ਘਰ ''ਚ ਇੰਝ ਬਣਾਓ Low Calorie Beetroot ਸਲਾਦ, ਬੇਹੱਦ ਆਸਾਨ ਹੈ ਰੈਸਿਪੀ

Saturday, Dec 06, 2025 - 03:08 PM (IST)

ਘਰ ''ਚ ਇੰਝ ਬਣਾਓ Low Calorie Beetroot ਸਲਾਦ, ਬੇਹੱਦ ਆਸਾਨ ਹੈ ਰੈਸਿਪੀ

ਵੈੱਬ ਡੈਸਕ- ਜੇਕਰ ਤੁਸੀਂ ਹੈਲਦੀ ਅਤੇ ਲੋਅ-ਕੈਲੋਰੀ ਰੈਸਿਪੀ ਦੀ ਭਾਲ 'ਚ ਹੋ ਤਾਂ ਇਹ ਬੀਟਰੂਟ ਸਲਾਦ ਤੁਹਾਡੇ ਲਈ ਇਕਦਮ ਪਰਫੈਕਟ ਹੈ। ਇਸ 'ਚ ਦਹੀਂ, ਖੀਰਾ ਅਤੇ ਚੁਕੰਦਰ ਵਰਗੀ ਪੌਸ਼ਟਿਕ ਸਮੱਗਰੀ ਦਾ ਇਸਤੇਮਾਲ ਕੀਤਾ ਗਿਆ ਹੈ, ਜੋ ਨਾ ਸਿਰਫ਼ ਸਵਾਦ ਵਧਾਉਂਦੀ ਹੈ ਸਗੋਂ ਭਾਰ ਘਟਾਉਣ 'ਚ ਵੀ ਮਦਦ ਕਰਦੀ ਹੈ। ਉੱਪਰੋਂ ਰੋਸਟੇਡ ਸ਼ਕਰਕੰਦੀ ਅਤੇ ਅਨਾਰ ਇਸ ਨੂੰ ਹੋਰ ਸਵਾਦਿਸ਼ਟ ਬਣਾ ਦਿੰਦੇ ਹਨ। 

Servings - 3
ਸਮੱਗਰੀ

ਦਹੀਂ- 150 ਗ੍ਰਾਮ
ਕੱਦੂਕੱਸ ਕੀਤਾ ਹੋਇਆ ਖੀਰਾ- 2 ਚਮਚ
ਕੱਦੂਕੱਸ ਕੀਤਾ ਹੋਇਆ ਬੀਟਰੂਟ- 2 ਚਮਚ
ਹਰਾ ਧਨੀਆ- 1 ਚਮਚ
ਪੁਦੀਨਾ ਪੱਤੇ- 1 ਚਮਚ
ਕਾਲਾ ਲੂਣ- 1/4 ਚਮਚ
ਲਾਲ ਮਿਰਚ- 1/4 ਚਮਚ
ਲੂਣ- 1/4 ਚਮਚ
ਤੇਲ- 1 ਚਮਚ
ਉਬਲੀ ਹੋਈ ਸ਼ਕਰਕੰਦੀ- 200 ਗ੍ਰਾਮ
ਚਾਟ ਮਸਾਲਾ- 1/4 ਚਮਚ
ਕਾਲਾ ਲੂਣ- 1/4 ਚਮਚ
ਲਾਲ ਮਿਰਚ- 1/4 ਚਮਚ
ਕਾਲੀ ਮਿਰਚ- 1/4 ਚਮਚ
ਅਨਾਰ ਦੇ ਦਾਣੇ- ਸਜਾਵਟ ਲਈ
ਪੁਦੀਨਾ ਪੱਤੇ- ਸਜਾਵਟ ਲਈ

 

 
 
 
 
 
 
 
 
 
 
 
 
 
 
 
 

A post shared by Yum (@yum.recipe)

ਵਿਧੀ

1- ਦਹੀਂ ਮਿਕਸ ਤਿਆਰ ਕਰੋ : ਇਕ ਬਾਊਲ 'ਚ ਦਹੀਂ ਲਵੋ। ਉਸ 'ਚ ਖੀਰਾ, ਬੀਟਰੂਟ, ਹਰਾ ਧਨੀਆ, ਪੁਦੀਨਾ ਪੱਤੇ, ਕਾਲਾ ਲੂਣ, ਲਾਲ ਮਿਰਚ ਅਤੇ ਲੂਣ ਪਾਓ। ਚੰਗੀ ਤਰ੍ਹਾਂ ਮਿਕਸ ਕਰ ਲਵੋ ਅਤੇ ਵੱਖ ਰੱਖ ਦਿਓ
2- ਸ਼ਕਰਕੰਦੀ ਰੋਸਟ ਕਰੋ- ਇਕ ਪੈਨ 'ਚ ਤੇਲ ਗਰਮ ਕਰੋ। ਉਸ 'ਚ ਉਬਲੀ ਹੋਈ ਸ਼ਕਰਕੰਦੀ ਪਾਓ ਅਤੇ ਉਸ 'ਤੇ ਚਾਟ ਮਸਾਲਾ, ਕਾਲਾ ਲੂਣ, ਲਾਲ ਮਿਰਚ ਅਤੇ ਕਾਲੀ ਮਿਰਚ ਛਿੜਕੋ। ਦੋਵੇਂ ਪਾਸਿਓਂ ਗੋਲਡਨ ਬ੍ਰਾਊਨ ਹੋਣ ਤੱਕ ਰੋਸਟ ਕਰੋ। ਤਿਆਰ ਹੋਣ 'ਤੇ ਪੈਨ 'ਚੋਂ ਕੱਢ ਲਵੋ।
3- ਪਲੇਟਿੰਗ- ਇਕ ਸਰਵਿੰਗ ਪਲੇਟ 'ਚ ਤਿਆਰ ਦਹੀਂ ਵਾਲਾ ਮਿਸ਼ਰਨ ਫੈਲਾਓ। ਉਸ ਦੇ ਉੱਪਰ ਰੋਸਟ ਕੀਤੇ ਗਈ ਸ਼ਕਰਕੰਦੀ ਰੱਖੋ। ਉਪਰੋਂ ਅਨਾਰ ਦੇ ਦਾਣੇ ਅਤੇ ਪੁਦੀਨਾ ਪੱਤੇ ਨਾਲ ਸਜਾਓ।
4- ਸਰਵ ਕਰੋ।

ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ। 


author

DIsha

Content Editor

Related News