ਪੈਰਾਂ 'ਚ ਲਗਾਤਾਰ ਸੋਜ ਹੋ ਸਕਦੀ ਹੈ ਗੰਭੀਰ ਬਿਮਾਰੀਆਂ ਦਾ ਸੰਕੇਤ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

Wednesday, Apr 08, 2026 - 09:56 AM (IST)

ਪੈਰਾਂ 'ਚ ਲਗਾਤਾਰ ਸੋਜ ਹੋ ਸਕਦੀ ਹੈ ਗੰਭੀਰ ਬਿਮਾਰੀਆਂ ਦਾ ਸੰਕੇਤ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

ਹੈਲਥ ਡੈਸਕ - ਅਕਸਰ ਲੋਕ ਪੈਰਾਂ 'ਚ ਹੋਈ ਸੋਜ ਨੂੰ ਆਮ ਸਮਝ ਕੇ ਅਸੀਂ ਸਾਰੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਜ਼ਿਆਦਾ ਦੇਰ ਖੜ੍ਹੇ ਰਹਿਣ ਜਾਂ ਪੈਰ ਲਟਕਾ ਕੇ ਬੈਠਣ ਕਾਰਨ ਅਜਿਹਾ ਹੁੰਦਾ ਹੈ, ਪਰ ਮਾਹਰਾਂ ਅਨੁਸਾਰ ਇਹ ਸਿਰਫ਼ ਥਕਾਵਟ ਨਹੀਂ, ਸਗੋਂ ਸਰੀਰ 'ਚ ਪੈਦਾ ਹੋ ਰਹੀਆਂ ਕਈ ਗੰਭੀਰ ਬਿਮਾਰੀਆਂ ਦਾ ਸ਼ੁਰੂਆਤੀ ਸੰਕੇਤ ਹੋ ਸਕਦਾ ਹੈ। ਇਹ ਸੋਜ ਟਖਣਿਆਂ, ਪੈਰਾਂ ਅਤੇ ਕਈ ਵਾਰ ਜਾੰਘਾਂ ਤੱਕ ਵੀ ਫੈਲ ਸਕਦੀ ਹੈ।

ਇਨ੍ਹਾਂ ਗੰਭੀਰ ਬਿਮਾਰੀਆਂ ਦਾ ਹੋ ਸਕਦਾ ਹੈ ਖਤਰਾ

ਦਿਲ ਦੀਆਂ ਬਿਮਾਰੀਆਂ
- ਜਦੋਂ ਦਿਲ ਦੀ ਪੰਪਿੰਗ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ, ਤਾਂ ਸਰੀਰ 'ਚ ਤਰਲ ਪਦਾਰਥ ਜਮ੍ਹਾਂ ਹੋਣ ਲੱਗਦੇ ਹਨ, ਜਿਸ ਕਾਰਨ ਟਖਣਿਆਂ ਅਤੇ ਪੈਰਾਂ 'ਚ ਸੋਜ ਆ ਜਾਂਦੀ ਹੈ। ਇਸ ਦੇ ਨਾਲ ਸਾਹ ਲੈਣ 'ਚ ਤਕਲੀਫ਼ ਅਤੇ ਥਕਾਵਟ ਵਰਗੇ ਲੱਛਣ ਵੀ ਦਿਖਾਈ ਦਿੰਦੇ ਹਨ।

ਗੁਰਦੇ ਦੀ ਬਿਮਾਰੀ
- ਜੇਕਰ ਗੁਰਦੇ ਸਰੀਰ 'ਚੋਂ ਵਾਧੂ ਪਾਣੀ ਅਤੇ ਨਮਕ ਕੱਢਣ 'ਚ ਅਸਮਰੱਥ ਹੋ ਜਾਣ, ਤਾਂ ਪੈਰਾਂ ਅਤੇ ਅੱਖਾਂ ਦੇ ਹੇਠਾਂ ਸੋਜ ਆ ਸਕਦੀ ਹੈ।

ਲੀਵਰ ਦੀ ਸਮੱਸਿਆ
- ਲੀਵਰ ਦੀ ਗੰਭੀਰ ਬਿਮਾਰੀ ਜਾਂ ਸਿਰੋਸਿਸ ਕਾਰਨ ਪੈਰਾਂ ਅਤੇ ਪੇਟ 'ਚ ਤਰਲ ਪਦਾਰਥ ਜਮ੍ਹਾਂ ਹੋ ਸਕਦੇ ਹਨ।

ਥਾਇਰਾਇਡ
- ਹਾਈਪੋਥਾਇਰਾਇਡਿਜ਼ਮ (ਥਾਇਰਾਇਡ ਹਾਰਮੋਨ ਦੀ ਕਮੀ) ਕਾਰਨ ਵੀ ਹੱਥਾਂ-ਪੈਰਾਂ 'ਚ ਸੋਜ ਹੋ ਸਕਦੀ ਹੈ।

ਖੂਨ ਦੇ ਪ੍ਰਵਾਹ 'ਚ ਰੁਕਾਵਟ
- ਨਸਾਂ ਵਿੱਚ ਖੂਨ ਦਾ ਥੱਕਾ ਜੰਮਣ ਜਾਂ ਰੁਕਾਵਟ ਹੋਣ ਕਾਰਨ ਪੈਰਾਂ 'ਚ ਸੋਜ, ਦਰਦ ਅਤੇ ਲਾਲੀ ਹੋ ਸਕਦੀ ਹੈ।

ਕਦੋਂ ਕਰਵਾਉਣੀ ਚਾਹੀਦੀ ਹੈ ਡਾਕਟਰੀ ਜਾਂਚ?

ਜੇਕਰ ਪੈਰਾਂ ਦੀ ਸੋਜ ਅਚਾਨਕ ਵਧ ਜਾਵੇ, ਦਰਦ ਜਾਂ ਲਾਲੀ ਹੋਵੇ, ਸਾਹ ਲੈਣ 'ਚ ਦਿੱਕਤ ਆਵੇ, ਛਾਤੀ 'ਚ ਦਰਦ ਹੋਵੇ ਜਾਂ ਸੋਜ ਲੰਬੇ ਸਮੇਂ ਤੱਕ ਠੀਕ ਨਾ ਹੋਵੇ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਡਾਕਟਰ ਇਸ ਲਈ ਬਲੱਡ ਟੈਸਟ , ਯੂਰਿਨ ਟੈਸਟ, ECG, ਈਕੋਕਾਰਡੀਓਗ੍ਰਾਫੀ ਅਤੇ ਡੋਪਲਰ ਅਲਟਰਾਸਾਊਂਡ ਵਰਗੇ ਟੈਸਟਾਂ ਦੀ ਸਲਾਹ ਦੇ ਸਕਦੇ ਹਨ।

ਬਚਾਅ ਲਈ ਘਰੇਲੂ ਉਪਾਅ ਅਤੇ ਜੀਵਨਸ਼ੈਲੀ 'ਚ ਬਦਲਾਅ 

ਪੈਰਾਂ ਨੂੰ ਉੱਚਾ ਰੱਖੋ
- ਬੈਠਦੇ ਜਾਂ ਸੌਂਦੇ ਸਮੇਂ ਪੈਰਾਂ ਨੂੰ ਦਿਲ ਦੇ ਪੱਧਰ ਤੋਂ ਥੋੜ੍ਹਾ ਉੱਚਾ ਰੱਖੋ।

ਸਰੀਰਕ ਗਤੀਵਿਧੀ
- ਹਲਕੀ ਕਸਰਤ, ਸੈਰ ਜਾਂ ਸਟ੍ਰੈਚਿੰਗ ਕਰੋ ਅਤੇ ਜ਼ਿਆਦਾ ਦੇਰ ਇਕੋ ਜਗ੍ਹਾ ਖੜ੍ਹੇ ਜਾਂ ਬੈਠੇ ਰਹਿਣ ਤੋਂ ਬਚੋ।

ਨਮਕ ਦੀ ਘੱਟ ਵਰਤੋਂ
- ਭੋਜਨ 'ਚ ਨਮਕ ਘਟਾਓ ਕਿਉਂਕਿ ਜ਼ਿਆਦਾ ਨਮਕ ਸਰੀਰ 'ਚ ਪਾਣੀ ਨੂੰ ਰੋਕਦਾ ਹੈ।

ਮਾਲਿਸ਼
- ਗੁਣਗੁਣੇ ਪਾਣੀ 'ਚ ਪੈਰ ਰੱਖਣ ਅਤੇ ਹਲਕੀ ਮਾਲਿਸ਼ ਕਰਨ ਨਾਲ ਖੂਨ ਦਾ ਦੌਰਾ ਵਧਦਾ ਹੈ।

ਹਾਈਡ੍ਰੇਟਿਡ ਰਹੋ
- ਸਰੀਰ 'ਚ ਤਰਲ ਸੰਤੁਲਨ ਬਣਾਏ ਰੱਖਣ ਲਈ ਲੋੜੀਂਦਾ ਪਾਣੀ ਪੀਓ।


author

Sunaina

Content Editor

Related News