ਅੱਖਾਂ ਦੀ ਰੌਸ਼ਨੀ ਲਈ ਕਿਸੇ 'ਵਰਦਾਨ' ਤੋਂ ਘੱਟ ਨਹੀਂ ਇਹ ਘਰੇਲੂ ਉਪਾਅ, ਅੱਜ ਹੀ ਕਰੋ ਡਾਈਟ 'ਚ ਸ਼ਾਮਲ ਇਹ ਚੀਜ਼ਾਂ
Saturday, Mar 28, 2026 - 10:57 AM (IST)
ਹੈਲਥ ਡੈਸਕ - ਅੱਜ-ਕੱਲ੍ਹ ਦੇ ਡਿਜੀਟਲ ਦੌਰ 'ਚ ਮੋਬਾਈਲ ਅਤੇ ਲੈਪਟਾਪ ਦੀ ਲਗਾਤਾਰ ਵਰਤੋਂ ਕਾਰਨ ਅੱਖਾਂ ਦੀ ਰੌਸ਼ਨੀ ਘਟਣਾ ਇਕ ਆਮ ਸਮੱਸਿਆ ਬਣ ਗਈ ਹੈ। ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਹਰ ਕੋਈ ਐਨਕਾਂ ਲਗਾਉਣ ਲਈ ਮਜ਼ਬੂਰ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਰਸੋਈ 'ਚ ਹੀ ਅਜਿਹੀਆਂ ਚੀਜ਼ਾਂ ਮੌਜੂਦ ਹਨ ਜੋ ਅੱਖਾਂ ਦੀ ਰੌਸ਼ਨੀ ਵਧਾਉਣ 'ਚ ਕਿਸੇ ਚਮਤਕਾਰ ਤੋਂ ਘੱਟ ਨਹੀਂ ਹਨ? ਸਿਹਤ ਮਾਹਿਰਾਂ ਅਨੁਸਾਰ, ਜੇਕਰ ਅਸੀਂ ਆਪਣੀ ਰੋਜ਼ਾਨਾ ਦੀ ਖ਼ੁਰਾਕ 'ਚ ਕੁਝ ਖ਼ਾਸ ਚੀਜ਼ਾਂ ਸ਼ਾਮਲ ਕਰ ਲਈਏ, ਤਾਂ ਅੱਖਾਂ ਦੀਆਂ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਅੱਖਾਂ ਲਈ 'ਸੁਪਰਫੂਡ' ਹਨ ਇਹ ਚੀਜ਼ਾਂ :-
ਗਾਜਰ ਅਤੇ ਸ਼ਕਰਕੰਦੀ
- ਗਾਜਰ 'ਚ ਬੀਟਾ-ਕੈਰੋਟੀਨ ਅਤੇ ਵਿਟਾਮਿਨ-A ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਅੱਖਾਂ ਦੇ ਰੈਟੀਨਾ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ।
ਆਂਵਲਾ
- ਆਂਵਲਾ ਵਿਟਾਮਿਨ-C ਦਾ ਸਭ ਤੋਂ ਵੱਡਾ ਸਰੋਤ ਹੈ। ਰੋਜ਼ਾਨਾ ਇਕ ਆਂਵਲਾ ਖਾਣ ਨਾਲ ਅੱਖਾਂ ਦੀ ਰੌਸ਼ਨੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਅਤੇ ਮੋਤੀਆਬਿੰਦ ਦਾ ਖ਼ਤਰਾ ਘੱਟ ਹੁੰਦਾ ਹੈ।
ਬਾਦਾਮ ਅਤੇ ਅਖਰੋਟ
- ਸੁੱਕੇ ਮੇਵਿਆਂ 'ਚ ਵਿਟਾਮਿਨ-E ਅਤੇ ਓਮੇਗਾ-3 ਫੈਟੀ ਐਸਿਡ ਹੁੰਦੇ ਹਨ, ਜੋ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੇ ਹਨ ਅਤੇ ਨਜ਼ਰ ਤੇਜ਼ ਕਰਦੇ ਹਨ।
ਹਰੀਆਂ ਪੱਤੇਦਾਰ ਸਬਜ਼ੀਆਂ
- ਪਾਲਕ ਅਤੇ ਹੋਰ ਹਰੀਆਂ ਸਬਜ਼ੀਆਂ 'ਚ ਲਿਊਟਿਨ ਨਾਮਕ ਤੱਤ ਹੁੰਦਾ ਹੈ, ਜੋ ਅੱਖਾਂ ਨੂੰ ਨੁਕਸਾਨਦੇਹ ਨੀਲੀ ਰੌਸ਼ਨੀ ਤੋਂ ਬਚਾਉਂਦਾ ਹੈ।
ਮੱਛੀ ਜਾਂ ਫਲੈਕਸ ਸੀਡਜ਼
- ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਅਲਸੀ ਦੇ ਬੀਜਾਂ ਦਾ ਸੇਵਨ ਕਰੋ। ਇਹ ਅੱਖਾਂ ਦੇ ਸੁੱਕੇਪਨ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਦੇ ਹਨ।
