ਗਰਦਨ 'ਚ ਦਿਸਣ ਇਹ ਸੰਕੇਤ ਤਾਂ ਹੋ ਜਾਓ ਸਾਵਧਾਨ! ਹੋ ਸਕਦੈ ਕੈਂਸਰ ਦਾ ਇਸ਼ਾਰਾ, ਤੁਰੰਤ ਕਰ ਲਓ ਇਹ ਕੰਮ
Sunday, Feb 08, 2026 - 01:08 PM (IST)
ਹੈਲਥ ਡੈਸਕ - ਥਾਇਰਾਇਡ ਕੈਂਸਰ ਨੂੰ ਅਕਸਰ ਡਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ, ਪਰ ਡਾਕਟਰੀ ਮਾਹਿਰਾਂ ਅਨੁਸਾਰ ਇਸ ਦਾ ਇਲਾਜ ਬਹੁਤ ਸਫਲ ਹੈ। ਗਰਦਨ ਦੇ ਹੇਠਲੇ ਹਿੱਸੇ 'ਚ ਸਥਿਤ ਤਿਤਲੀ ਦੇ ਆਕਾਰ ਦੀ ਇਹ ਗ੍ਰੰਥੀ ਸਾਡੇ ਸਰੀਰ ਦੇ ਮੈਟਾਬੋਲਿਜ਼ਮ ਅਤੇ ਦਿਲ ਦੀ ਧੜਕਣ ਨੂੰ ਕੰਟਰੋਲ ਕਰਦੀ ਹੈ। ਪ੍ਰਸਿੱਧ ਐਂਡੋਕ੍ਰਿਨੋਲੋਜਿਸਟ ਡਾ. ਵੈਭਵ ਸਿੰਘਲ ਅਨੁਸਾਰ, ਥਾਇਰਾਇਡ ਕੈਂਸਰ ਇਕੋ ਜਿਹੀ ਬਿਮਾਰੀ ਨਹੀਂ ਹੈ ਸਗੋਂ ਇਸ ਦੀਆਂ ਪੰਜ ਵੱਖ-ਵੱਖ ਕਿਸਮਾਂ ਹੁੰਦੀਆਂ ਹਨ।
ਥਾਇਰਾਇਡ ਕੈਂਸਰ ਦੀਆਂ 5 ਮੁੱਖ ਕਿਸਮਾਂ ਅਤੇ ਇਲਾਜ :-
ਪੈਪਿਲਰੀ ਥਾਇਰਾਇਡ ਕੈਂਸਰ
- ਇਹ ਸਭ ਤੋਂ ਆਮ ਕਿਸਮ ਹੈ ਅਤੇ ਅਕਸਰ ਘੱਟ ਉਮਰ ਦੇ ਲੋਕਾਂ 'ਚ ਪਾਈ ਜਾਂਦੀ ਹੈ। ਇਹ ਬਹੁਤ ਹੌਲੀ ਗਤੀ ਨਾਲ ਵੱਧਦਾ ਹੈ ਅਤੇ ਸਰਜਰੀ ਜਾਂ ਰੇਡੀਓਐਕਟਿਵ ਆਇਓਡੀਨ ਥੈਰੇਪੀ ਨਾਲ 100% ਰਿਕਵਰੀ ਸੰਭਵ ਹੈ।
ਫੌਲੀਕਿਊਲਰ ਥਾਇਰਾਇਡ ਕੈਂਸਰ
- ਇਹ 10-15% ਮਰੀਜ਼ਾਂ 'ਚ ਦੇਖਿਆ ਜਾਂਦਾ ਹੈ ਅਤੇ ਕਈ ਵਾਰ ਹੱਡੀਆਂ ਜਾਂ ਫੇਫੜਿਆਂ ਤੱਕ ਫੈਲ ਸਕਦਾ ਹੈ। ਸਮੇਂ ਸਿਰ ਸਰਜਰੀ ਨਾਲ ਇਸ ਦੇ ਨਤੀਜੇ ਬਹੁਤ ਸਕਾਰਾਤਮਕ ਰਹਿੰਦੇ ਹਨ।
ਹਰਥਲ ਸੈੱਲ ਕੈਂਸਰ
- ਇਹ ਇਕ ਦੁਰਲੱਭ ਅਤੇ ਥੋੜ੍ਹੀ ਹਮਲਾਵਰ ਕਿਸਮ ਹੈ, ਜੋ ਸਾਲਾਂ ਬਾਅਦ ਦੁਬਾਰਾ ਵਾਪਸ ਆ ਸਕਦੀ ਹੈ। ਇਸ 'ਚ ਰੇਡੀਓਐਕਟਿਵ ਆਇਓਡੀਨ ਹਮੇਸ਼ਾ ਕੰਮ ਨਹੀਂ ਕਰਦੀ, ਇਸ ਲਈ ਮਰੀਜ਼ ਦੀ ਲੰਬੇ ਸਮੇਂ ਤੱਕ ਨਿਗਰਾਨੀ ਜ਼ਰੂਰੀ ਹੁੰਦੀ ਹੈ।
ਮੇਡੁਲਰੀ ਥਾਇਰਾਇਡ ਕੈਂਸਰ
- ਇਹ ਅਨੁਵੰਸ਼ਿਕ ਹੁੰਦਾ ਹੈ ਅਤੇ ਪਰਿਵਾਰ ਦੇ ਇਕ ਮੈਂਬਰ ਤੋਂ ਦੂਜੇ ਤੱਕ ਜਾ ਸਕਦਾ ਹੈ। ਅਜਿਹੇ ਮਰੀਜ਼ਾਂ ਲਈ ਜੈਨੇਟਿਕ ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਪਰਿਵਾਰ ਦੇ ਹੋਰ ਮੈਂਬਰਾਂ ਦੇ ਜੋਖਮ ਦਾ ਪਤਾ ਲੱਗ ਸਕੇ।
ਐਨਾਪਲਾਸਟਿਕ ਥਾਇਰਾਇਡ ਕੈਂਸਰ
- ਇਹ ਸਭ ਤੋਂ ਘੱਟ ਪਾਇਆ ਜਾਂਦਾ ਹੈ ਪਰ ਸਭ ਤੋਂ ਖ਼ਤਰਨਾਕ ਹੈ ਕਿਉਂਕਿ ਇਹ ਬਹੁਤ ਤੇਜ਼ੀ ਨਾਲ ਫੈਲਦਾ ਹੈ।
ਇਨ੍ਹਾਂ ਸੰਕੇਤਾਂ ਨੂੰ ਨਾ ਕਰੋ ਨਜ਼ਰਅੰਦਾਜ਼ :-
- ਗਰਦਨ 'ਚ ਕੋਈ ਗੰਢ ਜਾਂ ਸੋਜ ਮਹਿਸੂਸ ਹੋਣਾ।
- ਕੁਝ ਨਿਗਲਣ 'ਚ ਤਕਲੀਫ ਜਾਂ ਸਾਹ ਲੈਣ 'ਚ ਦਿੱਕਤ।
- ਬਿਨਾਂ ਕਿਸੇ ਇਨਫੈਕਸ਼ਨ ਜਾਂ ਠੰਡ ਦੇ ਆਵਾਜ਼ ਦਾ ਭਾਰੀ ਹੋਣਾ ਜਾਂ ਬੈਠ ਜਾਣਾ।
ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਨ੍ਹਾਂ ਲੱਛਣਾਂ ਨੂੰ ਸਮੇਂ ਸਿਰ ਪਛਾਣ ਲਿਆ ਜਾਵੇ ਅਤੇ ਸਹੀ ਇਲਾਜ ਕਰਵਾਇਆ ਜਾਵੇ, ਤਾਂ ਮਰੀਜ਼ ਇਕ ਆਮ ਅਤੇ ਲੰਬੀ ਜ਼ਿੰਦਗੀ ਜੀ ਸਕਦਾ ਹੈ।
