ਸਾਵਧਾਨ! ਗਰਮੀਆਂ ''ਚ ਫਰਿੱਜ ''ਚ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ, ਸਿਹਤ ਨੂੰ ਹੋ ਸਕਦਾ ਹੈ ਭਾਰੀ ਨੁਕਸਾਨ

Sunday, Apr 05, 2026 - 10:38 AM (IST)

ਸਾਵਧਾਨ! ਗਰਮੀਆਂ ''ਚ ਫਰਿੱਜ ''ਚ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ, ਸਿਹਤ ਨੂੰ ਹੋ ਸਕਦਾ ਹੈ ਭਾਰੀ ਨੁਕਸਾਨ

ਹੈਲਥ ਡੈਸਕ - ਗਰਮੀ ਵਧਦੇ ਹੀ ਫਰਿੱਜ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਜਾਂਦਾ ਹੈ। ਸਬਜ਼ੀਆਂ ਤੋਂ ਲੈ ਕੇ ਫਲਾਂ ਤੱਕ, ਅਸੀਂ ਸਭ ਕੁਝ ਫਰਿੱਜ 'ਚ ਠੰਢਾ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਪਰ ਸਿਹਤ ਮਾਹਿਰਾਂ ਅਨੁਸਾਰ, ਕੁਝ ਖਾਸ ਚੀਜ਼ਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਫਰਿੱਜ 'ਚ ਰੱਖਣਾ ਤੁਹਾਡੀ ਸਿਹਤ ਲਈ ਘਾਤਕ ਸਿੱਧ ਹੋ ਸਕਦਾ ਹੈ। ਇਹ ਚੀਜ਼ਾਂ ਨਾ ਸਿਰਫ਼ ਆਪਣਾ ਸਵਾਦ ਗੁਆ ਦਿੰਦੀਆਂ ਹਨ, ਸਗੋਂ ਸਰੀਰ 'ਚ ਕਈ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੀਆਂ ਹਨ।

ਫਰਿੱਜ 'ਚ ਕਦੇ ਨਾ ਰੱਖੋ ਇਹ ਚੀਜ਼ਾਂ :-

ਲਸਣ 
- ਫਰਿੱਜ ਦੀ ਨਮੀ ਕਾਰਨ ਲਸਣ ਜਲਦੀ ਸੜਨ ਲੱਗਦਾ ਹੈ ਅਤੇ ਇਸ 'ਚ ਉੱਲੀ ਲੱਗ ਸਕਦੀ ਹੈ। ਇਹ ਰਬੜ ਵਾਂਗ ਨਰਮ ਹੋ ਜਾਂਦਾ ਹੈ ਅਤੇ ਇਸ ਦੇ ਕੈਂਸਰ ਵਿਰੋਧੀ ਗੁਣ ਖ਼ਤਮ ਹੋ ਜਾਂਦੇ ਹਨ।

ਪਿਆਜ਼ 
- ਪਿਆਜ਼ ਨੂੰ ਫਰਿੱਜ 'ਚ ਰੱਖਣ ਨਾਲ ਇਹ ਨਰਮ ਹੋ ਜਾਂਦਾ ਹੈ ਅਤੇ ਇਸ ਦੀ ਤੇਜ਼ ਗੰਧ ਦੂਜੀਆਂ ਚੀਜ਼ਾਂ 'ਚ ਵੀ ਚਲੀ ਜਾਂਦੀ ਹੈ। ਨਮੀ ਕਾਰਨ ਪਿਆਜ਼ 'ਚ ਬੈਕਟੀਰੀਆ ਜਲਦੀ ਪੈਦਾ ਹੁੰਦੇ ਹਨ।

ਟਮਾਟਰ 
- ਫਰਿੱਜ ਦੀ ਠੰਢਕ ਟਮਾਟਰ ਦੀ ਬਾਹਰੀ ਪਰਤ ਨੂੰ ਤੋੜ ਦਿੰਦੀ ਹੈ, ਜਿਸ ਨਾਲ ਉਹ ਪਿਲਪਿਲੇ ਹੋ ਜਾਂਦੇ ਹਨ ਅਤੇ ਆਪਣਾ ਕੁਦਰਤੀ ਸਵਾਦ ਗੁਆ ਦਿੰਦੇ ਹਨ।

ਸ਼ਹਿਦ 
- ਸ਼ਹਿਦ ਨੂੰ ਫਰਿੱਜ 'ਚ ਰੱਖਣ ਨਾਲ ਇਹ ਜੰਮ ਜਾਂਦਾ ਹੈ ਅਤੇ ਇਸ 'ਚ ਕ੍ਰਿਸਟਲ ਬਣ ਜਾਂਦੇ ਹਨ। ਸ਼ਹਿਦ ਨੂੰ ਹਮੇਸ਼ਾ ਕਮਰੇ ਦੇ ਤਾਪਮਾਨ 'ਤੇ ਹੀ ਰੱਖਣਾ ਚਾਹੀਦਾ ਹੈ।

ਬਰੈੱਡ 
- ਫਰਿੱਜ 'ਚ ਰੱਖੀ ਬਰੈੱਡ ਬਹੁਤ ਜਲਦੀ ਸੁੱਕ ਜਾਂਦੀ ਹੈ ਅਤੇ ਸਖ਼ਤ ਹੋ ਜਾਂਦੀ ਹੈ। ਜੇਕਰ ਤੁਸੀਂ ਇਸ ਨੂੰ ਲੰਬੇ ਸਮੇਂ ਤੱਕ ਰੱਖਣਾ ਚਾਹੁੰਦੇ ਹੋ ਤਾਂ ਫ੍ਰੀਜ਼ਰ 'ਚ ਰੱਖ ਸਕਦੇ ਹੋ, ਪਰ ਆਮ ਫਰਿੱਜ 'ਚ ਨਹੀਂ।

ਕੇਲੇ 
- ਕੇਲੇ ਨੂੰ ਫਰਿੱਜ 'ਚ ਰੱਖਣ ਨਾਲ ਇਹ ਬਹੁਤ ਜਲਦੀ ਕਾਲੇ ਪੈ ਜਾਂਦੇ ਹਨ। ਇਹ ਇੱਕ ਗਰਮ ਖੇਤਰ ਦਾ ਫਲ ਹੈ, ਜੋ ਘੱਟ ਤਾਪਮਾਨ 'ਤੇ ਸੜਨ ਲੱਗਦਾ ਹੈ।

ਕੌਫੀ 
- ਕੌਫੀ ਫਰਿੱਜ ਦੀ ਨਮੀ ਅਤੇ ਗੰਧ ਨੂੰ ਸੋਖ ਲੈਂਦੀ ਹੈ, ਜਿਸ ਨਾਲ ਇਸ ਦਾ ਅਸਲੀ ਸੁਆਦ ਅਤੇ ਖੁਸ਼ਬੂ ਖ਼ਤਮ ਹੋ ਜਾਂਦੀ ਹੈ।

ਮਾਹਿਰਾਂ ਦੀ ਸਲਾਹ
- ਡਾਇਟੀਸ਼ੀਅਨ ਅਨੁਸਾਰ, ਫਰਿੱਜ 'ਚ ਚੀਜ਼ਾਂ ਨੂੰ ਜ਼ਿਆਦਾ ਦਿਨਾਂ ਤੱਕ ਸਟੋਰ ਕਰਨਾ ਉਨ੍ਹਾਂ ਦੀ ਪੌਸ਼ਟਿਕਤਾ ਨੂੰ ਘਟਾਉਂਦਾ ਹੈ। ਕੋਸ਼ਿਸ਼ ਕਰੋ ਕਿ ਤਾਜ਼ੀਆਂ ਸਬਜ਼ੀਆਂ ਅਤੇ ਫਲ ਹੀ ਵਰਤੇ ਜਾਣ। ਖ਼ਾਸ ਕਰਕੇ ਕੱਟੇ ਹੋਏ ਫਲ ਜਾਂ ਸਬਜ਼ੀਆਂ ਨੂੰ ਖੁੱਲ੍ਹੇ 'ਚ ਫਰਿੱਜ 'ਚ ਰੱਖਣ ਤੋਂ ਬਚੋ।

ਰਸੋਈ ਦੀਆਂ ਇਹ ਆਮ ਗਲਤੀਆਂ ਤੁਹਾਡੇ ਪਾਚਨ ਤੰਤਰ ਨੂੰ ਵਿਗਾੜ ਸਕਦੀਆਂ ਹਨ ਅਤੇ ਫੂਡ ਪੋਇਜ਼ਨਿੰਗ ਦਾ ਕਾਰਨ ਬਣ ਸਕਦੀਆਂ ਹਨ।

 


author

Sunaina

Content Editor

Related News