ਉਮਰ ਤੋਂ ਪਹਿਲਾਂ ਹੀ ਹੱਡੀਆਂ ਹੋ ਗਈਆਂ ਨੇ ਕਮਜ਼ੋਰ ਤਾਂ ਆਪਣੀ ਡਾਈਟ ''ਚ ਸ਼ਾਮਲ ਕਰ ਲਓ ਇਹ ਚੀਜ਼ਾਂ
Saturday, Mar 28, 2026 - 04:08 PM (IST)
ਹੈਲਥ ਡੈਸਕ - ਸਰੀਰ ਦੀ ਸਥਿਰਤਾ ਅਤੇ ਮਜ਼ਬੂਤੀ ਲਈ ਹੱਡੀਆਂ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਮਾਹਿਰਾਂ ਅਨੁਸਾਰ, ਅੱਜ-ਕੱਲ੍ਹ ਸਿਰਫ਼ ਬਜ਼ੁਰਗਾਂ 'ਚ ਹੀ ਨਹੀਂ, ਸਗੋਂ ਘੱਟ ਉਮਰ ਦੇ ਨੌਜਵਾਨਾਂ 'ਚ ਵੀ ਹੱਡੀਆਂ ਦੀ ਕਮਜ਼ੋਰੀ ਦੇਖੀ ਜਾ ਰਹੀ ਹੈ। ਅਕਸਰ ਲੋਕ ਮੰਨਦੇ ਹਨ ਕਿ ਹੱਡੀਆਂ ਲਈ ਸਿਰਫ਼ ਕੈਲਸ਼ੀਅਮ ਹੀ ਕਾਫ਼ੀ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਕੈਲਸ਼ੀਅਮ ਦੇ ਨਾਲ-ਨਾਲ ਵਿਟਾਮਿਨ ਡੀ, ਪ੍ਰੋਟੀਨ ਅਤੇ ਵਿਟਾਮਿਨ-ਕੇ ਵਰਗੇ ਪੋਸ਼ਕ ਤੱਤ ਵੀ ਹੱਡੀਆਂ ਦੀ ਮਜ਼ਬੂਤੀ ਲਈ ਬੇਹੱਦ ਲੋੜੀਂਦੇ ਹਨ।
ਕਿਉਂ ਕਮਜ਼ੋਰ ਹੋ ਰਹੀਆਂ ਹਨ ਹੱਡੀਆਂ?
ਹੱਡੀਆਂ ਦੇ ਕਮਜ਼ੋਰ ਹੋਣ ਅਤੇ ਓਸਟੀਓਪੋਰੋਸਿਸ ਵਰਗੀਆਂ ਸਮੱਸਿਆਵਾਂ ਦੇ ਕਈ ਮੁੱਖ ਕਾਰਨ ਹਨ :-
- ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਘਾਟ।
- ਸਰੀਰਕ ਗਤੀਵਿਧੀਆਂ ਦੀ ਕਮੀ ਅਤੇ ਸੁਸਤ ਜੀਵਨ ਸ਼ੈਲੀ।
- ਲੂਣ, ਕੈਫੀਨ ਜਾਂ ਪ੍ਰੋਸੈਸਡ ਫੂਡ ਦਾ ਜ਼ਿਆਦਾ ਸੇਵਨ।
- ਸਮੋਕਿੰਗ ਅਤੇ ਸ਼ਰਾਬ ਦੀ ਵਰਤੋਂ।
- ਔਰਤਾਂ 'ਚ ਹਾਰਮੋਨਲ ਬਦਲਾਅ।
ਹੱਡੀਆਂ ਨੂੰ ਫੌਲਾਦ ਬਣਾਉਣਗੇ ਇਹ 8 ਸ਼ਾਕਾਹਾਰੀ ਫੂਡਜ਼ :-
ਡਾਇਟ 'ਚ ਸੁਧਾਰ ਕਰਕੇ ਹੱਡੀਆਂ ਦੀ ਕਮਜ਼ੋਰੀ ਨੂੰ ਦੂਰ ਕੀਤਾ ਜਾ ਸਕਦਾ ਹੈ। ਹੇਠ ਲਿਖੇ ਭੋਜਨ ਹੱਡੀਆਂ ਲਈ ਵਰਦਾਨ ਸਾਬਤ ਹੋ ਸਕਦੇ ਹਨ :-
ਰਾਗੀ
- ਇਹ ਕੈਲਸ਼ੀਅਮ ਦਾ ਸਭ ਤੋਂ ਵਧੀਆ ਪਲਾਂਟ-ਬੇਸਡ ਸਰੋਤ ਹੈ, ਜੋ ਹੱਡੀਆਂ ਦੀ ਘਣਤਾ ਨੂੰ ਵਧਾਉਂਦਾ ਹੈ।
ਤਿਲ
- ਕੈਲਸ਼ੀਅਮ ਦੇ ਨਾਲ-ਨਾਲ ਇਸ ਵਿੱਚ ਮੈਗਨੀਸ਼ੀਅਮ ਅਤੇ ਫਾਸਫੋਰਸ ਵੀ ਹੁੰਦਾ ਹੈ।
ਟੋਫੂ ਅਤੇ ਸੋਇਆ ਉਤਪਾਦ
- ਸੋਇਆ 'ਚ ਆਈਸੋਫਲੇਵੋਨਸ ਹੁੰਦੇ ਹਨ, ਜੋ ਖਾਸ ਕਰਕੇ ਔਰਤਾਂ 'ਚ ਹੱਡੀਆਂ ਦੀ ਸਿਹਤ ਬਰਕਰਾਰ ਰੱਖਦੇ ਹਨ।
ਛੋਲੇ ਅਤੇ ਦਾਲਾਂ
- ਇਹ ਪ੍ਰੋਟੀਨ ਅਤੇ ਕੈਲਸ਼ੀਅਮ ਦਾ ਚੰਗਾ ਸੁਮੇਲ ਹਨ।
ਫੋਰਟੀਫਾਈਡ ਪਲਾਂਟ ਮਿਲਕ
- ਬਦਾਮ ਜਾਂ ਸੋਇਆ ਮਿਲਕ, ਜਿਸ ਵਿੱਚ ਵਿਟਾਮਿਨ ਡੀ ਅਤੇ ਕੈਲਸ਼ੀਅਮ ਮਿਲਾਇਆ ਗਿਆ ਹੋਵੇ।
ਬਦਾਮ ਅਤੇ ਹੋਰ ਨਟਸ
- ਇਹ ਹੱਡੀਆਂ ਨੂੰ ਜ਼ਰੂਰੀ ਪੋਸ਼ਣ ਦਿੰਦੇ ਹਨ।
ਵਿਟਾਮਿਨ ਡੀ ਅਤੇ ਜੀਵਨ ਸ਼ੈਲੀ ਦਾ ਰੱਖੋ ਖਾਸ ਧਿਆਨ
ਸਿਰਫ਼ ਚੰਗੀ ਡਾਇਟ ਹੀ ਕਾਫ਼ੀ ਨਹੀਂ ਹੈ, ਜਦੋਂ ਤੱਕ ਸਰੀਰ ਕੈਲਸ਼ੀਅਮ ਨੂੰ ਜਜ਼ਬ ਨਹੀਂ ਕਰਦਾ। ਇਸ ਲਈ ਵਿਟਾਮਿਨ ਡੀ ਬਹੁਤ ਜ਼ਰੂਰੀ ਹੈ, ਜੋ ਰੋਜ਼ਾਨਾ 15 ਤੋਂ 20 ਮਿੰਟ ਧੁੱਪ 'ਚ ਬੈਠਣ ਨਾਲ ਮਿਲ ਸਕਦਾ ਹੈ। ਇਸ ਤੋਂ ਇਲਾਵਾ, ਸਰੀਰਕ ਕਸਰਤ ਜਿਵੇਂ ਕਿ ਸੈਰ ਜਾਂ ਸਟ੍ਰੈਂਥ ਟ੍ਰੇਨਿੰਗ ਕਰਨੀ ਚਾਹੀਦੀ ਹੈ ਅਤੇ ਜੰਕ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਚਿਤਾਵਨੀ
- ਲੰਬੇ ਸਮੇਂ ਤੱਕ ਰਹਿਣ ਵਾਲੇ ਜੋੜਾਂ ਦੇ ਦਰਦ ਜਾਂ ਕਮਰ ਦਰਦ ਨੂੰ ਨਜ਼ਰਅੰਦਾਜ਼ ਨਾ ਕਰੋ, ਕਿਉਂਕਿ ਇਹ ਹੱਡੀਆਂ ਦੀ ਕਮਜ਼ੋਰੀ ਦਾ ਸ਼ੁਰੂਆਤੀ ਸੰਕੇਤ ਹੋ ਸਕਦਾ ਹੈ। ਸਹੀ ਖੁਰਾਕ ਅਤੇ ਜੀਵਨ ਸ਼ੈਲੀ ਨਾਲ ਫਰੈਕਚਰ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ।
Related News
Fatty liver ਦੇ ਮਰੀਜ਼ਾਂ ਲਈ 'ਜ਼ਹਿਰ' ਵਰਗੀਆਂ ਹਨ ਇਹ ਚੀਜ਼ਾਂ! ਅੱਜ ਹੀ ਬਣਾ ਲਓ ਦੂਰੀ, ਨਹੀਂ ਤਾਂ ਲਿਵਰ ਹੋ ਜਾਵੇਗਾ ਬ
