ਬਾਦਾਮ ਖਾਣ ਦਾ ਇਹ ਤਰੀਕਾ ਬਦਲ ਦੇਵੇਗਾ ਤੁਹਾਡੀ ਸਿਹਤ! ਜਾਣੋ ਇਸ ਦੇ ਹੈਰਾਨੀਜਨਕ ਫਾਇਦੇ

Wednesday, Apr 08, 2026 - 01:51 PM (IST)

ਬਾਦਾਮ ਖਾਣ ਦਾ ਇਹ ਤਰੀਕਾ ਬਦਲ ਦੇਵੇਗਾ ਤੁਹਾਡੀ ਸਿਹਤ! ਜਾਣੋ ਇਸ ਦੇ ਹੈਰਾਨੀਜਨਕ ਫਾਇਦੇ

ਹੈਲਥ ਡੈਸਕ - ਬਾਦਾਮ ਨੂੰ ਸਿਹਤ ਦਾ ਪਾਵਰਹਾਊਸ ਮੰਨਿਆ ਜਾਂਦਾ ਹੈ ਅਤੇ ਲੋਕ ਅਕਸਰ ਇਸ ਨੂੰ ਆਪਣੀ ਖੁਰਾਕ 'ਚ ਵੱਖ-ਵੱਖ ਤਰੀਕਿਆਂ ਨਾਲ ਸ਼ਾਮਲ ਕਰਦੇ ਹਨ। ਕੋਈ ਇਸ ਨੂੰ ਭਿਓਂ ਕੇ ਖਾਂਦਾ ਹੈ ਤਾਂ ਕੋਈ ਭੁੰਨ ਕੇ, ਪਰ ਹੁਣ 'ਉਬਾਲੇ ਹੋਏ ਬਾਦਾਮ' ਦਾ ਤਰੀਕਾ ਕਾਫ਼ੀ ਮਸ਼ਹੂਰ ਹੋ ਰਿਹਾ ਹੈ।

ਕੀ ਹੁੰਦੇ ਹਨ ਬਲਾਂਚਡ ਬਾਦਾਮ?

ਬਲਾਂਚਡ ਬਾਦਾਮ ਉਹ ਹੁੰਦੇ ਹਨ ਜਿਨ੍ਹਾਂ ਦਾ ਛਿਲਕਾ ਉਬਾਲ ਕੇ ਉਤਾਰ ਦਿੱਤਾ ਜਾਂਦਾ ਹੈ। ਛਿਲਕਾ ਹਟਣ ਤੋਂ ਬਾਅਦ ਬਾਦਾਮ ਦਾ ਟੈਕਸਚਰ ਨਰਮ ਹੋ ਜਾਂਦਾ ਹੈ ਅਤੇ ਇਸ ਦਾ ਸੁਆਦ ਵੀ ਬਦਲ ਜਾਂਦਾ ਹੈ। ਇਸ ਪ੍ਰਕਿਰਿਆ ਨਾਲ ਬਾਦਾਮ ਖਾਣ 'ਚ ਹਲਕੇ ਅਤੇ ਪਚਣ 'ਚ ਆਸਾਨ ਹੋ ਜਾਂਦੇ ਹਨ।

 ਬਾਦਾਮ ਉਬਾਲਣ ਦਾ ਆਸਾਨ ਤਰੀਕਾ :-

- ਸਭ ਤੋਂ ਪਹਿਲਾਂ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲਓ।
- ਇਸ ਤੋਂ ਬਾਅਦ ਉਸ ਵਿੱਚ ਬਾਦਾਮ ਪਾ ਕੇ ਕੁਝ ਮਿੰਟਾਂ ਲਈ ਰਹਿਣ ਦਿਓ।
- ਫਿਰ ਬਾਦਾਮ ਕੱਢ ਕੇ ਤੁਰੰਤ ਠੰਡੇ ਪਾਣੀ ਵਿੱਚ ਪਾਓ।
- ਜਦੋਂ ਇਹ ਠੰਡੇ ਹੋ ਜਾਣ, ਤਾਂ ਹਲਕੇ ਦਬਾਅ ਨਾਲ ਇਨ੍ਹਾਂ ਦਾ ਛਿਲਕਾ ਆਸਾਨੀ ਨਾਲ ਨਿਕਲ ਜਾਵੇਗਾ।

ਉਬਾਲੇ ਹੋਏ ਬਾਦਾਮ ਖਾਣ ਦੇ ਮੁੱਖ ਫਾਇਦੇ :-

ਪਾਚਨ ਲਈ ਫਾਇਦੇਮੰਦ
- ਛਿਲਕਾ ਹਟਾਉਣ ਤੋਂ ਬਾਅਦ ਬਾਦਾਮ ਸਰੀਰ ਲਈ ਵਧੇਰੇ ਸੁਖਾਲੇ ਹੋ ਜਾਂਦੇ ਹਨ। ਇਹ ਪੇਟ 'ਤੇ ਭਾਰੀ ਨਹੀਂ ਪੈਂਦੇ ਅਤੇ ਇਨ੍ਹਾਂ ਦੇ ਪੋਸ਼ਕ ਤੱਤ ਸਰੀਰ 'ਚ ਜਲਦੀ ਜਜ਼ਬ ਹੋ ਜਾਂਦੇ ਹਨ।

ਦਿਲ ਅਤੇ ਭਾਰ 'ਤੇ ਅਸਰ
- ਉਬਾਲੇ ਹੋਏ ਬਾਦਾਮ 'ਚ ਹੈਲਦੀ ਫੈਟਸ, ਪ੍ਰੋਟੀਨ ਅਤੇ ਜ਼ਰੂਰੀ ਖਣਿਜ ਹੁੰਦੇ ਹਨ। ਇਹ ਦਿਲ ਦੀ ਸਿਹਤ ਨੂੰ ਸੁਧਾਰਨ ਅਤੇ ਮਾੜੇ ਕੋਲੇਸਟ੍ਰੋਲ ਨੂੰ ਘਟਾਉਣ 'ਚ ਮਦਦਗਾਰ ਹੋ ਸਕਦੇ ਹਨ। ਇਸ ਤੋਂ ਇਲਾਵਾ, ਇਨ੍ਹਾਂ ਨੂੰ ਖਾਣ ਨਾਲ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ, ਜਿਸ ਨਾਲ ਭਾਰ ਕੰਟਰੋਲ ਕਰਨਾ ਆਸਾਨ ਹੋ ਜਾਂਦਾ ਹੈ।

ਦਿਮਾਗ ਅਤੇ ਚਮੜੀ ਲਈ ਲਾਭਕਾਰੀ
- ਇਨ੍ਹਾਂ 'ਚ ਮੌਜੂਦ ਵਿਟਾਮਿਨ-ਈ ਅਤੇ ਐਂਟੀਆਕਸੀਡੈਂਟਸ ਦਿਮਾਗ ਨੂੰ ਸਰਗਰਮ ਰੱਖਣ 'ਚ ਮਦਦ ਕਰਦੇ ਹਨ। ਇਹ ਚਮੜੀ ਨੂੰ ਅੰਦਰੋਂ ਪੋਸ਼ਣ ਦਿੰਦੇ ਹਨ, ਜਿਸ ਨਾਲ ਚਿਹਰੇ 'ਤੇ ਕੁਦਰਤੀ ਚਮਕ ਆ ਸਕਦੀ ਹੈ।

ਸਾਵਧਾਨੀ :-

ਉਬਾਲੇ ਹੋਏ ਬਾਦਾਮ ਫਾਇਦੇਮੰਦ ਜ਼ਰੂਰ ਹਨ, ਪਰ ਇਨ੍ਹਾਂ ਦਾ ਸੇਵਨ ਸੀਮਤ ਮਾਤਰਾ 'ਚ ਹੀ ਕਰਨਾ ਚਾਹੀਦਾ ਹੈ। ਮਾਹਿਰਾਂ ਅਨੁਸਾਰ ਰੋਜ਼ਾਨਾ 5 ਤੋਂ 7 ਬਾਦਾਮ ਖਾਣਾ ਕਾਫ਼ੀ ਹੁੰਦਾ ਹੈ। ਸਤੁੰਲਿਤ ਮਾਤਰਾ 'ਚ ਖਾਣ ਨਾਲ ਹੀ ਇਸ ਦੇ ਸਾਰੇ ਲਾਭ ਮਿਲ ਸਕਦੇ ਹਨ।


author

Sunaina

Content Editor

Related News