ਸਰਦੀਆਂ ''ਚ ਘੱਟ ਜਾਂਦੀ ਹੈ ਬੱਚਿਆਂ ਦੀ Immunity ! ਜਲਦੀ ਹੁੰਦੇ ਬੀਮਾਰ, ਇੰਝ ਕਰੋ ਬਚਾਅ

Saturday, Dec 06, 2025 - 04:43 PM (IST)

ਸਰਦੀਆਂ ''ਚ ਘੱਟ ਜਾਂਦੀ ਹੈ ਬੱਚਿਆਂ ਦੀ Immunity ! ਜਲਦੀ ਹੁੰਦੇ ਬੀਮਾਰ, ਇੰਝ ਕਰੋ ਬਚਾਅ

ਹੈਲਥ ਡੈਸਕ- ਸਰਦੀਆਂ 'ਚ ਬੱਚਿਆਂ 'ਚ ਸਰਦੀ-ਜ਼ੁਕਾਮ ਦੇ ਮਾਮਲੇ ਤੇਜ਼ੀ ਨਾਲ ਵਧ ਜਾਂਦੇ ਹਨ। ਠੰਢੀ ਅਤੇ ਸੁੱਕੀ ਹਵਾ 'ਚ ਵਾਇਰਸ ਲੰਮਾ ਸਮਾਂ ਜ਼ਿੰਦਾ ਰਹਿੰਦੇ ਹਨ, ਇਸ ਕਰਕੇ ਖ਼ਾਸ ਕਰਕੇ ਘਰਾਂ, ਸਕੂਲਾਂ ਅਤੇ ਡੇਅ ਕੇਅਰ 'ਚ ਇਨਫੈਕਸ਼ਨ ਤੇਜ਼ੀ ਨਾਲ ਫੈਲਦਾ ਹੈ। ਮਾਹਿਰ ਕਹਿੰਦੇ ਹਨ ਕਿ ਜੇ ਮਾਪੇ ਕੁਝ ਸੌਖੀਆਂ ਆਦਤਾਂ ਤੇ ਨਿਯਮਿਤ ਦੇਖਭਾਲ ਅਪਣਾਉਣ, ਤਾਂ ਬੱਚਿਆਂ ਨੂੰ ਬੀਮਾਰੀਆਂ ਤੋਂ ਕਾਫੀ ਹੱਦ ਤੱਕ ਬਚਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਕੀ ਸਰਦੀਆਂ 'ਚ ਫਰਿੱਜ ਬੰਦ ਕਰਨਾ ਠੀਕ? ਜਾਣੋ ਮਾਹਿਰਾਂ ਦੀ ਰਾਏ

1. ਰੋਜ਼ਾਨਾ ਸਫਾਈ ਦਾ ਰੂਟੀਨ

ਬੱਚਿਆਂ ਨੂੰ ਸਕੂਲ ਤੋਂ ਆਉਣ ਦੇ ਬਾਅਦ, ਟਾਇਲਟ ਦੇ ਬਾਅਦ ਅਤੇ ਖਾਣੇ ਤੋਂ ਪਹਿਲਾਂ 20 ਸਕਿੰਟ ਤੱਕ ਸਾਬਣ ਨਾਲ ਹੱਥ ਧੋਣ ਦੀ ਆਦਤ ਪਾਓ। ਖੰਘ ਜਾਂ ਛਿੱਕ ਆਉਣ 'ਤੇ ਬੱਚੇ ਨੂੰ ਕੋਹਣੀ 'ਚ ਮੂੰਹ ਕਰਨ ਦੀ ਸਿੱਖ ਦਿਓ। ਘਰ 'ਚ ਤਾਜ਼ਾ ਹਵਾ ਲਈ ਰੋਜ਼ਾਨਾ ਸਵੇਰੇ 10 ਮਿੰਟ ਲਈ ਖਿੜਕੀਆਂ ਖੋਲ੍ਹੋ।

2. ਨੱਕ ਦੀ ਦੇਖਭਾਲ

ਸਕੂਲ ਜਾਣ ਤੋਂ ਪਹਿਲਾਂ ਅਤੇ ਸੌਂਣ ਤੋਂ ਪਹਿਲਾਂ 0.65 ਫੀਸਦੀ ਸਲਾਈਨ ਨੋਜ਼ ਸਪਰੇਅ ਦਿਓ, ਜੋ ਨੱਕ ਨੂੰ ਨਮ ਰੱਖਦਾ ਹੈ ਅਤੇ ਕਫ਼ ਨੂੰ ਸਾਫ਼ ਕਰਦਾ ਹੈ। 6 ਸਾਲ ਤੋਂ ਵੱਡੇ ਬੱਚਿਆਂ ਨੂੰ 3–5 ਮਿੰਟ ਦੀ ਸਟੀਮ ਦੇ ਸਕਦੇ ਹੋ, ਪਰ ਛੋਟੇ ਬੱਚਿਆਂ ਲਈ ਇਹ ਖਤਰਨਾਕ ਹੋ ਸਕਦੀ ਹੈ।

3. ਪੂਰੀ ਨੀਂਦ-ਕੁਦਰਤੀ ਇਮਿਊਨ ਬੂਸਟਰ

3–5 ਸਾਲ ਦੇ ਬੱਚਿਆਂ ਨੂੰ 10–13 ਘੰਟੇ, 6–12 ਸਾਲ ਦੇ ਬੱਚਿਆਂ ਨੂੰ 9–12 ਘੰਟੇ ਅਤੇ ਟੀਨਏਜਰ ਨੂੰ 8–10 ਘੰਟੇ ਨੀਂਦ ਲੋੜੀਂਦੀ ਹੈ। ਸੌਂਣ ਤੋਂ 30 ਮਿੰਟ ਪਹਿਲਾਂ ਸਕਰੀਨ ਬੰਦ ਕਰੋ ਅਤੇ ਸਵੇਰੇ 10 ਮਿੰਟ ਧੁੱਪ ਲੈਣ ਨਾਲ ਬੱਚਿਆਂ ਦੀ ਬਾਡੀ ਕਲਾਕ ਸਥਿਰ ਰਹਿੰਦੀ ਹੈ।

ਇਹ ਵੀ ਪੜ੍ਹੋ : Tata ਦੀ ਇਸ ਕਾਰ 'ਤੇ ਮਿਲ ਰਿਹਾ ਹੁਣ ਤੱਕ ਦਾ ਸਭ ਤੋਂ ਵੱਡਾ Discount ! ਲੱਖਾਂ 'ਚ ਡਿੱਗੀਆਂ ਕੀਮਤਾਂ

4. ਖਾਣਾ- ਬੀਮਾਰੀਆਂ ਤੋਂ ਪਹਿਲੀ ਸੁਰੱਖਿਆ

ਹਰ ਭੋਜਨ 'ਚ ਪ੍ਰੋਟੀਨ, ਰੰਗ–ਬਿਰੰਗੀਆਂ ਸਬਜ਼ੀਆਂ ਅਤੇ ਗਰਮ ਲਿਕਵਿਡ ਸ਼ਾਮਲ ਕਰੋ। ਆਂਡਾ, ਦਾਲਾਂ, ਦਹੀਂ, ਪਨੀਰ/ਟੋਫੂ ਬਿਹਤਰ ਪ੍ਰੋਟੀਨ ਸਰੋਤ ਹਨ। ਅਮਰੂਦ, ਆਂਵਲਾ, ਸੰਤਰਾ, ਸ਼ਿਮਲਾ ਮਿਰਚ ਅਤੇ ਟਮਾਟਰ ਵਿਟਾਮਿਨ C ਲਈ ਫਾਇਦੇਮੰਦ ਹਨ। ਜ਼ਿੰਕ ਲਈ ਭੁੰਨੇ ਛੋਲੇ ਅਤੇ ਕੱਦੂ ਦੇ ਬੀਜ ਦਿਓ। ਗਰਮ ਸੂਪ, ਕਾੜ੍ਹਾ, ਨਿੰਬੂ–ਅਦਰਕ ਵੀ ਮਦਦਗਾਰ ਹਨ। ਸਰਦੀਆਂ 'ਚ ਬੱਚੇ ਪਾਣੀ ਘੱਟ ਪੀਂਦੇ ਹਨ, ਇਸ ਲਈ ਪਾਣੀ ਦਾ ਰੂਟੀਨ ਬਣਾੋ।

5. ਐਕਟੀਵਿਟੀ ਅਤੇ ਕੱਪੜੇ

ਰੋਜ਼ 30–45 ਮਿੰਟ ਬੱਚਾ ਖੇਡੇ—ਜੇ ਬਾਹਰਲਾ ਹਵਾ ਗੁਣਵੱਤਾ ਨਾਰਮਲ ਹੋਵੇ ਤਾਂ ਆਊਟਡੋਰ ਖੇਡ, ਨਹੀਂ ਤਾਂ ਇਨਡੋਰ ਗਤੀਵਿਧੀਆਂ, ਸਕਿੱਪਿੰਗ ਜਾਂ ਯੋਗਾ। ਛਾਤੀ, ਗਰਦਨ ਅਤੇ ਕੰਨ ਗਰਮ ਰੱਖੋ ਅਤੇ ਬਹੁਤ ਭਾਰੀ ਕੱਪੜਿਆਂ ਤੋਂ ਬਚੋ ਜੋ ਪਸੀਨਾ ਲਿਆ ਕੇ ਬੱਚੇ ਨੂੰ ਠੰਡ ਲਗਵਾ ਸਕਦੇ ਹਨ।

6. ਦਵਾਈਆਂ ਸਮਝਦਾਰੀ ਨਾਲ ਦਿਓ

ਸਧਾਰਨ ਸਰਦੀ-ਜ਼ੁਕਾਮ 'ਚ ਐਂਟੀਬਾਇਓਟਿਕ ਨਾ ਦਿਓ। ਬਚੇ ਹੋਏ ਸਿਰਪ ਕਦੇ ਵੀ ਮੁੜ ਨਾ ਵਰਤੋਂ। ਬੁਖਾਰ 'ਚ ਬੱਚੇ ਨੂੰ ਜ਼ਿਆਦਾ ਲਿਕਵਿਡ ਦਿਓ ਅਤੇ ਹਲਕੇ ਕੱਪੜੇ ਪਵਾਓ। ਪੈਰਾਸਿਟਾਮੋਲ ਜਾਂ ਆਈਬੂਪ੍ਰੋਫ਼ਨ ਸਿਰਫ਼ ਡਾਕਟਰ ਦੀ ਸਲਾਹ ਨਾਲ ਹੀ ਦਿਓ। ਜੇ ਸਾਹ ਲੈਣ 'ਚ ਮੁਸ਼ਕਲ, ਤੇਜ਼ ਬੁਖਾਰ, ਕੰਨ 'ਚ ਦਰਦ ਜਾਂ ਬੱਚੇ ਦਾ ਰਵੱਈਆ ਅਸਧਾਰਨ ਹੋਵੇ ਤਾਂ ਤੁਰੰਤ ਡਾਕਟਰ ਨੂੰ ਦਿਖਾਓ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।


author

DIsha

Content Editor

Related News