ਮਾਪੇ ਹੋ ਜਾਣ ਸਾਵਧਾਨ! ਬੱਚਿਆਂ ਦੀਆਂ ਨਾੜੀਆਂ ''ਚ ਜਮ੍ਹ ਰਿਹੈ ਜ਼ਹਿਰ ; ਕੋਲੈਸਟ੍ਰੋਲ ਜਾਂਚ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ

Tuesday, Apr 07, 2026 - 02:35 PM (IST)

ਮਾਪੇ ਹੋ ਜਾਣ ਸਾਵਧਾਨ! ਬੱਚਿਆਂ ਦੀਆਂ ਨਾੜੀਆਂ ''ਚ ਜਮ੍ਹ ਰਿਹੈ ਜ਼ਹਿਰ ; ਕੋਲੈਸਟ੍ਰੋਲ ਜਾਂਚ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ

ਹੈਲਥ ਡੈਸਕ - ਅੱਜ-ਕੱਲ੍ਹ ਦੀ ਬਦਲਦੀ ਜੀਵਨ ਸ਼ੈਲੀ ਦੇ ਕਾਰਨ ਹਾਰਟ ਅਟੈਕ ਅਤੇ ਦਿਲ ਦੀਆਂ ਬੀਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ। ਖਾਸ ਤੌਰ 'ਤੇ ਨੌਜਵਾਨਾਂ 'ਚ ਇਸ ਦਾ ਖ਼ਤਰਾ ਸਭ ਤੋਂ ਜ਼ਿਆਦਾ ਦੇਖਿਆ ਜਾ ਰਿਹਾ ਹੈ। ਇਸ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਅਮਰੀਕਨ ਹਾਰਟ ਐਸੋਸੀਏਸ਼ਨ ਅਤੇ ਅਮਰੀਕਨ ਕਾਲਜ ਆਫ਼ ਕਾਰਡੀਓਲੋਜੀ ਨੇ ਕੋਲੈਸਟ੍ਰੋਲ ਦੇ ਪ੍ਰਬੰਧਨ ਲਈ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ।

ਕਿਉਂ ਬਦਲੇ ਗਏ ਨਿਯਮ?
ਮਾਹਰਾਂ ਅਨੁਸਾਰ, ਖ਼ਰਾਬ ਜੀਵਨ ਸ਼ੈਲੀ, ਹਾਈ ਬਲੱਡ ਪ੍ਰੈਸ਼ਰ, ਮਾਨਸਿਕ ਤਣਾਅ ਅਤੇ ਹਾਈ ਕੋਲੈਸਟ੍ਰੋਲ ਹਾਰਟ ਅਟੈਕ ਦੇ ਮੁੱਖ ਕਾਰਨ ਹਨ। ਖ਼ਰਾਬ ਕੋਲੈਸਟ੍ਰੋਲ ਨਸਾਂ 'ਚ ਬਲਾਕਜ ਪੈਦਾ ਕਰਦਾ ਹੈ, ਜਿਸ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਦੇ ਮਾਮਲੇ ਵਧਦੇ ਹਨ। ਪਹਿਲਾਂ ਸਮੱਸਿਆ ਹੋਣ 'ਤੇ ਇਲਾਜ ਕੀਤਾ ਜਾਂਦਾ ਸੀ, ਪਰ ਹੁਣ ਸ਼ੁਰੂਆਤ 'ਚ ਹੀ ਇਸ ਖ਼ਤਰੇ ਦਾ ਪਤਾ ਲਗਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।

10 ਤੋਂ 30 ਸਾਲ ਪਹਿਲਾਂ ਹੀ ਲੱਗੇਗਾ ਖ਼ਤਰੇ ਦਾ ਪਤਾ
ਨਵੀਂਆਂ ਗਾਈਡਲਾਈਨਜ਼ 'ਚ ਹੁਣ ਸਿਰਫ਼ ਕੁਝ ਸਾਲਾਂ ਦਾ ਨਹੀਂ, ਸਗੋਂ ਪੂਰੀ ਜ਼ਿੰਦਗੀ ਦੇ ਜੋਖਮ ਨੂੰ ਦੇਖ ਕੇ ਇਲਾਜ ਦਿੱਤਾ ਜਾਵੇਗਾ। ਇਸ ਦੇ ਲਈ 'ਪ੍ਰਿਵੈਂਟ ਕੈਲਕੁਲੇਟਰ' ਨਾਂ ਦਾ ਇਕ ਖਾਸ ਟੂਲ ਪੇਸ਼ ਕੀਤਾ ਗਿਆ ਹੈ। ਇਹ ਟੂਲ ਵਿਅਕਤੀ ਦੀ ਉਮਰ, ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਸਮੋਕਿੰਗ ਦੀਆਂ ਆਦਤਾਂ ਦੇ ਆਧਾਰ 'ਤੇ ਅਗਲੇ 10 ਤੋਂ 30 ਸਾਲਾਂ 'ਚ ਹਾਰਟ ਅਟੈਕ ਦੇ ਖ਼ਤਰੇ ਦੀ ਭਵਿੱਖਬਾਣੀ ਕਰੇਗਾ।

ਕੋਲੈਸਟ੍ਰੋਲ ਦਾ ਨਵਾਂ ਨਾਰਮਲ ਲੈਵਲ ਕੀ ਹੈ?
ਸਰੋਤਾਂ ਅਨੁਸਾਰ, ਕੋਲੈਸਟ੍ਰੋਲ (LDL) ਦੇ ਪੱਧਰ 'ਚ ਵੱਡੇ ਬਦਲਾਅ ਕੀਤੇ ਗਏ ਹਨ :-

ਆਮ ਲੋਕਾਂ ਲਈ
- ਜੇਕਰ ਤੁਹਾਨੂੰ ਕੋਈ ਬੀਮਾਰੀ ਨਹੀਂ ਹੈ, ਤਾਂ LDL 100 mg/dL ਤੋਂ ਘੱਟ ਹੋਣਾ ਚਾਹੀਦਾ ਹੈ।

ਜੋਖਮ ਵਾਲੇ ਲੋਕਾਂ ਲਈ
- ਜਿਨ੍ਹਾਂ ਨੂੰ ਪਹਿਲਾਂ ਹੀ ਕੋਈ ਬੀਮਾਰੀ ਹੈ, ਉਨ੍ਹਾਂ ਦਾ ਕੋਲੈਸਟ੍ਰੋਲ 70 mg/dL ਤੋਂ ਘੱਟ ਹੋਣਾ ਚਾਹੀਦਾ ਹੈ।

ਹਾਰਟ ਅਟੈਕ ਦੇ ਮਰੀਜ਼ਾਂ ਲਈ
- ਜਿਨ੍ਹਾਂ ਨੂੰ ਪਹਿਲਾਂ ਹਾਰਟ ਅਟੈਕ ਆ ਚੁੱਕਾ ਹੈ, ਉਨ੍ਹਾਂ ਲਈ LDL ਦਾ ਪੱਧਰ 55 mg/dL ਤੋਂ ਵੀ ਘੱਟ ਹੋਣਾ ਲਾਜ਼ਮੀ ਹੈ।

ਹੁਣ ਬੱਚਿਆਂ ਦਾ ਟੈਸਟ ਵੀ ਜ਼ਰੂਰੀ 
ਪਹਿਲਾਂ ਕੋਲੈਸਟ੍ਰੋਲ ਦੀ ਜਾਂਚ 30 ਸਾਲ ਦੀ ਉਮਰ ਤੋਂ ਬਾਅਦ ਕਰਵਾਈ ਜਾਂਦੀ ਸੀ, ਪਰ ਹੁਣ ਨੌਜਵਾਨਾਂ ਅਤੇ ਬੱਚਿਆਂ 'ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ। ਗਾਈਡਲਾਈਨਜ਼ ਅਨੁਸਾਰ, ਜਿਨ੍ਹਾਂ ਪਰਿਵਾਰਾਂ ਵਿੱਚ ਦਿਲ ਦੀਆਂ ਬੀਮਾਰੀਆਂ ਦਾ ਇਤਿਹਾਸ ਰਿਹਾ ਹੈ, ਉਨ੍ਹਾਂ ਦੇ 9 ਤੋਂ 10 ਸਾਲ ਦੇ ਬੱਚਿਆਂ ਦਾ ਵੀ ਕੋਲੈਸਟ੍ਰੋਲ ਚੈੱਕ ਕਰਵਾਉਣਾ ਚਾਹੀਦਾ ਹੈ। ਇਸ ਨਾਲ ਭਵਿੱਖ 'ਚ ਦਿਲ ਦੀਆਂ ਬੀਮਾਰੀਆਂ ਦੇ ਖ਼ਤਰੇ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ।


author

Sunaina

Content Editor

Related News