ਸਕੀਮ ਪੰਜਾਬ ਦੀ, ਪਰ ਠੇਕਾ ਗੈਰ-ਪੰਜਾਬੀਆਂ ਨੂੰ ਕਿਉਂ ਦੇ ਰਹੀ ਹੈ 'ਆਪ' ਸਰਕਾਰ :ਸੁਖਪਾਲ ਖਹਿਰਾ
Sunday, Feb 22, 2026 - 06:30 PM (IST)
ਜਲੰਧਰ/ਕਪੂਰਥਲਾ (ਵੈੱਬ ਡੈਸਕ)- ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਪੰਜਾਬ ਦੇ ਮੁਨਾਫ਼ੇ ਵਾਲੇ ਠੇਕੇ ਸੂਬੇ ਤੋਂ ਬਾਹਰ ਭੇਜਣ ਦੇ ਗੰਭੀਰ ਦੋਸ਼ ਲਾਏ ਹਨ। ਖਹਿਰਾ ਨੇ ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤੇ ਹਨ ਕਿ ਪੰਜਾਬ ਦੇ ਸਰੋਤਾਂ ਦਾ ਲਾਭ ਬਾਹਰਲੇ ਲੋਕਾਂ ਨੂੰ ਕਿਉਂ ਦਿੱਤਾ ਜਾ ਰਿਹਾ ਹੈ।
ਪ੍ਰਚਾਰ ਅਤੇ ਸਮਾਗਮਾਂ ਦੇ ਠੇਕੇ ਗੈਰ-ਪੰਜਾਬੀਆਂ ਨੂੰ
ਸੁਖਪਾਲ ਖਹਿਰਾ ਨੇ ਦਾਅਵਾ ਕੀਤਾ ਕਿ ਸੂਬਾ ਸਰਕਾਰ ਨੇ ਪ੍ਰਚਾਰ ਦੇ ਸਾਰੇ ਠੇਕੇ ਗੈਰ-ਪੰਜਾਬੀਆਂ ਨੂੰ ਦਿੱਤੇ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਇਥੋਂ ਤੱਕ ਕਿ ਸਰਕਾਰੀ ਅਤੇ ਪਾਰਟੀ ਦੇ ਸਮਾਗਮਾਂ ਲਈ ਵਰਤੇ ਜਾਣ ਵਾਲੇ ਟੈਂਟ ਅਤੇ ਕੁਰਸੀਆਂ ਵੀ ਦਿੱਲੀ ਤੋਂ ਕਿਰਾਏ 'ਤੇ ਲਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਕੇਂਦਰੀ ਮੰਤਰੀ ਜੈ ਪ੍ਰਕਾਸ਼ ਨੱਢਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
ਤੀਰਥ ਯਾਤਰਾ ਯੋਜਨਾ 'ਤੇ ਚੁੱਕੇ ਸਵਾਲ
ਸੁਖਪਾਲ ਖਹਿਰਾ ਨੇ ਸਰਕਾਰ ਦੀ 'ਤੀਰਥ ਯਾਤਰਾ ਯੋਜਨਾ' ਬਾਰੇ ਗੱਲ ਕਰਦੇ ਦੱਸਿਆ ਕਿ ਇਸ ਕੰਮ ਲਈ ਵੀ ਬੱਸਾਂ ਦੂਜੇ ਸੂਬਿਆਂ ਤੋਂ ਹਾਇਰ ਕੀਤੀਆਂ ਗਈਆਂ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਕੀ ਇਹ ਕੰਮ ਪੰਜਾਬ ਦੇ ਛੋਟੇ ਟਰਾਂਸਪੋਰਟਰਾਂ ਨੂੰ ਨਹੀਂ ਦਿੱਤਾ ਜਾ ਸਕਦਾ ਸੀ? ਖਹਿਰਾ ਦੇ ਇਨ੍ਹਾਂ ਇਲਜ਼ਾਮਾਂ ਨੇ ਸੂਬੇ ਵਿੱਚ ਇਕ ਨਵੀਂ ਸਿਆਸੀ ਚਰਚਾ ਛੇੜ ਦਿੱਤੀ ਹੈ ਕਿ ਕੀ ਵਾਕਈ ਸਥਾਨਕ ਕਾਰੋਬਾਰੀਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ Weather ਦੀ ਨਵੀਂ ਅਪਡੇਟ ਜਾਰੀ! ਮੌਸਮ ਵਿਭਾਗ ਵੱਲੋਂ 27 ਫਰਵਰੀ ਤੱਕ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
