Health Tips: ਸਰੀਰ ਲਈ ਲਾਹੇਵੰਦ ਹੁੰਦੀ ਹੈ ‘ਹਿੰਗ’, ਢਿੱਡ ਦੀ ਗੈਸ ਸਣੇ ਇਨ੍ਹਾਂ ਰੋਗਾਂ ਤੋਂ ਦਿਵਾਉਂਦੀ ਹੈ ਰਾਹਤ

Tuesday, Jul 06, 2021 - 12:47 PM (IST)

Health Tips: ਸਰੀਰ ਲਈ ਲਾਹੇਵੰਦ ਹੁੰਦੀ ਹੈ ‘ਹਿੰਗ’, ਢਿੱਡ ਦੀ ਗੈਸ ਸਣੇ ਇਨ੍ਹਾਂ ਰੋਗਾਂ ਤੋਂ ਦਿਵਾਉਂਦੀ ਹੈ ਰਾਹਤ

ਜਲੰਧਰ (ਬਿਊਰੋ) - ਰਸੋਈ ’ਚ ਮਸਾਲੇ ਦੇ ਤੌਰ ’ਤੇ ਇਸਤੇਮਾਲ ਕੀਤੀ ਜਾਣ ਵਾਲੀ ਹਿੰਗ ਸਿਹਤ ਲਈ ਫ਼ਾਇਦੇਮੰਦ ਹੁੰਦੀ ਹੈ। ਹਿੰਗ ਸਰੀਰ ਦੇ ਬਹੁਤ ਸਾਰੇ ਰੋਗਾਂ ਨੂੰ ਘੱਟ ਕਰਦੀ ਹੈ, ਕਿਉਂਕਿ ਇਸ ਵਿੱਚ ਐਂਟੀ ਇੰਫਲੀਮੇਂਟਰੀ, ਐਂਟੀ ਵਾਇਰਲ ਅਤੇ ਐਂਟੀਬਾਇਓਟਿਕ ਗੁਣ ਹੁੰਦੇ ਹਨ। ਇਹ ਸਾਹ ਸੰਬੰਧੀ ਸਮੱਸਿਆਵਾਂ ਤੋਂ ਲੈ ਕੇ ਢਿੱਡ ’ਚ ਗੈਸ ਬਣਨ ਅਤੇ ਖੰਘ ਦੀ ਸਮੱਸਿਆ ਨੂੰ ਬਹੁਤ ਜਲਦ ਠੀਕ ਕਰ ਦਿੰਦੀ ਹੈ। ਹਿੰਗ ਖਾਣੇ ਦੇ ਸਵਾਦ ਨੂੰ ਵਧਾਉਂਦੀ ਹੈ ਅਤੇ ਬਹੁਤ ਸਾਰੀਆਂ ਬੀਮਾਰੀਆਂ ਦਾ ਜੜ੍ਹ ਤੋਂ ਇਲਾਜ ਕਰਦੀ ਹੈ। ਇਸ ਵਿੱਚ ਬਹੁਤ ਸਾਰੀਆਂ ਦਵਾਈਆਂ ਵਾਲੇ ਗੁਣ ਹੁੰਦੇ ਹਨ, ਜੋ ਸਰੀਰ ਨੂੰ ਤੰਦਰੁਸਤ ਰੱਖਦੇ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਬੀਮਾਰੀਆਂ ਦੇ ਬਾਰੇ ਦੱਸਾਂਗੇ, ਜੋ ਹਿੰਗ ਦੇ ਸੇਵਨ ਨਾਲ ਬਿਲਕੁਲ ਠੀਕ ਹੋ ਜਾਂਦੀਆਂ ਹਨ

ਢਿੱਡ ’ਚ ਬਣਨ ਵਾਲੀ ਗੈਸ ਦੀ ਸਮੱਸਿਆ
ਜੇ ਤੁਹਾਨੂੰ ਢਿੱਡ ਵਿੱਚ ਗੈਸ ਦੀ ਸਮੱਸਿਆ ਬਹੁਤ ਜ਼ਿਆਦਾ ਰਹਿੰਦੀ ਹੈ, ਤਾਂ ਹਿੰਗ ਤੁਹਾਡੇ ਲਈ ਫ਼ਾਇਦੇਮੰਦ ਹੈ। ਹਿੰਗ ਦੇ ਪਾਊਡਰ ਵਿੱਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਇਸ ਦੀ ਪੇਸਟ ਬਣਾ ਲਓ। ਇਸ ਪੇਸਟ ਨੂੰ ਆਪਣੀ ਧੁਨੀ ਦੇ ਚਾਰੇ ਪਾਸੇ ਲਗਾਓ। ਇਸ ਨਾਲ ਗੈਸ ਦੀ ਸਮੱਸਿਆ ਬਹੁਤ ਜਲਦ ਠੀਕ ਹੋ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਘਰ 'ਚ ਮੌਜੂਦ ਇਨ੍ਹਾਂ ਚੀਜ਼ਾਂ ਨਾਲ ਆਉਂਦੀ ਹੈ ‘ਗ਼ਰੀਬੀ’ ਅਤੇ ਹੁੰਦੀ ਹੈ ‘ਪੈਸੇ ਦੀ ਘਾਟ’ 

PunjabKesari

ਖੰਘ ਦੀ ਸਮੱਸਿਆ
ਬਹੁਤ ਸਾਰੇ ਲੋਕਾਂ ਨੂੰ ਖੰਘ ਦੀ ਸਮੱਸਿਆ ਹੁੰਦੀ ਹੈ ਅਤੇ ਇਹ ਹਰ ਮੌਸਮ ਵਿੱਚ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਲੋਕਾਂ ਲਈ ਹਿੰਗ ਬਹੁਤ ਫ਼ਾਇਦੇਮੰਦ ਹੈ। ਹਿੰਗ ਖੰਘ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ। ਇਸ ਲਈ ਥੋੜ੍ਹੀ ਜਿਹੀ ਹਿੰਗ ਦੇ ਪਾਊਡਰ ਨੂੰ ਪਾਣੀ ਵਿੱਚ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਛਾਤੀ ’ਤੇ ਲਗਾਓ। ਇਸ ਨਾਲ ਖੰਘ ਜ਼ੁਕਾਮ ਅਤੇ ਦਮਾ ਜਿਹੀ ਸਮੱਸਿਆ ਤੋਂ ਆਰਾਮ ਮਿਲਦਾ ਹੈ।

ਢਿੱਡ ਦਰਦ ਦੀ ਸਮੱਸਿਆ
ਜੇ ਤੁਹਾਨੂੰ ਢਿੱਡ ਵਿੱਚ ਦਰਦ ਹੋਣ ਦੀ ਸਮੱਸਿਆ ਹੈ ਤਾਂ ਇੱਕ ਗਿਲਾਸ ਲੱਸੀ ਵਿੱਚ ਚੁਟਕੀ ਭਰ ਹਿੰਗ, ਅੱਧਾ ਚਮਚ ਮੇਥੀ ਪਾਊਡਰ ਅਤੇ ਨਮਕ ਮਿਲਾ ਕੇ ਪੀਓ। ਇਸ ਨਾਲ ਢਿੱਡ ਦਾ ਦਰਦ ਬਹੁਤ ਜਲਦ ਠੀਕ ਹੋ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - Health Tips: ਲੱਕ ਦਰਦ ਤੋਂ ਮੁਕਤੀ ਪਾਉਣ ਲਈ ਰੋਜ਼ਾਨਾ ਕਰੋ ‘ਕਸਰਤ’, ਇਨ੍ਹਾਂ ਗੱਲਾਂ ਦਾ ਵੀ ਰੱਖੋ ਖ਼ਾਸ ਧਿਆਨ

PunjabKesari

ਦੰਦ ਦਰਦ ਦੀ ਸਮੱਸਿਆ
ਦੰਦਾਂ ਵਿੱਚ ਦਰਦ ਦੀ ਸਮੱਸਿਆ ਹੋਣ ’ਤੇ ਹਿੰਗ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸਦੇ ਲਈ ਨਿੰਬੂ ਦੇ ਰਸ ਵਿੱਚ ਹਿੰਗ ਮਿਲਾ ਕੇ ਹਲਕਾ ਗਰਮ ਕਰ ਲਓ ਅਤੇ ਇਸ ਮਿਸ਼ਰਣ ਨੂੰ ਦੰਦ ’ਤੇ ਲਗਾਓ । ਇਸ ਨਾਲ ਦੰਦ ਦਰਦ ਤੋਂ ਤੁਰੰਤ ਆਰਾਮ ਮਿਲਦਾ ਹੈ ।

ਪੜ੍ਹੋ ਇਹ ਵੀ ਖ਼ਬਰ-  ਜੁਲਾਈ ਮਹੀਨੇ ’ਚ ਆਉਣ ਵਾਲੇ ਵਰਤ ਅਤੇ ਤਿਉਹਾਰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਬਦਹਜ਼ਮੀ ਦੀ ਸਮੱਸਿਆ
ਜੇਕਰ ਤੁਹਾਨੂੰ ਬਦਹਜ਼ਮੀ ਦੀ ਸਮੱਸਿਆ ਹੋ ਰਹੀ ਹੈ, ਤਾਂ ਤੁਸੀਂ ਹਿੰਦ ਦੀ ਵਰਤੋਂ ਕਰੋ। ਹਿੰਗ ਇੱਕ ਦਵਾਈ ਦੀ ਤਰ੍ਹਾਂ ਕੰਮ ਕਰਦੀ ਹੈ। ਇਸਦੇ ਲਈ ਹਿੰਗ ਨੂੰ ਥੋੜ੍ਹੇ ਗੁਣਗੁਣੇ ਪਾਣੀ ਵਿੱਚ ਮਿਲਾ ਕੇ ਪੀ ਲਓ। ਇਸ ਨਾਲ ਤੁਹਾਨੂੰ ਤੁਰੰਤ ਆਰਾਮ ਮਿਲੇਗਾ ।

ਦਾਦ ਦੀ ਸਮੱਸਿਆ
ਹਿੰਗ ਵਿੱਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਸ ਲਈ ਇਹ ਸਰੀਰ ’ਤੇ ਬਹੁਤ ਸਾਰੇ ਰੋਗਾਂ ਨੂੰ ਠੀਕ ਕਰਨ ਵਿੱਚ ਮਦਦ ਕਰਦੀ ਹੈ। ਜੇ ਤੁਹਾਨੂੰ ਦਾਦ ਦੀ ਸਮੱਸਿਆ ਹੋ ਗਈ ਹੈ, ਤਾਂ ਹਿੰਗ ਨੂੰ ਪੀਸ ਕੇ ਦਾਦ ਵਾਲੀ ਜਗ੍ਹਾ ’ਤੇ ਲਗਾਓ। ਇਸ ਨਾਲ ਦਾਦ ਦੀ ਸਮੱਸਿਆ ਠੀਕ ਹੋ ਜਾਵੇਗੀ ।

ਪੜ੍ਹੋ ਇਹ ਵੀ ਖ਼ਬਰ - Health Tips: ਤੇਜ਼ੀ ਨਾਲ ਭਾਰ ਘਟਾਉਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ, ਅੰਬ ਸਣੇ ਇਹ ਫ਼ਲ ਹੋਣਗੇ ਫ਼ਾਇਦੇਮੰਦ

PunjabKesari

ਕੰਨ ਦਰਦ ਦੀ ਸਮੱਸਿਆ
ਕਈ ਵਾਰ ਕੰਨ ਵਿਚ ਅਚਾਨਕ ਦਰਦ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਦਰਦ ਬਹੁਤ ਜ਼ਿਆਦਾ ਹੁੰਦਾ ਹੈ । ਇਸ ਤਰ੍ਹਾਂ ਦੀ ਸਮੱਸਿਆ ਹੋਣ ਤੇ ਹਿੰਗ ਨੂੰ ਨਾਰੀਅਲ ਤੇਲ ਵਿਚ ਮਿਲਾ ਕੇ ਗਰਮ ਕਰੋ । ਅਤੇ ਇਸ ਤੇਲ ਨੂੰ ਥੋੜ੍ਹਾ ਠੰਢਾ ਕਰ ਕੇ ਕੰਨ ਵਿਚ ਪਾ ਲਓ । ਕੰਨ ਦਾ ਦਰਦ ਠੀਕ ਹੋ ਜਾਵੇਗਾ ।

ਫਟੀਆਂ ਅੱਡੀਆਂ ਦੀ ਸਮੱਸਿਆ
ਜੇ ਤੁਹਾਡੀਆਂ ਅੱਡੀਆਂ ਬਹੁਤ ਜ਼ਿਆਦਾ ਫਟਦੀਆਂ ਹਨ, ਤਾਂ ਇਸਦੇ ਲਈ ਅੱਧਾ ਚਮਚ ਨਿੰਮ ਦੇ ਤੇਲ ਵਿੱਚ ਦੋ ਚਮਚ ਹਿੰਗ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ ਅੱਡੀਆਂ ’ਤੇ ਲਗਾਓ । ਇਸ ਨਾਲ ਫਟੀਆਂ ਅੱਡੀਆਂ ਜਲਦ ਠੀਕ ਹੋ ਜਾਣਗੀਆਂ ।

ਪੜ੍ਹੋ ਇਹ ਵੀ ਖ਼ਬਰ - Health Tips : ਜੋੜਾਂ ’ਚ ਦਰਦ ਹੋਣ ’ਤੇ ਭੁੱਲ ਕੇ ਵੀ ਨਾ ਖਾਓ ‘ਪਾਲਕ’ ਸਣੇ ਇਹ ਚੀਜ਼ਾਂ, ਜਾਣੋ ਰਾਹਤ ਪਾਉਣ ਦੇ ਤਰੀਕੇ

ਚਿਹਰੇ ਦੀ ਸਮੱਸਿਆ
ਜੇ ਤੁਹਾਡੇ ਚਿਹਰੇ ’ਤੇ ਬਹੁਤ ਜ਼ਿਆਦਾ ਪਿੰਪਲਸ, ਦਾਗ-ਧੱਬੇ ਹਨ ਤਾਂ ਤੁਸੀਂ ਇੱਕ ਟਮਾਟਰ ਦੇ ਰਸ ਵਿੱਚ ਖੰਡ ਅਤੇ ਥੋੜ੍ਹੀ ਜਿਹੀ ਹਿੰਗ ਮਿਲਾ ਕੇ ਚਿਹਰੇ ’ਤੇ ਲਗਾਓ। ਇਸ ਨਾਲ ਚਿਹਰੇ ਦੀ ਹਰੇਕ ਸਮੱਸਿਆ ਠੀਕ ਹੋ ਜਾਵੇਗੀ ।

PunjabKesari


author

rajwinder kaur

Content Editor

Related News