨਵਾਂ ਰੂਪ

ਪੋਸਟਿੰਗ ਜ਼ੀਰੋ ਦੇ ਕਾਰਨ, ਯੂਜ਼ਰਾਂ ਦਾ ਇੱਕ ਵੱਡਾ ਹਿੱਸਾ ਹੁਣ ਸਿਰਫ਼ “passive viewers” ਬਣ ਗਿਆ ਹੈ, ਉਹ ਸਿਰਫ਼ ਸਕ੍ਰੋਲ ਕਰਦੇ ਹਨ, ਪਰ ਪੋਸਟ ਨਹੀਂ ਕਰਦੇ। ਇਸ ਨਾਲ ਫੀਡ ਵਿੱਚ ਅਸਲੀ ਸਮੱਗਰੀ (genuine content) ਘੱਟ ਹੋ ਰਿਹਾ ਹੈ, ਅਤੇ ਇਸਦੀ ਥਾਂ 'ਤੇ ad-content, influencer/brand posts ਅਤੇ AI-Generated Content ਦਾ ਦਬਦਬਾ ਵਧ ਰਿਹਾ ਹੈ। ਨੌਜਵਾਨ ਹੁਣ ਆਪਣੀ ਆਨਲਾਈਨ ਪਹਿਚਾਣ (Online identity) ਨੂੰ public highlight reel ਦੀ ਥਾਂ private reality ਵੱਲ ਜ਼ਿਆਦਾ ਲੈ ਕੇ ਜਾ ਰਹੇ ਹਨ।

ਅੰਤ ਵਿੱਚ ਅਸੀਂ ਸ਼ੁਰੂਆਤ ਵਿੱਚ ਚੁੱਕੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਸਿਰਫ਼ ਇਹ ਕਹਿ ਸਕਦੇ ਹਾਂ ਕਿ ਪੋਸਟਿੰਗ ਜ਼ੀਰੋ ਸੋਸ਼ਲ ਮੀਡੀਆ ਲਈ ਇਕ ਖ਼ਤਰਨਾਕ ਰੁਝਾਣ ਜ਼ਰੂਰ ਹੈ, ਇਸ ਦਾ ਮਤਲਬ ਇਹ ਨਹੀਂ ਕੀ ਫੇਸਬੁੱਕ ਜਾਂ ਇੰਸਟਾਗ੍ਰਾਮ ਬੰਦ ਹੋਣ ਵਾਲੇ ਹਨ ਪਰ, 'Posting Zero' ਦਾ ਇਹ ਰੁਝਾਨ ਦਰਸਾਉਂਦਾ ਹੈ ਕਿ ਸੋਸ਼ਲ ਮੀਡੀਆ ਹੁਣ gradually corporate, marketing, bots ਅਤੇ influencers ਦਾ ਅਧਿਕਾਰਿਤ ਮੇਲ ਬਣਦਾ ਜਾ ਰਿਹਾ ਹੈ, ਜਿੱਥੇ ਆਮ ਯੂਜ਼ਰ ਦੀ ਆਵਾਜ਼ ਘੱਟ ਹੋ ਰਹੀ ਹੈ। ਇਹ ਬਦਲਾਅ ਪਲੇਟਫਾਰਮਾਂ ਲਈ ਇੱਕ ਚੁਣੌਤੀ ਹੈ, ਜਿਸ ਨਾਲ ਉਨ੍ਹਾਂ ਦੀ ਮੌਲਿਕਤਾ ਖ਼ਤਮ ਹੋ ਸਕਦੀ ਹੈ।


author

DILSHER

Content Editor

Related News